ਸ਼੍ਰੀ ਮੁਕਤਸਰ ਸਾਹਿਬ, 28 ਅਗਸਤ ( ਮਨਪ੍ਰੀਤ ਮੋਨੂੰ ) – ਦਿਨੋ-ਦਿਨ ਦਰੱਖਤਾਂ ਦੀ ਹੋ ਰਹੀ ਕਟਾਈ ਕਾਰਨ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਵੱਲੋਂ ਚਿੰਤਾ ਪ੍ਰਗਟਾਈ ਹੈ । ਉਨ੍ਹਾਂ ਕਿਹਾ ਕਿ ਜੇਕਰ ਦਰੱਖਤਾਂ ਦੀ ਕਟਾਈ ਲਗਾਤਾਰ ਹੁੰਦੀ ਰਹੀ ਤਾਂ ਰਾਜਸਥਾਨ ਦੇ ਕੁਝ ਜਿਿਲਆਂ ਦੀ ਤਰ੍ਹਾਂ ਪੰਜਾਬ ਦੇ ਕੁਝ ਜਿਿਲਆਂ ‘ਚ ਵੀ ਦਰੱਖਤ ਦਿਖਾਈ ਨਹੀ ਦੇਣਗੇ । ਇਸੇ ਲੜ੍ਹੀ ਤਹਿਤ ਸ਼੍ਰੀ ਮੁਕਤਸਰ ਸਾਹਿਬ ਦੇ ਇੱਕ ਵਾਰਡ ਦੇ ਐਮ.ਸੀ ਅਤੇ ਸਮਾਜਸੇਵੀ ਗੁਰਪ੍ਰੀਤ ਸਿੰਘ ਨੇ ਆਪਣੇ ਸਾਥੀਆਂ ਸਣੇ ਅੱਜ ਸ਼੍ਰੀ ਮੁਕਤਸਰ ਸਾਹਿਬ ਨੂੰ ਹਰਿਆ-ਭਰਿਆ ਰੱਖਣ ਲਈ ਦਰੱਖਣ ਲਗਾਉਣ ਦੀ ਸ਼ੁਰੂਆਤ ਕੀਤੀ । ਸਮਾਜਸੇਵੀ ਐਮ.ਸੀ ਗੁਰਪ੍ਰੀਤ ਸਿੰਘ ਨੇ ਆਪਣੇ ਅਨੇਕਾਂ ਸਾਥੀਆਂ ਨਾਲ ਸ਼ਹਿਰ ਦੇ ਬਠਿੰਡਾ ਰੋਡ ‘ਤੇ ਖੇਤੀਬਾੜ੍ਹੀ ਦਫਤਰ ਦੇ ਨਜ਼ਦੀਕ ਕਲੋਨੀ ‘ਚ ਆਪਣੇ ਪਲਾਟ ਦੀ ਚਾਰ-ਦੀਵਾਰੀ ਸਪੈਸ਼ਲ ਦਰੱਖਤਾਂ ਦੇ ਬੂਟੇ ਲਗਾਉਣ ਲਈ ਕੀਤੀ ਗਈ ਅਤੇ ਉਕਤ ਪਲਾਟ ‘ਚ ਅਨੇਕਾਂ ਹੀ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ । ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆ ਗੁਰਪ੍ਰੀਤ ਐਮ.ਸੀ ਨੇ ਦੱਸਿਆ ਕਿ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ਼੍ਰੀ ਮੁਕਤਸਰ ਸਾਹਿਬ ਨੂੰ ਹਰਿਆ-ਭਰਿਆ ਬਨਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਆਉਣ ਵਾਲੇ ਸਮੇਂ ‘ਚ ਸ਼੍ਰੀ ਮੁਕਤਸਰ ਸਾਹਿਬ ਦੀਆਂ ਵੱਖ-ਵੱਖ ਥਾਵਾਂ ਦੇ ਬੂਟੇ ਲਗਾ ਕੇ ਉਨ੍ਹਾਂ ਬੁਟਿਆ ਦੀ ਦੇਖ-ਭਾਲ ਵੀ ਕੀਤੀ ਜਾਵੇਗੀ । ਉਨ੍ਹਾਂ ਕਿਹਾ ਅਕਸਰ ਹੀ ਦੇਖਿਆਂ ਜਾਂਦਾ ਹੈ ਬੂਟੇ ਲਗਾਉਣ ਤੋਂ ਉਨ੍ਹਾਂ ਦੀ ਦੇਖ-ਭਾਲ ਆਦਿ ਨਹੀ ਕੀਤੀ ਜਾਂਦੀ, ਜਿਸ ਕਾਰਨ ਬੂਟੇ ਸੁੱਕ ਜਾਂਦੇ ਹਨ । ਗੁਰਪ੍ਰੀਤ ਨੇ ਸਮਾਜਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਬੂਟੇ ਲਗਾਉਣ ਤੋਂ ਬਾਅਦ ਉਕਤ ਬੂਟਿਆ ਦੀ ਦੇਖ-ਭਾਲ ਵੀ ਕੀਤੀ ਜਾਵੇ ਤਾਂ ਹੀ ਸ਼੍ਰੀ ਮੁਕਤਸਰ ਸਾਹਿਬ ਨੂੰ ਹਰਿਆ-ਭਰਿਆ ਬਣਾਇਆ ਜਾ ਸਕਦਾ ਹੈ ਅਤੇ ਉਨ੍ਹਾਂ ਕਿਹਾ ਬਾਰਿਸ਼ ਦਾ ਮੋਸਮ ਚੱਲ ਰਿਹਾ ਹੈ । ਇਸ ਮੋਸਮ ‘ਚ ਲਗਾਏ ਗਏ ਬੂਟੇ ਜਲਦੀ ਹੀ ਵੱਡੇ ਹੋਣ ਲੱਗਦੇ ਹਨ । ਦੱਸਣਯੋਗ ਹੈ ਕਿ ਸ਼੍ਰੀ ਮੁਕਤਸਰ ਸਾਹਿਬ ਨੂੰ ਹਰਿਆ-ਭਰਿਆ ਬਨਾਉਣ ਲਈ ਸਮਾਜਸੇਵੀ ਐਮ.ਸੀ ਗੁਰਪ੍ਰੀਤ ਸਿੰਘ ਨੇ ਬੂਟੇ ਲਗਾਉਣ ਦੀ ਸ਼ੁਰੂਆਤ ਆਪਣੇ ਖਾਲੀ ਪਏ ਪਲਾਟ ‘ਚ ਤੋਂ ਕੀਤੀ ਹੈ । ਉਨ੍ਹਾਂ ਜਾਣਕਾਰੀ ਦਿੰਦਿਆ ਕਿਹਾ ਕਿ ਬੂਟੇ ਨੂੰ ਇਸ ਢੰਗ ਨਾਲ ਲਗਾਏ ਗਏ ਹਨ ਕਿ ਪਲਾਟ ‘ਚ ਉਸਾਰੀ ਸਮੇਂ ਵੀ ਦਰੱਖਤ ਦੀ ਕਟਾਈ ਨਹੀ ਕਰਨੀ ਪਵੇਗੀ । ਐਮ.ਸੀ ਨੇ ਅਖੀਰ ਕਿਹਾ ਕਿ ਸ਼ਹਿਰ ‘ਚ ਸੈਕੜ੍ਹੇ ਬੂਟੇ ਲਗਾ ਕੇ ਉਨ੍ਹਾਂ ਦੀ ਦੇਖ-ਭਾਲ ਮੇਰੇ ਅਤੇ ਮੇਰੇ ਸਾਥੀਆਂ ਵੱਲੋਂ ਕੀਤੀ ਜਾਵੇਗੀ । ਇਸ ਮੋਕੇ ਸਮਾਜਸੇਵੀ ਐਮ.ਸੀ ਗੁਰਪ੍ਰੀਤ ਸਿੰਘ ਦੇ ਨਾਲ, ਰਾਜਬੀਰ ਸਿੰਘ ਬਿੱਟਾ ਗਿੱਲ (ਐਮ.ਸੀ), ਸਾਗਰ ਡਾਕਟਰ, ਕਰਮਜੀਤ ਸਿੰਘ ਕਰਮਾ, ਕੁਲਦੀਪ ਸਿੰਘ ਦੀਪਾ, ਜਸਵਿੰਦਰ ਸਿੰਘ, ਈਸ਼ਾਨ ਸਿੰਘ, ਸੁਖਮੰਦਰ ਸਿੰਘ, ਰਾਜ ਜਟਾਣਾ, ਬੰਟੀ, ਧਵਨ ਆਦਿ ਤੋਂ ਇਲਾਵਾ ਅਨੇਕਾਂ ਵਿਅਕਤੀ ਹਾਜ਼ਰ ਸਨ ।






