ਸਾਹਿਤਕ ਅਦਾਰਾ ਅਦਬੀ ਸ਼ਾਮ ਕਪੂਰਥਲਾ ਦੀ ਸਲਾਨਾ ਚੋਣ ਦੌਰਾਨ ਪ੍ਰੋਮਿਲਾ ਅਰੋੜਾ ਪ੍ਰਧਾਨ ਅਤੇ ਨਰਿੰਦਰ ਨੀਤ ਜਨਰਲ ਸਕੱਤਰ ਨਿਯੁਕਤ 

Spread the love
ਕਪੂਰਥਲਾ, 3 ਅਪ੍ਰੈਲ ( ਕੌੜਾ )- ਜ਼ਿਲ੍ਹੇ ਦੀ ਸਾਹਿਤਕ ਸਭਾ ਅਦਬੀ ਸ਼ਾਮ ਕਪੂਰਥਲਾ ਦੀ ਸਲਾਨਾ ਇਕੱਤਰਤਾ ਵਿੱਚ ਸਭਾ ਦੀ ਨਵੀਂ ਟੀਮ ਦੀ ਚੋਣ ਕੀਤੀ ਗਈ। ਉਪਰੋਕਤ ਇਕੱਤਰਤਾ ਜਸਪ੍ਰੀਤ ਕੌਰ (ਜ਼ਿਲ੍ਹਾ ਭਾਸ਼ਾ ਅਫ਼ਸਰ, ਕਪੂਰਥਲਾ), ਸਰਪ੍ਰਸਤ ਇੰਜ. ਖਜ਼ਾਨ ਸਿੰਘ, ਡਾ. ਹਰਭਜਨ ਸਿੰਘ ਅਤੇ ਪ੍ਰਧਾਨ ਸ਼ਹਿਬਾਜ਼ ਖ਼ਾਨ ਦੀ ਰਹਿਨੁਮਾਈ ਹੇਠ ਹੋਈ। ਸਭਾ ਦੇ ਪ੍ਰਧਾਨ ਸ਼ਹਿਬਾਜ਼ ਖ਼ਾਨ ਅਤੇ ਜਨਰਲ ਸਕੱਤਰ ਨਰਿੰਦਰ ਨੀਤ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੁਰਾਣੀ ਟੀਮ ਨੇ ਆਪਣਾ ਸਮਾਂ ਪੂਰਾ ਕਰ ਲਿਆ ਹੈ ਜਿਸ ਕਰਕੇ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਹਾਜ਼ਰੀ ਵਿੱਚ ਨਵੀਂ ਟੀਮ ਦੀ ਚੋਣ ਕਰਕੇ ਕਪੂਰਥਲਾ ਜ਼ਿਲ੍ਹੇ ਦੀ ਨਾਮਵਰ ਕਵਿੱਤਰੀ, ਅਨੁਵਾਦਕ ਅਤੇ ਸਮਾਜ ਸੇਵਿਕਾ ਪ੍ਰੋਮਿਲਾ ਅਰੋੜਾ ਨੂੰ ਪ੍ਰਧਾਨ ਅਤੇ ਨਰਿੰਦਰ ਨੀਤ ਨੂੰ ਦੁਬਾਰਾ ਜਨਰਲ ਸਕੱਤਰ ਵਜੋਂ ਚੁਣਿਆ ਗਿਆ। ਜ਼ਿਕਰਯੋਗ ਹੈ ਕਿ ਇਸ ਸਭਾ ਵਿੱਚ ਇੰਜ.ਖਜ਼ਾਨ ਸਿੰਘ, ਡਾ. ਕੇਵਲ ਸਿੰਘ ਪਰਵਾਨਾ ਅਤੇ ਡਾ. ਹਰਭਜਨ ਸਿੰਘ ਸਰਪ੍ਰਸਤ ਦੇ ਤੌਰ ‘ਤੇ ਆਪਣੀਆਂ ਵਡਮੁੱਲੀਆਂ ਸਾਹਿਤਕ ਸੇਵਾਵਾਂ ਦਿੰਦੇ ਆ ਰਹੇ ਹਨ। ਉਹਨਾਂ ਆਖਿਆ ਕਿ ਸਮੁੱਚੀ ਸਭਾ ਲਈ ਇਹ ਬਹੁਤ ਖ਼ੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਤੌਰ ‘ਤੇ ਮਹਿਲਾ ਮੈਂਬਰਾਂ ਨੂੰ ਤਰਜੀਹ ਦਿੱਤੀ ਗਈ ਹੈ ਜੋ ਕਿ ਸਾਹਿਤ ਜਗਤ ਲਈ ਇੱਕ ਚੰਗਾ ਸੰਕੇਤ ਹੈ। ਨਵੇਂ ਚੁਣੇ ਗਏ ਪ੍ਰਧਾਨ ਅਤੇ ਜਨਰਲ ਸਕੱਤਰ ਨੇ ਸਾਂਝੇ ਰੂਪ ਵਿੱਚ ਆਖਿਆ ਕਿ ਉਹਨਾਂ ਦੀ ਪੁਰਜ਼ੋਰ ਕੋਸ਼ਿਸ਼ ਰਹੇਗੀ ਕਿ ਉਹ ਇਸ ਸਾਹਿਤਕ ਸਭਾ ਲਈ ਤਨਦੇਹੀ ਨਾਲ ਕੰਮ ਕਰਨਗੇ ਅਤੇ ਸਾਹਿਤ ਜਗਤ ਦੀ ਸੇਵਾ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਜਸਪ੍ਰੀਤ ਕੌਰ (ਜ਼ਿਲ੍ਹਾ ਭਾਸ਼ਾ ਅਫ਼ਸਰ, ਕਪੂਰਥਲਾ) ਨੇ ਨਵੇਂ ਚੁਣੇ ਗਏ ਪ੍ਰਧਾਨ ਅਤੇ ਜਨਰਲ ਸਕੱਤਰ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ। ਇਸ ਇਕੱਤਰਤਾ ਵਿੱਚ ਪਰਮਜੀਤ ਸਿੰਘ (ਡਾਇਰੈਕਟਰ ਆਕਾਸ਼ਵਾਣੀ ਜਲੰਧਰ), ਉਪਕਾਰ ਕੌਰ, ਰਵਿੰਦਰ ਕੌਰ (ਰਿਟਾ. ਬੈਂਕ ਮੈਨੇਜਰ), ਮੁਨੱਜ਼ਾ ਇਰਸ਼ਾਦ, ਅਵਤਾਰ ਸਿੰਘ ਭੰਡਾਲ, ਮੋਹਨ ਸਿੰਘ ਮੋਤੀ, ਪਰਗਣ ਸਿੰਘ ਧਾਲੀਵਾਲ, ਅਵਤਾਰ ਸਿੰਘ, ਜਸਜੀਤ ਕੌਰ ਅਤੇ ਸਹਿਜਪਾਲ ਸਿੰਘ ਆਦਿ ਹਾਜ਼ਰ ਸਨ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *