ਸ਼੍ਰੀ ਮੁਕਤਸਰ ਸਾਹਿਬ, 18 ਅਗਸਤ ()- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਅਟਾਰੀ ਸਦਰ ਵਾਲਾ ਵਿਖੇ ਹਰ ਘਰ ਤਿਰੰਗਾ, ਹਰ ਘਰ ਸਵੱਛਤਾ ਅਭਿਆਨ ਤਹਿਤ ਸਮਾਗਮ ਦਾ ਆਯੋਜਨ ਹੋਇਆ। ਜਿਸ ਵਿੱਚ ਵਿਦਿਆਰਥੀਆਂ ਨੂੰ ਆਪਣੇ ਆਸ-ਪਾਸ ਸਵੱਛਤਾ ਅਭਿਆਨ ਚਲਾਉਣ ਅਤੇ ਹਰ ਜਗ੍ਹਾ ਸਾਫ਼ ਸਫਾਈ ਦਾ ਖਾਸ ਧਿਆਨ ਰੱਖਣ ਦੀ ਗੱਲ ’ਤੇ ਜ਼ੋਰ ਦਿੱਤਾ ਗਿਆ। ਉਥੇ ਹੀ ਵਿਦਿਆਰਥੀਆਂ ਨੇ ਵੀ ਲੋਕਾਂ ਨੂੰ ਸਫਾਈ ਰੱਖਣ ਦੇ ਲਈ ਪ੍ਰੇਰਿਤ ਕੀਤਾ। ਰਜ਼ਤ ਗੋਪਾਲ ਦੀ ਦੇਖ ਰੇਖ ਵਿੱਚ ਹੋਏ ਇਸ ਸਮਾਗਮ ਵਿੱਚ ਵਿਦਿਆਰਥੀਆਂ ਨੇ ਖੂਬ ਉਤਸ਼ਾਹ ਨਾਲ ਭਾਗ ਲਿਆ।






