ਵਿਸ਼ਵ ਸਿਹਤ ਦਿਵਸ ਮੌਕੇ ਜਿਲ੍ਹਾ ਪੱਧਰੀ ਜਾਗਰੂਕਤਾ ਸੈਮੀਨਾਰ ਦਾ ਕੀਤਾ ਆਯੋਜਨ

Spread the love

ਅੰਮ੍ਰਿਤਸਰ 7 ਅਪ੍ਰੈਲ(ਦਿਨੇਸ਼ ਸੋਨੀ)ਸਿਹਤ ਵਿਭਾਗ ਵੱਲੋ ਸਿਵਲ ਸਰਜਨ  ਡਾ ਕਿਰਨਦੀਪ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀ ਕੇ ਡੀ ਨਰਸਿੰਗ ਕਾਲਜ ਵਿਖੇ ਵਿਸ਼ਵ ਸਿਹਤ ਦਿਵਸ ਮੌਕੇ ਜਿਲ੍ਹਾ ਪੱਧਰੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਇਸ ਦੌਰਾਨ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਨੀਲਮ ਭਗਤ ਨੇ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਵਲੋਂ ਹਰ ਸਾਲ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਮਨਾਇਆ ਜਾਂਦਾ ਹੈ ਅਤੇ ਇਸ ਸਾਲ ਦਾ ਥੀਮ “ਸਿਹਤ ਮੰਦ ਜੀਵਨ ਦੀ ਸ਼ੁਰੂਆਤ ਹੀ ਚੰਗੇ ਭਵਿੱਖ ਦਾ ਨਿਰਮਾਣ ਕਰਦੀ ਹੈ।” ਅਨੁਸਾਰ ਪੂਰੇ ਜਿਲੇ ਭਰ ਦੀਆਂ ਸਾਰੀਆਂ ਸਿਹਤ  ਸੰਸਥਾਵਾ ਵਿਚ ਵਿਸ਼ਵ  ਸਿਹਤ ਦਿਵਸ ਵੱਲ ਮਨਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਰੋਜ਼ਾਨਾ ਦੀ ਭੱਜ ਦੌੜ ਦੀ ਜਿੰਦਗੀ ਵਿੱਚੋ ਆਪਣੇ ਆਪ ਲਈ ਸਮਾਂ ਕੱਢਣਾ ਬਹੁਤ ਜਰਰੀ ਹੈ, ਸਾਨੂੰ ਯੋਗਾ, ਕਸਰਤ, ਪੌਸ਼ਟਿਕ ਆਹਾਰ ਅਤੇ ਸਿਹਤਮੰਦ ਆਦਤਾਂ ਆਪਣਾਉਣੀਆ ਚਾਹੀਦੀਆਂ ਹਨ। ਇਸ ਅਵਸਰ ਤੇ ਜਿਲ੍ਹਾ ਐਮ ਈ ਆਈ ਉ ਅਮਰਦੀਪ ਸਿੰਘ, ਚੇਅਰਮੈਨ ਡਾ ਸੁਖਵਿੰਦਰ ਸਿੰਘ ਵਾਲੀਆ, ਸੀ ਕੇ ਡੀ ਨਰਸਿੰਗ ਕਾਲਜ ਦੇ ਪ੍ਰਿੰਸੀਪਲ ਮੈਡਮ ਯਾਸ਼ਪ੍ਰੀਤ ਕੋਰ,

ਸ. ਸੰਤੋਖ ਸਿੰਘ ਸੇਠੀ,ਸ. ਸਵਿੰਦਰ ਸਿੰਘ ਕੱਥੂਨੰਗਲ, ਆਨਰੇਰੀ ਸਕੱਤਰਸ. ਜਗਜੀਤ ਸਿੰਘ, ਸ. ਕੁਲਜੀਤ ਸਿੰਘ ਸਾਹਨੀ, ਸ. ਰਮਨੀਕ ਸਿੰਘ, ਡਾ.ਅਮਨਪ੍ਰੀਤ ਕੌਰ, ਪ੍ਰਿੰਸੀਪਲ, ਖਾਲਸਾ ਕਾਲਜ ਆਫ ਨਰਸਿੰਗਡਾ. ਕਰੁਨਾ ਸ਼ਰਮਾ, ਪ੍ਰੋਫੈਸਰ ਗੁਰੂ ਰਾਮਦਾਸ ਕਾਲਜ ਆਫ ਨਰਸਿੰਗ ਪ੍ਰੋਫੈਸਰ ਰੁਪਿੰਦਰਜੀਤ ਕੌਰ, ਗੌਰਮਿੰਟ ਨਰਸਿੰਗ ਕਾਲਜਮੈਡਮ ਰਿਪੁਦਮਨਜੀਤ ਕੌਰ, ਪ੍ਰਿੰਸੀਪਲ, ਸ੍ਰੀ ਗੁਰੂ ਹਰਿ ਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਾਜ਼ਰ ਸਨ ।।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *