ਸਿੱਖਿਆ ਕ੍ਰਾਂਤੀ ਯੋਜਨਾ ਤਹਿਤ ਝਬਾਲ, ਬਗਿਆੜੀ ਅਤੇ ਗੰਡੀਵਿੰਡ ਦੇ ਪੰਜ ਸਕੂਲਾਂ ਨੂੰ ਮਿਲੀਆਂ ਆਧੁਨਿਕ ਸਹੂਲਤਾਂ- (ਵਿਧਾਇਕ ਡਾਕਟਰ ਸੋਹਲ ਨੇ ਕੀਤਾ ਉਦਘਾਟਨ):-

Spread the love

ਸਰਾਏ ਅਮਾਨਤ ਖਾਂ, 7 ਅਪ੍ਰੈਲ (ਗੁਰਸ਼ਰਨ ਸਿੰਘ ਔਲਖ) – ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਲਿਆਉਣ ਨੂੰ ਮੰਨਣ ਨਾਲ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਤਰਨ ਤਾਰਨ ਦੇ ਹਲਕਾ ਵਿਧਾਇਕ ਨੇ ਅੱਜ ਝਬਾਲ ਸਥਿਤ ਸਰਕਾਰੀ ਹਾਈ ਸਕੂਲ, ਸਰਕਾਰੀ ਐਲੀਮੈਂਟਰੀ ਸਕੂਲ(ਲੜਕੇ), ਸਰਕਾਰੀ ਐਲੀਮੈਂਟਰੀ ਸਕੂਲ (ਲੜਕੀਆਂ), ਸਰਕਾਰੀ ਮਿਡਲ ਸਕੂਲ ਬਗਿਆੜੀ, ਸਰਕਾਰੀ ਸਕੈਂਡਰੀ ਸਕੂਲ ਗਡੀਵਿੰਡ, ਹਲਕੇ ਦੇ ਪੰਜ ਸਕੂਲਾਂ ਵਿੱਚ ਚਾਰ ਦੀਵਾਰੀ, ਕੈਮਰੇ,ਆਧੁਨਿਕ ਪ੍ਰਯੋਗਸ਼ਾਲਾਵਾਂ ਅਤੇ ਪਖਾਨਿਆਂ ਦੀ ਸਹੂਲਤਾਂ ਪ੍ਰਦਾਨ ਕਰਨ ਦਾ ਰਸਮੀ ਉਦਘਾਟਨ ਕੀਤਾ ਇਸ ਮੌਕੇ ਤੇ ਡਿਪਟੀ ਡੀ.ਈ.ਓ ਸੁਰਿੰਦਰ ਕੁਮਾਰ, ਅਧਿਆਪਕ ਨੇਤਾ ਪ੍ਰਭਜੀਤ ਸਿੰਘ ਗੋਹਲਵਾੜ, ਹੈਡ ਟੀਚਰ ਸੁਖਵਿੰਦਰ ਕੌਰ, ਪ੍ਰਿੰਸੀਪਲ ਬਲਜਿੰਦਰ ਸਿੰਘ ਚੀਮਾ ਗੰਡੀਵਿੰਡ ਸਰਾਂ,ਆਪ ਆਗੂ ਮਾਸਟਰ ਗੁਰਿੰਦਰ ਸਿੰਘ ਪਲਾਸੌਰ, ਚੇਅਰਮੈਨ ਕੁਲਦੀਪ ਸਿੰਘ ਰੰਧਾਵਾ, ਮਾਣਕ ਸਿੰਘ ਹੈਪੀ, ਡਾਕਟਰ ਤਸਬੀਰ ਕੌਰ, ਕੁਲਦੀਪ ਸਿੰਘ ਢਿੱਲੋ, ਮੋਹਨ ਸਿੰਘ ਠਰੂ, ਸਰਬਜੀਤ ਸਿੰਘ ਸਰਪੰਚ, ਮਾਰਕੀਟ ਕਮੇਟੀ ਝਬਾਲ ਦੇ ਚੇਅਰਮੈਨ ਬਲਵਿੰਦਰ ਸਿੰਘ ਕੋਟ ਸਿਵਿਆ, ਸਰਪੰਚ ਸੁਰਜੀਤ ਸਿੰਘ ਸ਼ਾਹ ਢੰਡ, ਸਰਪੰਚ ਹੈਰੀ ਬੁਰਜ, ਸਰਪੰਚ ਕੁਲਵਿੰਦਰ ਸਿੰਘ ਚਾਹਲ, ਸਰਪੰਚ ਗੁਰਮੀਤ ਸਿੰਘ ਗੰਡੀਵਿੰਡ, ਕੁਲਵਿੰਦਰ ਸਿੰਘ ਡੀਸੀ, ਸਰਪੰਚ ਸਾਧਾ ਸਿੰਘ ਗੱਗੋਬੂਹਾ , ,ਡਾ ਸ਼ਮਸ਼ੇਰ ਸਿੰਘ ਗੰਡੀਵਿੰਡ, ਮੈਂਬਰ ਹਰਪ੍ਰੀਤ ਸਿੰਘ, ਸਰਪੰਚ ਵੱਸਣ ਸਿੰਘ ਬੁਰਜ 195 , ਸਕੂਲ ਸਟਾਫ ਕਲਰਕ ਗੁਰਲਾਲ ਸਿੰਘ,

