ਵਿਸ਼ਵ ਸੀਨੀਅਰ ਸਟੀਜਨ ਦਿਵਸ ਤੇ ਕੋਟ ਸ਼ਮੀਰ ਦੇ ਨੰਬਰਦਾਰ ਦਾ ਸਨਮਾਨ

Spread the love
ਬਠਿੰਡਾ 26ਅਗਸਤ(ਐੱਸ ਐੱਸ ਰਾਹੀ):  ਬਠਿੰਡੇ ਸ਼ਹਿਰ ਦੀ ਉੱਘੀ ਸਮਾਜ ਸੇਵੀ ਸੰਸਥਾ ਆੜੀ ਆੜੀ ਫਾਊਂਡੇਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਵ ਸੀਨੀਅਰ ਸਿਟੀਜਨ ਦਿਵਸ ਮੌਕੇ ਇਲਾਕੇ ਦੇ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਲੋਕਾਂ ਦਾ ਸਨਮਾਨ ਕੀਤਾ ਗਿਆ । ਇਸ ਮੌਕੇ ਤੇ ਫਾਊਂਡੇਸ਼ਨ ਵੱਲੋਂ ਕੋਟ ਸ਼ਮੀਰ ਦੇ 63 ਸਾਲਾ ਅੰਤਰ ਰਾਸ਼ਟਰੀ ਖਿਡਾਰੀ ਨੰਬਰਦਾਰ ਬਲਵਿੰਦਰ ਸਿੰਘ ਦਾ ਉਸ ਦੀਆਂ ਖੇਡਾਂ ਪ੍ਰਤੀ ਪ੍ਰਾਪਤੀਆਂ ਨੂੰ ਵੇਖਦੇ ਹੋਏ ਸਪੈਸ਼ਲ ਸਨਮਾਨ ਕੀਤਾ ਗਿਆ । ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਦੇ ਭਰਵੇਂ ਇਕੱਠ ਵਿੱਚ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ. ਗੁਰਿੰਦਰਪਾਲ ਸਿੰਘ ਨਾਗਪਾਲ ਬਠਿੰਡਾ ਨੇ ਆਪਣੇ ਆਪ ਨੂੰ ਕੋਟ ਸ਼ਮੀਰ ਦਾ ਬਛਿੰਦਾ ਕਹਿ ਕੇ ਨੰਬਰਦਾਰ ਦਾ ਮਾਣ ਹੋਰ ਵੀ ਵਧਾਇਆ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਿੱਥੇ ਨੰਬਰਦਾਰ ਆਪ ਗਰਾਊਂਡ ਨਾਲ ਜੁੜ ਕੇ ਅੰਤਰਰਾਸ਼ਟਰੀ ਪੱਧਰ ਤੇ ਮੱਲਾਂ ਮਾਰ ਰਿਹਾ ਹੈ ਉੱਥੇ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਹਰ ਸਾਲ ਬਠਿੰਡੇ ਵਿੱਚ ਪੰਜਾਬ ਪੱਧਰ ਦੀ ਵੈਟਰਨ ਅਥਲੈਟਿਕਸ ਮੀਟ ਵੀ ਕਰਵਾਉਂਦਾ ਹੈ। ਇਹ ਸਨਮਾਨ ਨਾਲ ਜਿੱਥੇ ਨੰਬਰਦਾਰ ਦੇ ਹੌਂਸਲੇ ਹੋਰ ਬੁਲੰਦ ਹੋਏ ਹਨ ਉੱਥੇ ਉਸਨੇ ਨੰਬਰਦਾਰ ਭਾਈਚਾਰੇ ਦਾ ਵੀ ਸਿਰ ਮਾਣ ਨਾਲ ਉੱਚਾ ਕੀਤਾ ਹੈ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *