ਸਰਕਾਰ ਨੇ ਸਰਪੰਚ ਨੂੰ ਕੀਤਾ ਸੀ ਡਿਸਮਿਸ ਪਰ ਹਾਈ ਕੋਰਟ ਨੇ ਦਿੱਤਾ ਸਟੇਅ

Spread the love

ਮਲੋਟ, 18 ਅਗਸਤ ()- ਨਵਾਂ ਪਿੰਡ ਮਲੋਟ, ਤਹਿਸੀਲ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਮੌਜੂਦਾ ਸਰਪੰਚ ਓਂਕਾਰ ਸਿੰਘ ਦੇ ਹੱਕ ’ਚ ਹਾਈਕੋਰਟ ਨੇ ਸਟੇਅ ਜਾਰੀ ਕਰ ਦਿੱਤਾ ਹੈ। ਗੱਲ ਇਸ ਤਰ੍ਹਾਂ ਸੀ ਕਿ ਮੌਜੂਦਾ ਸਰਕਾਰ ਦੀ ਸ਼ਹਿ ’ਤੇ ਮੌਜੂਦਾ ਐਸਡੀਐਮ ਜਸਪਾਲ ਸਿੰਘ ਬਰਾੜ ਨੇ ਸਰਪੰਚ ਨੂੰ ਉਸਦੇ ਪਦ ਤੋਂ ਡਿਸਮਿਸ ਕਰ ਦਿੱਤਾ ਸੀ। ਵਿਰੋਧੀ ਪਾਰਟੀ ਅਤੇ ਸਰਕਾਰ ਦੇ ਬੰਦਿਆਂ ਨੇ ਇਲਜ਼ਾਮ ਇਹ ਲਾਇਆ ਸੀ ਕਿ ਸਰਪੰਚ ਓੰਕਾਰ ਸਿੰਘ ਨੇ ਸਰਪੰਚ ਬਣਨ ਤੋਂ ਪਹਿਲਾਂ ਕੈਟਲ ਸ਼ੈੱਡ ਦੀ ਦੁਰਵਰਤੋਂ ਕੀਤੀ ਹੈ। ਪਰ ਹਾਈਕੋਰਟ ਨੇ ਓੰਕਾਰ ਸਿੰਘ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆਂ ਉਸ ਨੂੰ ਸਟੇਅ ਜਾਰੀ ਕਰ ਦਿੱਤਾ ਹੈ। ਇਸਤੋਂ ਇਲਾਵਾ ਮਾਣਯੋਗ ਅਦਾਲਤ ਨੇ ਮੌਜੂਦਾ ਐਸਡੀਐਮ ਮਲੋਟ ਜਸਪਾਲ ਸਿੰਘ ਬਰਾੜ ਨੂੰ ਸਖਤ ਰੁੱਖ ਵਿੱਚ ਮਿਤੀ 23/9/25 ਨੂੰ ਹਾਈਕੋਰਟ ’ਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਮੌਜੂਦਾ ਸਰਪੰਚ ਅਤੇ ਉਸਦੇ ਸਾਥੀਆਂ ਨੇ ਦੱਸਿਆ ਹੈ ਕਿ ਮਿਤੀ 25/7/ 25 ਨੂੰ ਐਸਡੀਐਮ ਦਫਤਰ ਮਲੋਟ ’ਚ ਧਰਨਾ ਲਾ ਕੇ ਰਾਤ ਨੂੰ 9 ਵਜੇ ਨਕਲ ਪ੍ਰਾਪਤ ਕੀਤੀ। ਉਸਤੋਂ ਪਹਿਲਾਂ ਐਸਡੀਐਮ ਮਲੋਟ ਨਕਲ ਨਹੀਂ ਸੀ ਦੇ ਰਿਹਾ ਤੇ ਵਿਰੋਧੀਆਂ ਨੂੰ ਐਸਡੀਐਮ ਮਲੋਟ ਨੇ 16/7/25 ਨੂੰ ਸਰਟੀਫਿਕੇਟ ਦੇ ਕੇ ਵਿਰੋਧੀਆਂ ਨੂੰ (ਸਰਪੰਚ ਜਸਪ੍ਰੀਤ ਪੁੱਤਰ ਪ੍ਰਿਥੀਰਾਮ) ਬਣਾ ਦਿੱਤਾ ਸੀ। ਨਕਲ ਲੈਣ ਤੋਂ ਬਾਅਦ ਹਾਈਕੋਰਟ ਦਾ ਰੁੱਖ ਕੀਤਾ ਗਿਆ, ਜਿਸਦੀ ਪਟੀਸ਼ਨ ਅਦਾਲਤ ’ਚ 6/8/25 ਨੂੰ ਦਾਖਲ ਕੀਤੀ ਗਈ ਤੇ 8/8/25 ਨੂੰ ਮਾਨਯੋਗ ਹਾਈਕੋਰਟ ਨੇ ਸਰਪੰਚ ਓੰਕਾਰ ਸਿੰਘ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਸਟੇਅ ਜਾਰੀ ਕਰ ਦਿੱਤਾ। ਸਰਪੰਚ ਦੀ ਕਾਨੂੰਨੀ ਸਹਾਇਤਾ ਕਰਨ ਦੇ ਮਾਮਲੇ ’ਚ ਪ੍ਰੋਫੈਸਰ ਰੁਪਿੰਦਰ ਕੌਰ ਰੂਬੀ ਹਲਕਾ ਇੰਚਾਰਜ ਮਲੋਟ ਦਾ ਵੱਡਾ ਰੋਲ ਰਿਹਾ। ਅੱਜ ਮਲੋਟ ਵਿਖੇ ਪ੍ਰੈਸ ਕਾਨਫਰੰਸ ’ਚ ਹਲਕਾ ਇੰਚਾਰਜ ਪ੍ਰੋਫੈਸਰ ਰੁਪਿੰਦਰ ਕੌਰ ਰੂਬੀ, ਜਿਲਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਬਲਾਕ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ, ਪ੍ਰੋਫੈਸਰ ਬਲਜੀਤ ਸਿੰਘ ਗਿੱਲ ਸਪੋਕਸਮੈਨ, ਸੀਨੀਅਰ ਕਾਂਗਰਸੀ ਸ੍ਰੀ ਨੱਥੂ ਰਾਮ ਗਾਂਧੀ, ਦਿਲਬਾਗ ਸਿੰਘ ਪਿੰਡ ਮਲੋਟ, ਗੁਰਬਖਸ਼ ਸਿੰਘ ਕਰਾਈਵਾਲਾ, ਮਾਸਟਰ ਜਸਪਾਲ ਸਿੰਘ, ਬਲਕਾਰ ਸਿੰਘ ਔਲਖ, ਸਰਪੰਚ ਓਂਕਾਰ ਸਿੰਘ, ਗੁਰਜੰਟ ਸਿੰਘ ਮੈਂਬਰ, ਸਰਜੀਤ ਚੰਦ ਮੈਂਬਰ, ਹੀਰਾ ਸਿੰਘ ਸਾਬਕਾ ਮੈਂਬਰ, ਅਵਤਾਰ ਸਿੰਘ, ਦਵਿੰਦਰ ਸਿੰਘ, ਜਗਮੀਤ ਸਿੰਘ ਪੰਚਾਇਤ ਮੈਂਬਰ, ਭਿੰਦਾ ਸਿੰਘ, ਧਰਮਪਾਲ ਸਿੰਘ ਪੰਚਾਇਤ ਮੈਂਬਰ ਤੇ ਹੋਰ ਸੈਂਕੜੇ ਕਾਂਗਰਸੀ ਵਰਕਰ ਮੌਜੂਦ ਸਨ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *