ਮਾਣਯੋਗ ਹਾਈ ਕੋਰਟ ‘ਚ ਹਲਫ਼ਨਾਮਾ ਦੇਣ ਦੇ ਬਾਵਜੂਦ ਨਿਗਮ ਨੇ ਨਹੀਂ ਹਟਾਏ ਕੂੜੇ ਦੇ ਡੰਪ – ਬੰਟੀ ਵਾਲੀਆ

Spread the love

ਫਗਵਾੜਾ 30 ਮਾਰਚ ( ਪ੍ਰੀਤ ਕੌਰ ਪ੍ਰੀਤੀ ) ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਪ੍ਰਧਾਨ ਤਰਨਜੀਤ ਸਿੰਘ ਬੰਟੀ ਵਾਲੀਆ ਨਗਰ ਕੌਂਸਲਰ ਨੇ ਕਾਰਪੋਰੇਸ਼ਨ ਫਗਵਾੜਾ ’ਤੇ ਮਾਨਣਯੋਗ ਹਾਈ ਕੋਰਟ ਦੀ ਉਲੰਘਣਾ ਦਾ ਦੋਸ਼ ਲਗਾਉਂਦੇ ਹੋਏ ਅੱਜ ਕਿਹਾ ਕਿ ਸਾਲ 2018 ਵਿੱਚ ਨਗਰ ਨਿਗਮ ਫਗਵਾੜਾ ਵਲੋਂ ਹਾਈ ਕੋਰਟ ਵਿੱਚ ਹਲਫ਼ਨਾਮਾ ਦੇ ਕੇ ਸ਼ਹਿਰ ‘ਚ ਬਣੇ ਕੂੜੇ ਦੇ ਡੰਪ ਪੱਕੇ ਤੌਰ ਤੇ ਹਟਾਉਣ ਦੀ ਗੱਲ ਕਹੀ ਸੀ ਪਰ ਅੱਜ ਤੱਕ ਆਪਣੇ ਹਲਫਨਾਮੇ ‘ਤੇ ਅਮਲ ਨਹੀਂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਾਲ 2018 ਵਿੱਚ, ਉਨ੍ਹਾਂ ਨੇ ਇਸ ਸਬੰਧ ਵਿੱਚ ਮਾਣਯੋਗ ਹਾਈ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ ਸੀ.ਡਬਲਯੂ.ਪੀ.-ਪੀ.ਆਈ.ਐਲ. 23341-2018 ਦਾਇਰ ਕੀਤੀ ਸੀ। ਜਿਸ ਵਿੱਚ ਨੈਸ਼ਨਲ ਹਾਈ-ਵੇ ਓਵਰਬਿ੍ਰਜ ਦੇ ਨਾਲ ਸਥਿਤ ਕੂੜੇ ਦੇ ਡੰਪਿੰਗ ਬਿਨ ਨੂੰ ਹਟਾਉਣ ਦਾ ਕਾਰਪੋਰੇਸ਼ਨ ਨੂੰ ਆਦੇਸ਼ ਜਾਰੀ ਕਰਨ ਦੀ ਮੰਗ ਕੀਤੀ ਗਈ ਸੀ। ਬੰਟੀ ਵਾਲੀਆ ਅਨੁਸਾਰ ਉਹਨਾਂ ਨੇ ਮਾਣਯੋਗ ਅਦਾਲਤ ਨੂੰ ਦੱਸਿਆ ਸੀ ਕਿ ਇਹ ਇਲਾਕਾ ਫਗਵਾੜਾ ਸ਼ਹਿਰ ਦੇ ਮੱਧ ਵਿੱਚ ਸਥਿਤ ਹੈ, ਜੋ ਰਿਹਾਇਸ਼ੀ ਖੇਤਰ ਅਤੇ ਧਾਰਮਿਕ ਅਤੇ ਵਪਾਰਕ ਇਮਾਰਤਾਂ ਨਾਲ ਘਿਰਿਆ ਹੋਇਆ ਹੈ। ਜਿਸ ’ਤੇ ਮਾਣਯੋਗ ਅਦਾਲਤ ਨੇ ਫਗਵਾੜਾ ਕਾਰਪੋਰੇਸ਼ਨ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ। ਜਵਾਬੀ ਹਲਫ਼ਨਾਮੇ ਵਿੱਚ, ਨਿਗਮ ਦੇ ਤਤਕਾਲੀ ਅਧਿਕਾਰੀ ਨੇ ਖੁਦ ਅਦਾਲਤ ਵਿੱਚ ਪੇਸ਼ ਹੋ ਕੇ 25.09.18 ਨੂੰ ਆਪਣੇ ਵਕੀਲ ਰਾਹੀਂ ਦੱਸਿਆ ਕਿ ਇੱਕ ਯੋਜਨਾ ਤਿਆਰ ਕੀਤੀ ਗਈ ਹੈ ਜਿਸ ਤਹਿਤ ਹੁਣ ਹਰ ਘਰਾਂ ਤੋਂ ਕੂੜਾ ਇਕੱਠਾ ਕੀਤਾ ਜਾਵੇਗਾ ਅਤੇ ਸ਼ਹਿਰ ਤੋਂ ਲਗਭਗ 12 ਕਿਲੋਮੀਟਰ ਦੂਰ ਸਥਿਤ ਡੰਪਿੰਗ ਗਰਾਊਂਡ ਵਿੱਚ ਸੁੱਟਿਆ ਜਾਵੇਗਾ। ਇਸ ਦੌਰਾਨ, ਨੈਸ਼ਨਲ ਹਾਈਵੇਅ ਪੁਲ ਦੇ ਨਾਲ ਨਗਰ ਨਿਗਮ ਖੇਤਰ ਵਿੱਚ ਸੁੱਟੇ ਗਏ ਕੂੜੇ ਨੂੰ ਵੀ ਹਟਾ ਕੇ ਡੰਪਿੰਗ ਯਾਰਡ ਵਿੱਚ ਸੁੱਟਣ ਦੀ ਗੱਲ ਕਹੀ ਗਈ ਸੀ। ਉਹਨਾਂ ਦੱਸਿਆ ਕਿ ਕਾਰਪੋਰੇਸ਼ਨ ਨੇ ਅਦਾਲਤ ਦਾ ਹੁਕਮ ਮੰਨਦੇ ਹੋਏ ਓਵਰਬਿ੍ਰਜ ਹੇਠਾਂ ਬਣੇ ਕੂੜੇ ਦੇ ਡੰਪ ਨੂੰ ਤਾਂ ਹਟਾ ਲਿਆ ਪਰ ਸ਼ਹਿਰ ਦੇ ਹੋਰਨਾਂ ਇਲਾਕਿਆਂ ਵਿਚ ਅਦਾਲਤੀ ਆਦੇਸ਼ ਦੀ ਪਾਲਣਾ ਨਹੀਂ ਕੀਤੀ ਗਈ। ਸੰਘਣੀ ਆਬਾਦੀ, ਧਾਰਮਿਕ ਅਸਥਾਨਾਂ, ਪਾਰਕਾਂ ਅਤੇ ਵਿਦਿਆ ਕੇਂਦਰਾਂ ਦੇ ਨੇੜੇ ਅੱਜ ਵੀ ਉਸੇ ਤਰ੍ਹਾਂ ਕੂੜੇ ਦੇ ਡੰਪ ਬਣੇ ਹੋਏ ਹਨ। ਜੋ ਕਿ ਮਾਣਯੋਗ ਹਾਈਕੋਰਟ ਦੀ ਸਿੱਧੇ ਤੌਰ ਤੇ ਅਵੱਗਿਆ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕਾਰਪੋਰੇਸ਼ਨ ਫਗਵਾੜਾ ਇਸੇ ਤਰ੍ਹਾਂ ਅਦਾਲਤ ਦੀ ਅਵੱਗਿਆ ਕਰਦੀ ਰਹੀ ਅਤੇ ਘਰਾਂ ਤੋਂ ਕੂੜਾ ਇਕੱਠਾ ਕਰਕੇ 12 ਕਿਲੋਮੀਟਰ ਦੂਰ ਡੰਪਿੰਗ ਗਰਾਊਂਡ ਵਿੱਚ ਸਿੱਧਾ ਸੁੱਟਣ ਦੇ ਆਪਣੇ ਵਾਅਦੇ ਨੂੰ ਲਾਗੂ ਨਹੀਂ ਕੀਤਾ ਤਾਂ ਉਨ੍ਹਾਂ ਨੂੰ ਦੁਬਾਰਾ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਵੇਗਾ

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *