ਮੈਡੀਕਲ ਪ੍ਰੈਕਟੀਸਨਰਾਂ ਵੱਲੋਂ ਕਿਸਾਨਾਂ ਦੀ ਪੁਰਜ਼ੋਰ ਹਮਾਇਤ ਦਾ ਐਲਾਨ – ਡਾ. ਮੰਡੇਰ

Spread the love
ਧਨੌਲਾ/ਬਰਨਾਲਾ, 31 ਜੁਲਾਈ (ਸੁਖਰਾਜ ਚਹਿਲ):- ਦੇਸ਼ ਭਰ ਦੇ ਸਮੁੱਚੇ ਕਿਸਾਨਾਂ ਨੇ ਦਿੱਲੀ ਦੇ ਬਾਰਡਰਾਂ ‘ਤੇ ਲਗਭੱਗ ਸਵਾ ਸਾਲ ਲੰਮਾਂ ਸੰਘਰਸ਼ ਲੜ ਕੇ ਕੇਂਦਰ ਦੀ ਮੋਦੀ ਸਰਕਾਰ ਤੋਂ ਤਿੰਨ ਕਾਲੇ ਕਾਨੂੰਨ ਵਾਪਿਸ ਕਰਵਾਏ ਸਨ, ਪਰ ਅੱਜ ਪੰਜਾਬ ਦੀ ਭਗਵੰਤ ਮਾਨ ਸਰਕਾਰ ਉਨ੍ਹਾਂ ਕਾਲੇ ਕਾਨੂੰਨਾਂ ਨੂੰ ”ਲੈਂਡ ਪੂਲਿੰਗ ਪਾਲਿਸੀ” ਬਣਾ ਕੇ ਨਵੇਂ ਢੰਗ ਨਾਲ ਲਾਗੂ ਕਰਨ ਜਾ ਰਹੀ ਹੈ। ਜਿਸ ਦੇ ਵਿਰੋਧ ਵਿੱਚ ਪੰਜਾਬ ਦੇ ਕਿਸਾਨ ਸੜਕਾਂ ‘ਤੇ ਉੱਤਰ ਆਏ ਹਨ। ਲੋਕ ਆਪਣੀਆਂ ਪਿਤਾ-ਪੁਰਖੀ ਜ਼ਮੀਨਾਂ ਬਚਾਉਣ ਲਈ ਵੱਖ-ਵੱਖ ਤਰ੍ਹਾਂ ਦੇ ਅੰਦੋਲਨ ਕਰ ਰਹੇ ਹਨ, ਪ੍ਰੰਤੂ ਪੰਜਾਬ ਦੇ ਸਮੁੱਚੇ ਕਿਸਾਨ ਅਜਿਹਾ ਕਦੇ ਵੀ ਨਹੀਂ ਹੋਣ ਦੇਣਗੇ।
ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ, ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਡਾ. ਲਾਭ ਸਿੰਘ ਮੰਡੇਰ ਨੇ ਬਲਾਕ ਧਨੌਲਾ ਦੀ ਸ਼ਹੀਦ ਭਗਤ ਸਿੰਘ ਸਟੇਡੀਅਮ, ਪੱਕਾ ਬਾਗ ਧਨੌਲਾ ਵਿਖੇ ਰੱਖੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ। ਡਾ. ਮੰਡੇਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਕਿਸਾਨ ਮਾਰੂ ”ਲੈਂਡ ਪੂਲਿੰਗ ਪਾਲਿਸੀ” ਦੇ ਵਿਰੋਧ ਵਿੱਚ ਪੰਜਾਬ ਦੁਬਾਰਾ ਸੜਕਾਂ ‘ਤੇ ਉੱਤਰ ਆਇਆ ਹੈ, ਪੰਜਾਬ ਦੀ ਭਗਵੰਤ ਮਾਨ ਸਰਕਾਰ ਕਿਸਾਨਾਂ ਤੋਂ ਜ਼ਬਰੀ ਜ਼ਮੀਨਾਂ ਲੁੱਟ ਕੇ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਦੇਣ ਦੀ ਤਿਆਰੀ ਕਰ ਰਹੀ ਹੈ। ਜਿਸ ਨਾਲ ਦੇਸ਼ ਦਾ ਕਿਸਾਨ ਬਰਬਾਦੀ ਵੱਲ ਧੱਕਿਆ ਜਾਵੇਗਾ ।
ਜ਼ਿਲ੍ਹਾ ਆਗੂ ਨੇ ਸਰਕਾਰ ਦੀਆਂ ਮਾਰੂ ਨੀਤੀਆਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਉਂਦਿਆਂ ਦੱਸਿਆ ਕਿ ਇਹ ਇੱਕ ਬਹੁਤ ਵੱਡਾ ਲੈਂਡ ਮਾਫੀਆ ਸਕੈਂਡਲ ਆ, ਪੰਜਾਬ ਸਰਕਾਰ ਤੇ ਕਾਰਪੋਰੇਟ ਘਰਾਣੇ, ਪੰਜਾਬ ਦੀ ਆਬਾਦੀ ਦਾ ਸੰਤੂਲਨ ਖਰਾਬ ਕਰਨ ਨੂੰ ਫਿਰਦੇ ਹਨ, ਜੋ ਕਿ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਘਟੀਆ ਕਿਸਾਨ ਮਾਰੂ ਨੀਤੀ ਦਾ ਸਾਨੂੰ ਸਾਰੇ ਵਰਗਾਂ ਨੂੰ ਵਿਰੋਧ ਕਰਨਾ ਚਾਹੀਦਾ ਹੈ। ਪੰਜਾਬ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਉਜਾੜ ਕੇ ਨਵਾਂ ਇਤਿਹਾਸ ”ਕਾਲੇ ਪੰਨਿਆਂ” ‘ਤੇ ਲਿਖਣ ਜਾ ਰਹੀ ਹੈ, ਜਿਸ ਦੀ ਸਮੁੱਚੀ ਮੈਡੀਕਲ ਪ੍ਰੈਕਟੀਸ਼ਨਰ ਜਥੇਬੰਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ ਅਤੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਹਰ ਤਰਾਂ ਦੇ ਸੰਘਰਸ਼ ਵਿੱਚ ਯੋਗਦਾਨ ਪਾਇਆ ਜਾਵੇਗਾ।
ਡਾ. ਮੰਡੇਰ ਅਤੇ ਹੋਰ ਆਗੂਆਂ ਨੇ ਕਿਹਾ ਕਿ ਸਰਕਾਰ ਹੋਰਨਾਂ ਸੰਘਰਸ਼ੀ ਲੋਕਾਂ ਦੇ ਮਸਲਿਆਂ ਵਾਂਗ ਸਾਡੀ ਰਜਿਸਟ੍ਰੇਸ਼ਨ ਦੇ ਮਸਲੇ ਨੂੰ ਵੀ ਲਟਕਾ ਰਹੀ ਹੈ, ਜਿਸ ਦੀ ਸਮੁੱਚੇ ਪੰਜਾਬ ਦੇ ਮੈਡੀਕਲ ਪ੍ਰੈਕਟੀਸਨਰਾਂ ਵੱਲੋਂ ਸਖ਼ਤ ਨਿਖੇਧੀ ਕੀਤੀ ਜਾਂਦੀ ਹੈ । ਉਨ੍ਹਾਂ ਕਿਹਾ ਕਿ ਜੇਕਰ ਸਾਡੇ ਮਸਲੇ ਵੱਲ ਫੌਰੀ ਧਿਆਨ ਨਾ ਦਿੱਤਾ ਤਾਂ ਜਲਦੀ ਹੀ ਪੰਜਾਬ ਦੇ ਤਿੰਨ ਜੋਨਾਂ ਮਾਝਾ, ਮਾਲਵਾ ਤੇ ਦੁਆਬੇ ਵਿੱਚ ਪੰਜਾਬ ਸਰਕਾਰ ਵਿਰੁੱਧ ਪੰਜਾਬ ਪੱਧਰੀ ਵੱਡੀਆਂ ਰੈਲੀਆਂ ਕੀਤੀਆਂ ਜਾਣਗੀਆਂ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਸਰਕਾਰ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਅਖੀਰ ਦੇ ਵਿੱਚ ਪਿਛਲੇ ਦਿਨੀ ਅੰਬੇਦਕਰ ਮਿਸ਼ਨ ਦੇ ਅਖੌਤੀ ਪ੍ਰਧਾਨ ਦੇ ਮੈਡੀਕਲ ਪ੍ਰੈਕਟੀਸਨਰਾਂ ਪ੍ਰਤੀ ਵਰਤੇ ਗਲਤ ਸਬਦਾਂ ਦੀ ਵੀ ਜਥੇਬੰਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ। ਮੀਟਿੰਗ ਵਿੱਚ ਬਲਾਕ ਪ੍ਰਧਾਨ ਡਾ. ਰਣਜੀਤ ਸਿੰਘ ਕਾਹਨੇਕੇ, ਜ਼ਿਲ੍ਹਾ ਕੈਸ਼ੀਅਰ ਡਾ ਬੇਅੰਤ ਸਿੰਘ ਉੱਪਲੀ, ਬਲਾਕ ਕੈਸੀਅਰ ਚਰਨਜੀਤ ਸਿੰਘ ਪੰਧੇਰ, ਬਲਾਕ ਸੈਕਟਰੀ ਡਾ. ਗੁਰਪ੍ਰੀਤ ਸਿੰਘ ਅਸਪਾਲ, ਮੀਤ ਪ੍ਰਧਾਨ ਲਖਵਿੰਦਰ ਪੱਖੋ, ਬਲਵੀਰ ਬਦਰਾ, ਬੀਰਬਲ ਫ਼ਤਿਹਗੜ ਛੰਨਾ, ਗੁਰਮੇਲ ਅਸਪਾਲ ਖ਼ੁਰਦ, ਪਾਲਵਿੰਦਰ ਦਾਨਗੜ੍ਹ, ਲਛਮਣ ਹਰੀਗੜ੍ਹ, ਸੁਰਜੀਤ ਅਸਪਾਲ ਕਲਾਂ, ਰਾਜ ਬਾਲੀਆਂ, ਜੋਰਾ ਧੌਲਾ, ਕੇਸਰ ਭੈਣੀ ਮਹਿਰਾਜ, ਮਿੰਟੂ ਬਡਬਰ, ਅਜੈਬ ਕੋਟਦੁੱਨਾ, ਸੋਨੀ ਪੰਧੇਰ, ਮਲੂਕ ਧਨੌਲਾ, ਮਨਜੀਤ ਭੱਠਲਾ, ਪ੍ਰਗਟ ਉਪਲੀ, ਜਸਵੰਤ ਪੱਖੋਕਲਾਂ, ਮੁਖਤਿਆਰ ਕੁੱਬੇ,ਕਸ਼ਮੀਰ ਧਨੌਲਾ, ਜਗਸੀਰ ਰੁੜੇਕੇ ਕਲਾਂ, ਹਰਜੀਤ ਸਿੰਘ ਅਤਰ ਸਿੰਘ ਵਾਲਾ, ਹੈਪੀ ਕਾਲੇਕੇ, ਸਿਆਮ ਲਾਲ ਮੰਡੇਰ ਖੁਰਦ, ਸੁਖਦੇਵ ਬਡਬਰ, ਪ੍ਰਸੋਤਮ ਲਾਲ ਪੱਖੋ ਤੋਂ ਇਲਾਵਾ ਵੱਡੀ ਗਿਣਤੀ ਸਰਗਰਮ ਮੈਂਬਰ ਹਾਜ਼ਰ ਸਨ। 

  • Related Posts

    ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਭਗਵਾਨ ਵਾਲਮੀਕਿ ਤੀਰਥ ਸਥੱਲ ਦੇ ਸੁੰਦਰੀਕਰਨ ਪ੍ਰੋਜੈਕਟਾਂ ਨੂੰ ਲੈ ਕੇ ਕੀਤੀ ਅਹਿਮ ਮੀਟਿੰਗ  ਭਗਵਾਨ ਵਾਲਮੀਕਿ ਤੀਰਥ ਸਥੱਲ ਵਿਖੇ ਕਰੀਬ 17.72 ਕਰੋੜ ਰੁਪਏ ਦੀ ਲਾਗਤ ਨਾਲ ਚੱਲ ਰਹੇ ਹਨ ਵੱਖ-ਵੱਖ ਵਿਕਾਸ ਕਾਰਜ – ਹਰਭਜਨ ਸਿੰਘ ਈ.ਟੀ.ਓ.  ਸ੍ਰੀ ਬਾਲ ਜੋਗੀ ਪ੍ਰਗਟ ਨਾਥ ਜੀ ਵੱਲੋਂ ਪਾਵਨ ਸ੍ਰੀ ਵਾਲਮੀਕਿ ਤੀਰਥ ਵਿਖੇ ਕੀਤੇ ਜਾ ਰਹੇ ਵਿਕਾਸ ਪ੍ਰੋਜੈਕਟਾਂ ਲਈ ਪੰਜਾਬ ਸਰਕਾਰ ਦਾ ਧੰਨਵਾਦ

    Spread the love

    Spread the love ਅੰਮ੍ਰਿਤਸਰ, 11 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ ) ਪੰਜਾਬ ਸਰਕਾਰ ਵੱਲੋਂ ਭਗਵਾਨ ਵਾਲਮੀਕਿ ਤੀਰਥ ਸਥੱਲ ਦੇ ਵਿਕਾਸ ਅਤੇ ਸੁੰਦਰੀਕਰਨ ਲਈ 17.72 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।…

    ਪੰਜਾਬ ਸਰਕਾਰ ਵੱਲੋਂ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤੀ ਮੁਲਾਜ਼ਮ ਵਿਰੋਧੀ ਰਿਪੋਰਟ ਤੇ ਹਸਤਾਖਰ ਕਰਨ ਵਾਲੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੀ ਫਰੀਦਕੋਟ ਵਿਖੇ ਕੋਠੀ ਦਾ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਕੀਤਾ ਘਿਰਾਓ

    Spread the love

    Spread the love ਮੰਤਰੀ ਦੇ ਪ੍ਰਤੀਨਿਧ ਵਜੋਂ ਚੇਤਾਵਨੀ ਪੱਤਰ ਲੈਣ ਆਏ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੂੰ ਚੇਤਾਵਣੀ ਪਤਰ ਦੇਣ ਤੋਂ ਪਹਿਲਾਂ ਧਰਨੇ ਵਿੱਚ ਬੈਠਣ ਲਈ ਕੀਤਾ ਮਜਬੂਰ, ਨਾਲ…

    Leave a Reply

    Your email address will not be published. Required fields are marked *