ਭੁੱਚੋ ਮੰਡੀ ਕੈਂਚੀਆਂ ਤੋ ਫੋਹਾਰਾ ਚੌਕ ਤੱਕ ਕਾਫੀ ਸਮੇਂ ਤੋਂ ਸੜਕ ਦਾ ਬੁਰਾ ਹਾਲ

Spread the love
ਭੁੱਚੋ ਮੰਡੀ ਨਥਾਣਾ 1ਅਗਸਤ (ਹਰਬੰਸ ਸਿੰਘ ਭੋਲਾ,) ਕਾਫੀ ਸਮੇਂ ਤੋਂ ਲਟਕਦੀ ਮੰਡੀ ਵਾਸੀਆਂ ਦੀ ਇਸ ਟੁਟੀ ਹੋਈ ਸੜਕ ਦੀ ਰਿਪੇਅਰ ਕਰਨ ਦੀ ਮੰਗ ਇਹ ਸੜਕ ਕੰਕਰੀਟ ਦੀ ਬਣੀ ਹੋਈ ਹੈ ।,ਇੰਜ ਲਗਦਾ ਜਿਵੇਂ  ਇਸ ਦਾ ਕੋਈ ਬਾਲੀ ਵਾਰਸ  ਹੀ ਨਹੀਂ  ਹੁੰਦਾ ਥੋੜਾ ਜਿਹਾ ਮੀਂਹ ਪੈਣ ਨਾਲ ਜਾ  ਸੀਵਰੇਜ ਦੀ ਸਹੀ ਨਿਕਾਸੀ ਨਾ ਹੋਣ ਸੜਕ ਤੇ ਵੱਡੇ  ਵੱਡੇ ਖੱਡੇ ਦਾ -ਥਾ ਤੋਂ ਸੜਕ ਟੁਟੀ ਹੋਣ ਕਰਕੇ ਆਉਣ ਜਾਣ ਵਾਲੇ ਲੋਕਾਂ ਭਾਰੀ ਦਿਕਤਾਂ ਸਾਹਮਣਾ ਕਰਨਾ ਪੈਂਦਾ ਖਾਸ ਕਰਕੇ ਦੋ ਪਹੀਆ ਵਾਹਨ ਚਲਾਉਣ ਵਾਲਿਆਂ ਨੂੰ ਬੜੀ ਸਾਵਧਾਨੀ ਵਰਤਣੀ ਪੈਂਦੀ ਆ।ਇਸ ਰਾਸਤੇ ਰਾਹੀਂ ਮੋੜ ,ਮਾਨਸਾ ਗਿਲ ,ਚੱਕ ਬਖਤੂ ਬਾਲਿਆਂ ਵਾਲੀ ਤੋਂ ਇਲਾਵਾ ਸ਼ਰਧਾਲੂ ਆ ਨੂੰ ਬਠਿੰਡਾ ਜਾਣ ਦੀ ਬਜਾਏ ਭੁੱਚੋ ਮੰਡੀ ਤੋਂ ਬੁਰਜ ਕਾਹਨ ਸਿੰਘ ਵਾਲਾ ਤੋਂ ਤੁੰਗਵਾਲੀ ਵਿਚੋਂ ਦੀ ਸਿੱਧਾ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਜਾਣ ਵਾਲਿਆਂ ਲਈ  ਬਹੁਤਾ ਕਾਰਗਿਰ ਤੇ ਘੱਟ ਦੂਰੀ ਤਹਿ ਕਰਕੇ ਪਹੁੰਚਣ ਲਈ ਇਕੋ ਇਕ ਰਸਤਾ ਹੈ ਇਸ ਸੜਕ ਦੇ ‌ਟੁਟਣਾ ਨਾਲ ਸਕੂਲ ਦੇ ਬੱਚਿਆਂ ਦੀਆਂ ਵੈਨਾ ਹਸਪਤਾਲਾਂ ਜਾਣ ਵਾਲੀਆਂ ਐਂਬੂਲੈਂਸਾਂ ਹਰ ਰੋਜ ਭੁੱਚੋ ਕੈਂਚੀਆਂ ਤੋ ਚੜ੍ਹ ਜਾਣ ਵਾਲੇ ਮੁਲਾਜ਼ਮਾਂ ਬਹੁਤ ਪ੍ਰਸ਼ਾਨੀ ਹੁੰਦੀ ਹੈ ਇਸ ਟੁਟੀ ਸੜਕ ਲਈ ਮੰਡੀ ਵਾਸੀਆਂ ਨੇ ਮਰੁੱਮਤ ਕਰਨ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਹੈ ਪਰ ਪੁਨਾਲਾ ਉਥੇ ਦਾ ਉਥੇ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਅੱਜ ਤੱਕ ਇਸ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਲੋਕਾਂ ਦਾ ਹਰ ਰੋਜ਼ ਨੁਕਸਾਨ ਹੋ ਰਿਹਾ ਖਾਸ ਕਰਕੇ ਦੁਕਾਨ ਦਾਰਾ ਦੀਆਂ ਦੁਕਾਨਾਂ ਨੂੰ  ਬੱਸਾਂ  ਟਰੱਕਾਂ ਦੇ ਖੱਡਿਆਂ ਵਿੱਚ ਵਜਣ ਕਿ,ਗੰਦੇ ਪਾਣੀ ਦੇ ਸਿੱਟੇ ਦੁਕਾਨਾ ,ਛੋਟੇ ਦੋ ਪਹੀਆ ਵਾਹਨਾਂ ਤੇ ਪੈਦਲ ਚਲਣ ਵਾਲਿਆਂ ਨੂੰ ਤੰਗ ਪ੍ਰੇਸਾਨ ਕਰਦੇ ਹਨ ਤੇ ਸੜਕ ਦੇ ਨਜ਼ਦੀਕ ਬਣੀਆਂ ਦੁਕਾਨਾਂ ਤੇ ਲੋਕੀਂ ਸੋਦਾ ਲੈਣ ਆਉਣ ਕੰਨੀ ਕਤਰਾਉਂਦੇ ਹਨ ਜਿਸ ਕਾਰਨ ਉਨ੍ਹਾਂ ਦਾ ਮਾਲੀ ਨੁਕਸਾਨ ਹੋ ਰਿਹਾ। ਬੜੀ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਇਸ ਹਲਕੇ ਦੇ ਇਸ ਮਜੂਦਾ ਸਰਕਾਰ ਦੇ ਵਿਧਾਇਕ ਵੀ ਅੱਖਾਂ ਬੰਦ ਕਰਕੇ ਲੰਘ ਕੇ ਜਾਂਦੇ ਹਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵਿਕਾਸ ਕਾਰਜਾਂ ਹਨੇਰੀ ਲੈਂ ਆਂਦੀ ਦੇ ਬੜੇ ਦਾਅਵੇ  ਕਰ ਰਹੀ ਤੇ ਰੋਲਾ ਪਾ ਰਹੀ ਹੈ।ਪਰ ਕੀਤਾ ਕੁੱਝ ਨਹੀਂ ਪਰ ਲੋਕਾਂ ਦਾ ਰੱਬ ਰਾਖਾ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *