ਕਪੂਰਥਲਾ, ਅਗਸਤ ( ਕੌੜਾ )- ਆਜ਼ਾਦੀ ਦਿਹਾੜੇ ਦੇ ਸਬੰਧ ਵਿਚ ਸਥਾਨਕ ਅੰਮਿ੍ਤਸਰ ਰੋਡ ‘ਤੇ ਮਦਰਸਾ ਦਾਰ ਏ ਅਬੂ ਅਯੂਬ ਦੇ ਪ੍ਰਧਾਨ ਮੌਲਾਨਾ ਅਮਾਨੁੱਲਾ ਮਜਾਹਰੀ ਦੀ ਦੇਖ ਰੇਖ ਹੇਠ ਇਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਨੇ ਕੌਮੀ ਝੰਡਾ ਲਹਿਰਾਇਆ | ਉਨ੍ਹਾਂ ਹਾਜ਼ਰ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਆਜ਼ਾਦੀ ਦਿਹਾੜੇ ਦੀ ਮੁਬਾਰਕਬਾਦ ਦਿੱਤੀ | ਉਨ੍ਹਾਂ ਦੇਸ਼ ਦੀ ਏਕਤਾ, ਅਖੰਡਤਾ ਤੇ ਆਪਸੀ ਭਾਈਚਾਰੇ ਦੀ ਮਜ਼ਬੂਤੀ ਦਾ ਸੰਦੇਸ਼ ਦਿੱਤਾ | ਉਨ੍ਹਾਂ ਅਪੀਲ ਕੀਤੀ ਕਿ ਸਮੂਹ ਪੰਜਾਬੀਆਂ ਨੂੰ ਇੱਕਜੁੱਟ ਹੋ ਕੇ ਦੇਸ਼ ਦੀ ਤਰੱਕੀ ਤੇ ਖ਼ੁਸ਼ਹਾਲੀ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ | ਸਮਾਗਮ ਵਿਚ ਮਦਰਸੇ ਦੇ ਬੱਚਿਆਂ ਨੇ ਦੇਸ਼ ਭਗਤੀ ਦੇ ਨਜ਼ਮਾਂ ਪੇਸ਼ ਕੀਤੀਆਂ | ਇਸੇ ਦੌਰਾਨ ਮੁਸਲਿਮ ਸੰਗਠਨ ਪੰਜਾਬ ਦੇ ਪ੍ਰਧਾਨ ਐਡਵੋਕੇਟ ਨਈਮ ਖਾਨ ਨੇ ਵੀ ਮੁਸਲਿਮ ਭਾਈਚਾਰੇ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ ਤੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਸਾਰੇ ਧਰਮਾਂ ਦੇ ਲੋਕਾਂ ਨੇ ਵਿਸ਼ੇਸ਼ ਯੋਗਦਾਨ ਪਾਇਆ | ਸਮਾਗਮ ਵਿਚ ਕਾਂਗਰਸ ਆਗੂ ਕੁਲਦੀਪ ਸਿੰਘ, ਨਿਗਮ ਦੇ ਡਿਪਟੀ ਮੇਅਰ ਵਿਨੋਦ ਗੁਪਤਾ, ਸੁਰਿੰਦਰ ਕੁਮਾਰ ਵਾਲੀਆ ਤੋਂ ਇਲਾਵਾ ਜਮੀਅਤ ਉਲਮਾ ਏ ਹਿੰਦ ਦੇ ਜ਼ਿਲ੍ਹਾ ਪ੍ਰਧਾਨ ਮਜਹਰ ਆਲਮ ਮਜਾਹਰੀ, ਹਾਜੀ ਅਬਦੁਲ ਗੁਫਾਰ, ਹਾਜੀ ਤਨਵੀਰ ਮੌਲਾਨਾ, ਅਬਦੁਲ ਹਮੀਦ, ਡਾ. ਇਮਤਿਆਜ਼ ਖ਼ਾਨ ਨਕੋਦਰ, ਯਾਕੂਬ ਅਲੀ ਪ੍ਰਧਾਨ ਗੁੱਜਰ ਸਭਾ, ਕਾਸਿਮ ਦੀਨ, ਡਾ. ਰਿਹਾਨ ਅਲੀ, ਹਾਜ਼ੀ ਉਮਰ, ਹਾਜੀ ਸਲੀਮ, ਸਹਿਜਾਦ, ਮੁਹੰਮਦ ਸਾਕਿਬ, ਕਾਰੀ ਅਬੁਦਲ ਸਲਾਮ, ਨਵਾਬ ਅਸ਼ਰਫ ਅਲੀ, ਅਸ਼ਰਤ ਅਲੀ, ਮਨਸੂਰ ਅਲੀ, ਰਾਸ਼ਿਦ, ਸਿਕੰਦਰ ਸ਼ੇਖ਼, ਅਬਦੁਲ ਖਾਨ, ਸਰਫ਼ਰਾਜ਼ ਖਾਨ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ | ਇਸ ਮੌਕੇ ਦੇਸ਼ ਦੀ ਅਮਨ ਸ਼ਾਂਤੀ ਤੇ ਖ਼ੁਸ਼ਹਾਲੀ ਲਈ ਦੁਆ ਕੀਤੀ ਗਈ |
ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ
Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…






