“‘ਵਾਟ ਹਯਾਤੀ ਦੀ” ‘ਪੁਸਤਕ ਤੇ ਵਿਚਾਰ ਗੋਸ਼ਟੀ ਅਤੇ ਸਨਮਾਨ ਸਮਾਰੋਹ ਕਰਵਾਇਆ :ਜਸਵੀਰ ਸ਼ਰਮਾ ਦੱਦਾਹੂਰ

Spread the love
ਬਠਿੰਡਾ, 18 ਅਪ੍ਰੈਲ ( ਮਨਪ੍ਰੀਤ ਮੋਨੂੰ  ) ਬਹੁਵਿਧਾਈ ਲੇਖਕ ਤ੍ਰਿਲੋਕ ਢਿੱਲੋਂ ਦੇ ਗ਼ਜ਼ਲ ਸੰਗ੍ਰਹਿ ‘ਵਾਟ ਹਯਾਤੀ ਦੀ’ ‘ਤੇ ਵਿਚਾਰ ਗੋਸ਼ਠੀ ਅਦਾਰਾ ਸਾਹਿਤਕ ਸੰਵਾਦ ਵੱਲੋਂ ਪੰਜਾਬੀ ਯੁਨੀਵਰਸ਼ਿਟੀ ਦੇ ਰਿਜਨਲ ਸੈਂਟਰ ਬਠਿੰਡਾ ਦੇ ਸਹਿਯੋਗ ਨਾਲ ਕਰਵਾਈ ਗਈ। ਸਮਾਗ਼ਮ ਦੀ ਪ੍ਰਧਾਨਗੀ ਉੱਘੇ ਸਾਹਿਤਕਾਰ ਜਸਪਾਲ ਮਾਨਖੇੜਾ ਨੇ ਕੀਤੀ। ਜਦੋਂ ਕਿ ਪ੍ਰਧਾਨਗੀ ਮੰਡਲ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਬਲਵਿੰਦਰ ਕੌਰ ਸਿੱਧੂ ,ਡੀਨ ਭਸ਼ਾਵਾਂ ਨੇ ਸ਼ਿਰਕਤ ਕੀਤੀ, ਡਾ. ਨਵਦੀਪ ਕੋਰ, ਮੁਖੀ ਪੋਸਟ ਗ੍ਰਜੂਏਟ ਵਿਭਾਗ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਗ਼ਜ਼ਲਗੋ ਆਤਮਾ ਰਾਮ ਰੰਜਨ ਅਬੋਹਰ ਤੇ ਰਾਵਿੰਦਰ ਸੰਧੂ ਵੀ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਰਹੇ।
ਸਮਾਗ਼ਮ ਦੇ ਪਹਿਲੇ ਸ਼ੈਸਨ ਵਿੱਚ ਵਾਟ ਹਯਾਤੀ ਦੀ ਪੁਸਤਕ ਬਾਰੇ ਅੰਮ੍ਰਿਤਪਾਲ ਸ਼ੈਦਾ ਅਤੇ ਤੇਜਿੰਦਰ ਚੰਡਿਹੋਕ ਨੇ ਆਪਣੇ ਆਪਣੇ ਪੁਸਤਕ ਬਾਬਤ ਲਿਖੇ ਪਰਚੇ ਪੜ੍ਹੇ। ਜਿਹਨਾਂ ਬਾਰੇ ਹੋਈ ਚਰਚਾ ਵਿਚ ਡਾ. ਰਵਿੰਦਰ ਸੰਧੂ, ਡਾ. ਬਲਵਿੰਦਰ ਕੌਰ ਸਿੱਧੂ, ਮਾਲਵਿੰਦਰ ਸ਼ਾਇਰ ਨੇ ਹਿੱਸਾ ਲਿਆ ਅਤੇ ਕਿਤਾਬ ਬਾਰੇ ਆਪਣੇ ਵਿਚਾਰ ਰੱਖੇ। ਸਾਰੇ ਹੀ ਵਕਤਾਵਾਂ ਨੇ ਤ੍ਰਿਲੋਕ ਢਿੱਲੋਂ ਦੀ ਸ਼ਾਇਰੀ ਨੂੰ ਸਮੇਂ ਦੀ ਸ਼ਾਇਰੀ ਕਹਿ ਕੇ ਵਡਿਆਇਆ। ਉਹਨਾਂ ਕਿਹਾ ਕਿ ਕਵੀ ਦੀ ਰਾਜਨੀਤਿਕ, ਸਮਾਜਿਕ ਅਤੇ ਸਭਿਆਚਾਰਕ ਮਨੋਦਸ਼ਾ ਉਸ ਦੀਆਂ ਗ਼ਜ਼ਲਾਂ ਤੋਂ ਸਪੱਸ਼ਟ ਝਲਕਦੀ ਹੈ, ਕਵੀ ਇਸ ਗੱਲ ਤੋਂ ਵੀ ਚਿੰਤਤ ਹੈ ਕਿ ਸਾਡਾ ਸਮਾਜ ਨਿਘਾਰ ਵੱਲ ਜਾ ਰਿਹਾ ਹੈ । ਪੁਸਤਕ ਤੇ ਕੀਤੀ ਗਈ ਚਰਚਾ ਬਹੁਤ ਸਾਰਥਕ ਰਹੀ। ਇਸ ਤੋਂ ਬਾਅਦ ਅਦਾਰਾ ਸਾਹਿਤਕ ਸੰਵਾਦ ਵੱਲੋਂ ਲੇਖਕ ਨੂੰ ਸ਼ਾਲ , ਸਨਮਾਨ ਚਿੰਨ੍ਹ ਅਤੇ ਸਨਮਾਨ ਪੱਤਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਲੇਖਕ ਨੇ ਅਪਣੇ ਜੀਵਨ ਸਫ਼ਰ ਅਤੇ ਸਾਹਿਤਕ ਸਫ਼ਰ ਬਾਰੇ ਖੁਲ ਕੇ ਦੱਸਿਆ। ਸਨਮਾਨ ਪੱਤਰ ਗ਼ਜ਼ਲਗੋ ਅਮਰਜੀਤ ਜੀਤ ਵੱਲੋਂ ਪੜ੍ਹਿਆ ਗਿਆ।
ਸ਼ਮਾਗਮ ਦੇ ਦੂਸਰੇ ਸ਼ੈਸਨ ਵਿੱਚ ਕਵੀ ਦਰਬਾਰ ਹੋਇਆ। ਜਿਸ ਵਿਚ ਦਿਨੇਸ਼ ਨੰਦੀ, ਮਾਲਵਿੰਦਰ ਸ਼ਾਇਰ, ਤੇਜਿੰਦਰ ਚੰਡਿਹੋਕ, ਰਣਬੀਰ ਰਾਣਾ, ਅਮਰਜੀਤ ਜੀਤ, ਜਸਵੀਰ ਸ਼ਰਮਾ ਦੱਦਾਹੂਰ, ਡਾ. ਰਵਿੰਦਰ ਸੰਧੂ ਅਤੇ ਕੁਲਦੀਪ ਸਿੰਘ ਬੰਗੀ ਆਦਿ ਨੇ ਆਪਣੀਆਂ ਖੁਬਸੂਰਤ ਰਚਨਾਵਾਂ ਪੇਸ਼ ਕੀਤੀਆਂ। ਸਮਾਗਮ ਦੇ ਅੰਤ ਵਿਚ ਸਾਰੇ ਸਾਹਿਤਕਾਰਾਂ ਅਤੇ ਪ੍ਰਧਾਨਗੀ ਮੰਡਲ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਸਮਾਪਤੀ ‘ਤੇ ਆਤਮਾ ਰਾਮ ਰੰਜਨ ਨੇ ਸਾਰੇ ਸਾਹਿਤਕਾਰਾਂ, ਇਸ ਸੰਸਥਾਂ ਦੇ ਮੁਖੀ, ਸਾਰੇ ਸਟਾਫ ਅਤੇ ਸਮਾਗ਼ਮ ਦਾ ਹਿੱਸਾ ਬਣੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਸਮਾਗਮ ਦੀ ਖ਼ਾਸੀਅਤ ਇਹ ਰਹੀ ਕਿ ਰਿਜਨਲ ਸੈਂਟਰ ਦੇ ਵਿੱਦਿਆਰਥੀਆਂ ਨੇ ਸਮਾਗਮ ਨੂੰ ਬਹੁਤ ਧਿਆਨ ਨਾਲ ਸੁਣਿਆ ਅਤੇ ਇਸ ਨੂੰ ਸਾਰਥਕ ਕਿਹਾ। ਸਮਾਗ਼ਮ ਦਾ ਮੰਚ ਸੰਚਾਲਨ ਕੁਲਦੀਪ ਸਿੰਘ ਬੰਗੀ ਨੇ ਬਾਖੂਬੀ ਨਿਭਾਇਆ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *