ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਹੋਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੇਫ ਸਕੂਲ ਵਾਹਨ ਪਾਲਿਸੀ” 

Spread the love

ਫ਼ਰੀਦਕੋਟ, 7 ਜੁਲਾਈ:(ਗੁਰਦੀਪ ਸਿੰਘ ਢਿੱਲੋਂ )ਡਾਇਰੈਕਟਰਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਹੋਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੇਫ ਸਕੂਲ ਵਾਹਨ ਪਾਲਿਸੀ”  ਤਹਿਤ ਜਿਲ੍ਹਾ ਬਾਲ ਸੁਰੱਖਿਆ ਯੂਨਿਟਫਰੀਦਕੋਟ ਵੱਲੋ ਪੁਲਿਸ ਵਿਭਾਗ ਦੇ  ਸਹਿਯੋਗ ਨਾਲ ਵੈਸਟ ਪੁਆਇੰਟ ਸਕੂਲਕੋਟਕਪੂਰਾ ਦੀਆਂ ਸਕੂਲੀ ਵੈਨਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਚਾਈਲਡ ਪ੍ਰੋਟੈਕਸ਼ਨ ਅਫਸਰ (ਆਈ.ਸੀ) ਸੁਖਮੰਦਰ ਸਿੰਘ ਵੱਲੋਂ ਬੱਸਾਂ/ਵੈਨਾਂ ਦੇ ਡਰਾਇਵਰਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਦੇ ਨਿਯਮ ਜਿਵੇ ਸਕੂਲ ਬੱਸ ਦਾ ਰੰਗ ਪੀਲਾ ਹੋਣਾਬੱਸ ਵਿੱਚ ਫਸਟ ਏਡ ਬਾਕਸ ਅਤੇ ਅੱਗ ਬੁਝਾਊ ਯੰਤਰ ਲਾਜਮੀ ਹੋਣਾਬੱਸ ਉੱਪਰ ਸਕੂਲ ਦਾ ਨਾਮ ਅਤੇ ਫੋਨ ਨੰਬਰ ਲਿਖਿਆ ਹੋਣਾਬੱਸ ਵਿੱਚ ਸੀਟਿੰਗ ਕਪੈਸਟੀ ਤੋਂ ਜਿਆਦਾ ਬੱਚੇ ਬਿਠਾਏ ਨਾ ਜਾਣਾ ਅਤੇ ਸੀ.ਸੀ.ਟੀ.ਵੀ. ਕੈਮਰੇ, ਲੇਡੀ ਅਟੈਂਡਟ ਆਦਿ ਹੋਣ ਬਾਰੇ ਯਕੀਨੀ ਬਣਾਉਂਣ ਲਈ ਜਾਗਰੂਕ ਕੀਤਾ ਗਿਆ ਕਿਉਂਕਿ ਇਸ ਦਾ ਸਿੱਧਾ ਸੰਬੰਧ ਦੇਸ਼ ਦੇ ਭਵਿਖ ਭਾਵ ਬੱਚਿਆਂ ਦੀ ਸੁਰੱਖਿਆ ਨਾਲ ਹੈ।  ਏ.ਐਸ.ਆਈ ਹਰਪਾਲ ਸਿੰਘ ਟ੍ਰੈਫਿਕ ਇੰਚਾਰਜਕੋਟਕਪੂਰਾ ਨੇ ਇਹ ਵੀ ਦੱਸਿਆ ਕਿ “ਸੇਫ ਸਕੂਲ ਵਾਹਨ ਪਾਲਿਸੀ ਦੀਆਂ ਸ਼ਰਤਾਂ ਦੇ ਖਰ੍ਹਾਂ ਨਾ ਉਤਰਨ ਵਾਲੇ ਸਕੂਲ ਵਾਹਨਾਂ ਦੇ ਖਿਲਾਫ ਬਣਦੀ ਕਨੂੰਨੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ ਅਤੇ ਕਿਸੇ ਕਿਸਮ ਦੀ ਢਿਲ ਨਹੀਂ ਦਿਤੀ ਜਾਵੇਗ।

  • Related Posts

    ਖ਼ਾਲਸਾ ਸਕੂਲ ਤਖ਼ਤੂਪੁਰਾ ‘ਚ ਮਨਾਇਆ ਵਣ ਮਹਾਂਉਤਸਵ  ਚਾਰਟਾਂ ਰਾਹੀਂ ਵਾਤਾਵਰਣ ਬਚਾਉਣ ਦਾ ਦਿੱਤਾ ਸੰਦੇਸ਼ 

    Spread the love

    Spread the loveਬੱਧਨੀ ਕਲਾਂ, 7 ਜੁਲਾਈ ( ਪ ਪ)–ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੀ ਇਲਾਕੇ ਦੀ ਪੁਰਾਣੀ ਤੇ ਮੋਹਰੀ ਸੰਸਥਾ ਗੁਰੂ ਨਾਨਕ ਖ਼ਾਲਸਾ ਸੀਨੀਅਰ…

    ਪਿੰਡ ਚੱਕੀ ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਮੰਦਰ ਲਈ ਦਾਨੀ ਪਰਿਵਾਰ ਦੀ ਵੱਡੀ ਪਹਿਲ

    Spread the love

    Spread the loveਮਾਛੀਵਾੜਾ ਸਾਹਿਬ, 7 ਜੁਲਾਈ ਸੁੱਚਾ ਬੰਗੜ)  ਮਨੁੱਖਤਾ, ਸੇਵਾ ਅਤੇ ਧਾਰਮਿਕ ਭਾਵਨਾ ਦੀ ਮਿਸਾਲ ਕਾਇਮ ਕਰਦਿਆਂ ਮਾਛੀਵਾੜਾ ਬਲਾਕ ਦੇ ਪਿੰਡ ਚੱਕੀ ਵਿਖੇ ਇੱਕ ਦਾਨੀ ਪਰਿਵਾਰ ਵੱਲੋਂ ਆਪਣੀ ਕੀਮਤੀ ਜਗ੍ਹਾ…

    Leave a Reply

    Your email address will not be published. Required fields are marked *