ਭਾਕਿਯੂ ਏਕਤਾ ਉਗਰਾਹਾਂ ਨੇ ਜਮੀਨ ਦਾ ਦਖ਼ਲ ਰੋਕਿਆ ਮੌਕੇ ਤੇ ਕੋਈ ਅਧਿਕਾਰੀ ਨਹੀਂ ਆਇਆ ਪਿੰਡ ਵਿੱਚ ਰੋਸ਼ ਮੁਜ਼ਾਹਰਾ ਵੀ ਕੱਢਿਆ

Spread the love
ਦੋਦਾ, 17 ਜੂਨ (ਲਖਵੀਰ ਸਿੰਘ ਧੂਲਕੋਟੀਆ)-ਭਾਰਤੀ ਕਿਸਾਨ ਨੇ ਏਕਤਾ ਉਗਰਾਹਾਂ ਸੂਬਾ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲਾ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਪਿੰਡ ਧੂਲਕੋਟ ਦੀ ਜ਼ਮੀਨੀ ਦਾਖਲ ਸੱਤਵੀਂ ਵਾਰ ਖੇਤ ਚ ਰੋਕਿਆ।ਭਾਵੇਂ ਹਾਈਕੋਰਟ ਤੋ ਬਾਅਦ ਸੈਸ਼ਨ ਕੋਰਟ ਚ ਕੇਸ ਵਿਚਾਰ ਅਧੀਨ ਪਰ ਫਿਰ ਵੀ ਐਫ਼ ਸੀ ਆਰ ਦੇ ਹੁਕਮਾਂ ਤੇ ਤਹਿਸੀਲ ਦਾਰ ਦੋਦਾ ਸਮੇਤ ਪੁਲਿਸ ਪ੍ਰਸ਼ਾਸਨ ਦੀ ਮੱਦਦ ਨਾਲ ਲੈਣ ਆਉਣਾ ਸੀ ਜਿਸ ਨੂੰ ਕਿਸਾਨਾਂ ਦੇ ਇੱਕਠ ਕਰਕੇ ਮੌਕੇ ਤੇ ਕੋਈ ਵੀ ਅਧਿਕਾਰੀ ਨਹੀਂ ਆਇਆ ਪਿੰਡ ਧੂਲਕੋਟ ਚ ਰੋਸ਼ ਮੁਜਾਹਰਾ ਕੱਢਿਆ। ਪ੍ਰਸ਼ਾਸਨ ਵੱਲੋਂ ਭਲਕੇ ਫਿਰ ਪ੍ਰੀਵਾਰ ਨੂੰ ਫੂਨ ਕਰਕੇ ਕਬਜ਼ਾ ਦਖ਼ਲ ਕਰਨ ਦਾ ਕਿਹਾ ਆਗੂਆਂ ਨੇ ਕਿਹਾ ਕਿ ਅਜਿਹੀਆਂ ਕਰਜ਼ੇ ਬਦਲੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਨਹੀਂ ਹੋਣ ਦਿੱਤੇ ਜਾਣਗੇ। ਪਿੰਡ ਧੂਲਕੋਟ ਇੱਕਠੇ ਹੋਏ ਕਿਸਾਨਾਂ ਮਜ਼ਦੂਰਾਂ ਤੇ ਸਭਨਾਂ ਲੋਕਾਂ ਨੂੰ ਕਰਜ਼ੇ ਬਦਲੇ ਆੜ੍ਹਤੀ ਭੂ ਮਾਫ਼ੀਆ ਗਠਜੋੜ ਤੋਂ ਜ਼ਮੀਨਾਂ ਬਚਾਉਣ ਦੀ ਅਪੀਲ ਵੀ ਕੀਤੀ ਅਤੇ ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਸੀਨੀਅਰ ਮੀਤ ਪ੍ਰਧਾਨ ਗੁਰਪਾਂਸ ਸਿੰਘ ਸਿੰਘੇਵਾਲਾ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਸਹਾਇਕ ਸਕੱਤਰ ਗਿੱਦੜਬਾਹਾ ਬਲਾਕ ਪ੍ਰਧਾਨ ਗੁਰਮੀਤ ਸਿੰਘ ਬਿੱਟੂ ਮੱਲਣ ਨੇ ਦੱਸਿਆ ਕਿ ਜ਼ਿਕਰਯੋਗ ਹੈ ਕਿ ਪੀੜਤ ਪਰਿਵਾਰ ਕਿਸਾਨ ਆਗੂ ਹਰਪਾਲ ਸਿੰਘ ਚੀਮਾ ਧੂਲਕੋਟ ਦੇ ਪਿਤਾ ਪੁਰਖੀ ਕਿੱਤਾ ਖੇਤੀਬਾੜੀ ਦਾ ਸੰਨ 2000 ਤੋਂ ਪਹਿਲਾਂ ਤੋਂ ਪਿਤਾ ਬਲਦੇਵ ਸਾਬਕਾ ਸਰਪੰਚ ਧੂਲਕੋਟ ਨਾਲ ਪਿਓ ਦਾਦੇ ਤੋਂ ਪਹਿਲਾਂ ਦਾ ਆਪਣੇ ਆੜਤੀ ਸੋਹਣ ਲਾਲ ਕਾਉਣੀ ਹਾਲ ਅਬਾਦ ਮੁਕਤਸਰ ਨਾਲ ਫਸਲਾਂ ਵੇਚਣ ਦਾ ਲੈਣ ਦੇਣ ਚੱਲਦਾ ਸੀ ਜਿਸ ਤੇ ਚੱਲਦਿਆਂ ਸੰਨ 2000 ਚ 5 ਏਕੜ ਜ਼ਮੀਨ 12 ਲੱਖ ਰੁਪਏ ਬਣਾ ਕੇ ਬੈਅ ਕਰਵਾ ਲਈ ਅਗਲੇ ਸਾਲ ਰਹਿੰਦੀ ਰਕਮ ਤੇ ਫਿਰ ਵਿਆਜ ਪੜ ਵਿਆਜ਼ ਲਾਕੇ 5 ਏਕੜ ਹੋਰ ਜਮੀਨ ਕੁਲ ਦਸ ਏਕੜ ਜਮੀਨ ਆੜਤੀਏ ਨੇ ਬੈਅ ਕਰਵਾ ਲਈ ਸੀ ਕਰੀਬ 2005 ਚ ਪੰਜ ਏਕੜ ਜਮੀਨ ਕਾਉਣੀ ਦੇ ਸਿਆਸੀ ਸ਼ਹਿ ਤੇ ਭੂ ਮਾਫੀਆ ਕਿਸਾਨ ਚੰਦ ਸਿੰਘ ਨੇ ਖਰੀਦ ਲਈ ਜਮੀਨ ਖਰੀਦਣ ਤੋਂ ਪਹਿਲਾਂ ਪੰਚਾਇਤੀ ਤੌਰ ਤੇ ਘਰ ਜਾ ਕੇ ਵਰਜਿਤ ਵੀ ਕੀਤਾ ਗਿਆ ਕਿਸਾਨ ਜਥੇਬੰਦੀਆਂ ਦੇ ਅਸੂਲਾਂ ਤੋਂ ਉਲਟ ਜਾ ਕੇ ਸਸਤੇ ਭਾਅ ਜਮੀਨ ਖਰੀਦ ਲਈ ਇਸ ਤੋਂ ਪਰੇਸ਼ਾਨ ਬਲਦੇਵ ਸਿੰਘ ਸਾਬਕਾ ਸਰਪੰਚ ਧੂਲਕੋਟ ਸਲਫਾਸ ਖਾ ਕੇ ਖੁਦਕਸ਼ੀ ਕਰ ਗਿਆ ਭਾਵੇਂ ਸਿਆਸੀ ਤੇ ਪੈਸੇ ਦੇ ਜ਼ੋਰ ਫੌਜਦਾਰੀ ਕੇਸ ਚੋਂ ਅਦਾਲਤ ਨੇ ਆੜ੍ਹਤੀ ਸਮੇਤ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਪਰ ਜ਼ਮੀਨੀ ਕੇਸ ਚਲਦਾ ਹੋਣ ਦੇ ਬਾਵਜੂਦ ਹਾਈਕੋਰਟ ਦੇ ਹੁਕਮਾਂ ਤੇ ਅੱਜ ਛੇਵੀਂ ਵਾਰ ਜ਼ਮੀਨੀ ਦਖਲ ਲਿਆਂਦਾ ਸੀ ਜਿਸ ਨੂੰ ਜਥੇਬੰਦੀ ਕਿਸੇ ਕੀਮਤ ਤੇ ਦਖਲ ਨਹੀਂ ਹੋਣ ਦਿੱਤਾ ਜਾਵੇਗਾ ਲੰਬੇ ਸਮੇਂ ਤੋ ਲੜਾਈ ਲੜੀ ਜਾ ਰਹੀ ਹੈ ਭਵਿੱਖ ਵਿੱਚ ਵੀ ਸੰਘਰਸ਼ ਜਾਰੀ ਰਹੇਗਾ। ਕਿਸਾਨਾਂ ਦਾ ਭਾਰੀ ਇਕੱਠ ਕਰਕੇ ਮੌਕੇ ਤੇ ਕੋਈ ਅਧਿਕਾਰੀ ਨਹੀਂ ਆਇਆ। ਪਿੰਡ ਧੂਲਕੋਟ ਚ ਰੋਸ਼ ਮੁਜ਼ਾਹਰਾ ਕੱਢਿਆ ਕਿਸਾਨਾਂ ਮਜ਼ਦੂਰਾਂ ਤੇ ਸਭਨਾਂ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਸਰਕਾਰ ਦੇ ਇਸ਼ਾਰਿਆਂ ਤੇ ਕਾਰਪੋਰੇਟ ਘਰਾਣਿਆਂ, ਆੜ੍ਹਤੀ ਭੂ ਮਾਫ਼ੀਆ ਗਠਜੋੜ ਤੋਂ ਜ਼ਮੀਨਾਂ ਬਚਾਉਣ ਦੀ ਸਮੇਂ ਦੀ ਮੁੱਖ ਲੋੜ ਦੀ ਅਪੀਲ ਵੀ ਕੀਤੀ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਦੋਦਾ ਲੰਬੀ ਬਲਾਕ ਦੇ ਜਨਰਲ ਸਕੱਤਰ ਮਲਕੀਤ ਸਿੰਘ ਜਗਸੀਰ ਸਿੰਘ ਗੱਗੜ, ਗੁਰਤੇਜ ਸਿੰਘ ਖੁੱਡੀਆਂ ਗੂਰਸੇਵਕ ਸਿੰਘ ਲੰਬੀ ਗਿੱਦੜਬਾਹਾ ਦੇ ਸੀਨੀਅਰ ਮੀਤ ਪ੍ਰਧਾਨ ਅਜੈਬ ਸਿੰਘ ਮੱਲਣ ਮੀਤ ਪ੍ਰਧਾਨ ਜੋਗਿੰਦਰ ਸਿੰਘ ਬੁੱਟਰ ਸਰੀਂਹ ਕਮੇਟੀ ਮੈਂਬਰ ਹਰਪਾਲ ਸਿੰਘ ਚੀਮਾ ਕਾਲਾ ਸਿੰਘ ਖਾਲਸਾ ਜਗਰੂਪ ਸਿੰਘ ਧੂਲਕੋਟ ਸੁਖਰਾਜ ਸਿੰਘ ਰਹੂੜਿਆਂ ਵਾਲੀ ਜਗਰਾਜ ਸਿੰਘ ਸੁਖ਼ਨਾ ਬਿੱਕਰ ਸਿੰਘ ਭਲਾਈਆਣਾ ਜਸਵੀਰ ਸਿੰਘ ਪਪਲਾ ਮਲਕੀਤ ਸਿੰਘ ਦੋਦਾ ਮੱਘਰ ਸਿੰਘ ਬੋਹੜ ਸਿੰਘ ਜਗਸੀਰ ਸਿੰਘ ਖਾਲਸਾ ਕੋਟਲੀ ਰਣਜੀਤ ਸਿੰਘ ਖਾਲਸਾ ਬੁੱਟਰ ਬਖੂਹਾ ਭਾਕਿਯੂ ਮਾਲਵਾ ਦੇ ਜ਼ਿਲ੍ਹਾ ਪ੍ਰਧਾਨ ਕੁਲਵੀਰ ਸਿੰਘ ਧੂਲਕੋਟ ਸਾਹਬ ਸਿੰਘ ਗਿੱਦੜਬਾਹਾ ਕਾਫੀ ਰਿਸ਼ਤੇਦਾਰ ਰਾਜ ਸਿੰਘ ਮਹਿਮਾ ਸਰਜਾ ਆਦਿ ਵੱਡੀ ਗਿਣਤੀ ਕਿਸਾਨ ਮਜ਼ਦੂਰ ਸ਼ਾਮਲ ਸਨ।
  • Related Posts

    ਬਾਰ ਐਸੋਸੀਏਸ਼ਨ ਦੇ ਜੁਆਇੰਟ ਸੈਕਟਰੀ ਬਣੇ ਦਰਿਪਣ ਸਾਹਨੀ ਦਾ ਭਾਜਪਾ ਵੱਲੋਂ ਸਨਮਾਨ ਪਾਰਟੀ ਦੇ ਲੀਗਲ ਸੈੱਲ ਦੀ ਜ਼ਿੰਮੇਵਾਰੀ ਵੀ ਬਾਖੂਬੀ ਨਿਭਾ ਰਹੇ ਹਨ ਦਰਿਪਣ ਸਾਹਨੀ: ਡਾ. ਰਾਜਿੰਦਰ ਸ਼ਰਮਾ

    Spread the love

    Spread the love ਜਗਰਾਓਂ 26 ਸਤੰਬਰ (ਜਸਵਿੰਦਰ ਸਿੰਘ ਡਾਂਗੀਆ ) ਜਗਰਾਓਂ ਬਾਰ ਐਸੋਸੀਏਸ਼ਨ ਦੀਆਂ ਪਿਛਲੇ ਦਿਨੀਂ ਹੋਈਆਂ ਚੋਣਾਂ ਵਿੱਚ ਜੁਆਇੰਟ ਸੈਕਟਰੀ ਚੁਣੇ ਜਾਣ ’ਤੇ ਐਡਵੋਕੇਟ ਦਰਿਪਣ ਸਾਹਨੀ ਦਾ ਭਾਜਪਾ ਜ਼ਿਲ੍ਹਾ…

    ਹਲਕਾ ਇੰਚਾਰਜ ਗੋਪਾਲ ਸਿੰਘ ਨੇ ਵੰਡੇ 10 ਲੱਖ ਦੇ ਸਿਹਤ ਬੀਮਾ ਕਾਰਡ 

    Spread the love

    Spread the loveਬਠਿੰਡਾ 26 ਸਤੰਬਰ(ਸੁਰਿੰਦਰਪਾਲ ਸਿੰਘ): ਆਮ ਆਦਮੀ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਹਲਕਾ ਇੰਚਾਰਜ ਦੀ ਸੇਵਾ ਨਿਭਾ ਰਹੇ ਸਾਬਕਾ ਅਧਿਕਾਰੀ ਗੋਪਾਲ ਸਿੰਘ ਵੱਲੋਂ ਦਿਹਾਤੀ ਦੇ ਪਿੰਡ ਕਾਲਝਰਾਣੀ ਵਿਖੇ ਮੁੱਖ…

    Leave a Reply

    Your email address will not be published. Required fields are marked *