ਜਗਜੀਤ ਸਿੰਘ ਫੋਜੀ, ਜਰਮਨਜੀਤ ਸਿੰਘ, ਹੀਰਾ ਸਿੰਘ, ਨਰਿੰਦਰ ਸਿੰਘ, ਹੀਰਾ ਸਿੰਘ, ਸੁਖਵਿੰਦਰ ਕੌਰ, ਅਮਨਦੀਪ ਕੌਰ, ਰਣਜੀਤ ਕੌਰ, ਰਾਜਵਿੰਦਰ ਕੌਰ ਸਮੇਤ ਕਈ ਪ੍ਰਮੁੱਖ ਆਗੂ ਅਤੇ ਅਧਿਆਪਕ ਹਾਜ਼ਰ ਸਨ। ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਸਹੂਲਤਾਂ ਪ੍ਰਾਪਤ ਕਰਨ ਵਾਲੇ ਸਕੂਲਾਂ ਵਿੱਚ ਸਰਕਾਰੀ ਹਾਈ ਸਕੂਲ (ਲੜਕੇ), ਝਬਾਲ ਵਿੱਚ 45 ਲੱਖ ਰੁਪਏ, ਸਰਕਾਰੀ ਐਲੀਮੈਂਟਰੀ ਸਕੂਲ (ਲੜਕੇ)ਝਬਾਲ ਵਿੱਚ 18 ਲੱਖ 90 ਹਜ਼ਾਰ 760 ਰੁਪਏ ਸਰਕਾਰੀ ਐਲੀਮੈਂਟਰੀ ਸਕੂਲ (ਲੜਕੀਆਂ) ਝਬਾਲ ਵਿੱਚ 11 ਲਖ47 ਹਜ਼ਾਰ 584 ਰੁਪਏ ਸਰਕਾਰੀ ਮਿਡਲ ਸਕੂਲ ਬਗਿਆੜੀ ਵਿੱਚ 31 ਲੱਖ ਰੁਪਏ ਅਤੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਗਡੀਵਿੰਡ ਵਿਖੇ 53 ਲੱਖ 13 ਹਜ਼ਾਰ 786 ਰੁਪਏ ਖਰਚ ਕੀਤੇ ਗਏ ਹਨ। ਇਸ ਮੌਕੇ ਤੇ ਆਪਣੇ ਸੰਬੋਧਨ ਵਿੱਚ ਵਿਧਾਇਕ ਡਾਕਟਰ ਸੋਹਲ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਪੰਜਾਬ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਸਕੂਲਾਂ ਦੀਆਂ ਬੁਨਿਆਦੀ ਸਹੂਲਤਾਂ ਨੂੰ ਅਪਗਰੇਡ ਕੀਤਾ ਜਾ ਰਿਹਾ ਹੈ ਇਸ ਤੋਂ ਬਿਨਾਂ ਰਾਜ ਵਿੱਚ ਨਵੇਂ ਸਕੂਲ ਆਫ ਐਮੀਨਸ ਖੋਲੇ ਜਾ ਰਹੇ ਹਨ। ਜਿੱਥੇ ਗਰੀਬ ਅਤੇ ਹੁਸ਼ਿਆਰ ਬੱਚੇ ਵੀ ਚੰਗੇਰੀ ਵਿਦਿਆ ਲੈ ਸਕਣ। ਉਹਨਾਂ ਕਿਹਾ ਪੰਜਾਬ ਦੇ ਵਧੇਰੇ ਸਕੂਲਾਂ ਵਿੱਚ ਵਾਈ ਢਾਈ ਦੀ ਸਿੱਖਿਆ ਪ੍ਰਦਾਨ ਕੀਤੀ ਗਈ ਹੈ ਤਾਂ ਸਿੱਖਿਆ ਤਕਨੀਕਾਂ ਦਾ ਆਧੁਨਿਕੀਕਰਨ ਕੀਤਾ ਜਾ ਸਕੇ ਅਤੇ ਇਸ ਨਾਲ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *