“ਰੂਹ ਮਸਤਾਂ ਦੀ” ਵੀਡੀਓ ਵਿੱਚ ਬਾਬਾ ਗੁਰਵਿੰਦਰ ਸਿੰਘ ਜੀ ਦਾ ਰੋਲ ਵਾਹ ਕਮਾਲ

Spread the love

ਮਾਛੀਵਾੜਾ ਸਾਹਿਬ 7 ਅਪ੍ਰੈਲ (ਸੁੱਚਾ ਬੰਗੜ )ਰੂਹ ਨੂੰ ਸਕੂਨ ਦੇਣ ਵਾਲੀ ਆਵਾਜ਼ ਬਾਬਾ ਗੁਲਾਬ ਸਿੰਘ ਜੀ ਚਮਕੌਰ ਸਾਹਿਬ ਵਾਲਿਆਂ ਦੀ ਮਿੱਠੀ ਆਵਾਜ਼ ਵਿੱਚ ਲਗਾਤਾਰ ਸ਼ਬਦ ਕੱਢੇ ਜਾ ਰਹੇ ਹਨ। ਸੰਗਤਾਂ ਵੱਲੋਂ ਉਹਨਾਂ ਦੇ ਸ਼ਬਦਾਂ ਨੂੰ ਅਥਾਹ ਪਿਆਰ ਦਿੱਤਾ ਜਾ ਰਿਹਾ ਹੈ ਅਤੇ ਪਸੰਦ ਵੀ ਕੀਤਾ ਜਾ ਰਿਹਾ ਹੈ। ਬੀਤੇ ਦਿਨੀ ਬਾਬਾ ਗੁਲਾਬ ਸਿੰਘ ਜੀ ਦਾ ਇੱਕ ਸ਼ਬਦ “ਰੂਹ ਮਸਤਾਂ ਦੀ” ਰਿਲੀਜ਼ ਹੋਇਆ ਹੈ। ਜਿਸ ਦੇ ਬੋਲ ਹਨ “ਮਿੱਠੇ ਮਿੱਠੇ ਬੋਲਦਾ ਸੀ ਬੋਲ ਉਹ ਪਿਆਰ ਦੇ, ਹੋਕੇ ਲਾਉਂਦਾ ਫਿਰਦਾ ਸੀ ਸੱਤ ਕਰਤਾਰ ਦੇ, ਜਦੋਂ ਨਜ਼ਰ ਸਵੱਲੀ ਉਹਨੇ ਮਾਰੀ, ਦਿਲ ਨੂੰ ਸਕੂਨ ਆ ਗਿਆ, ਇੱਕ ਫੱਕਰ ਗਲੀ ਦੇ ਵਿੱਚੋ ਲੰਘਿਆ ਰੂਹ ਨੂੰ ਵੈਰਾਗ ਲਾ ਗਿਆ”। ਜਿਸ ਨੂੰ ਗੁਰਜੰਟ ਪਟਿਆਲਾ ਨੇ ਲਿਖਿਆ ਹੈ, ਇਸ ਸ਼ਬਦ ਦੀ ਵੀਡੀਓ ਵਿੱਚ ਰਵਿਦਾਸੀਆ ਧਰਮ ਦੇ ਮਹਾਨ ਪ੍ਰਚਾਰਕ ਬਾਬਾ ਗੁਰਵਿੰਦਰ ਸਿੰਘ ਜੀ ਲਾਡੀ ਮਾਛੀਵਾੜਾ ਸਾਹਿਬ ਵਾਲਿਆਂ ਵੱਲੋਂ ਰੋਲ ਬਾਖੂਬੀ ਨਿਭਾਇਆ ਗਿਆ ਹੈ। ਬਾਬਾ ਗੁਰਵਿੰਦਰ ਸਿੰਘ ਜੀ ਬਚਪਨ ਤੋਂ ਹੀ ਮਹਾਂਪੁਰਸ਼ਾਂ ਦੇ ਆਦਰਸ਼ਾਂ  ਤੇ ਚੱਲ ਰਹੇ ਹਨ। ਜਿਸ ਤਰ੍ਹਾਂ ਦਾ ਉਹਨਾਂ ਦਾ ਰੋਲ ਵੀਡੀਓ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਇਸੇ ਤਰ੍ਹਾਂ ਹੀ ਉਹਨਾਂ ਦਾ ਜੀਵਨ ਵੀ ਹੈ। ਇਸ ਵੀਡੀਓ ਵਿੱਚ ਰੋਲ ਵੀ ਉਹਨਾਂ ਦਾ ਫੱਕਰਾਂ ਵਰਗਾ ਹੀ ਦਿਖਾਈ ਦੇ ਰਿਹਾ ਹੈ। ਖੁਦ ਵੀ ਉਹ ਸ਼ਾਂਤ ਅਤੇ ਫੱਕਰ ਸੁਭਾਅ ਦੇ ਮਾਲਕ ਹਨ।ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ ਲਈ ਬਾਬਾ ਗੁਰਵਿੰਦਰ ਸਿੰਘ ਜੀ ਸੇਵਾ ਨਿਭਾ ਰਹੇ ਹਨ। ਇਸ ਸਬੰਧੀ ਜਦੋਂ  ਬਾਬਾ ਗੁਰਵਿੰਦਰ ਸਿੰਘ ਮਾਛੀਵਾੜਾ ਸਾਹਿਬ ਵਾਲਿਆਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਸ਼ਬਦ ਰੂਹ ਨੂੰ ਸਕੂਨ ਦੇਣ ਵਾਲਾ ਸ਼ਬਦ ਹੈ। ਵੈਸੇ ਤਾਂ ਬਾਬਾ ਗੁਲਾਬ ਸਿੰਘ ਜੀ ਵੱਲੋਂ ਗਾਏ ਹੋਏ ਹਰੇਕ ਸ਼ਬਦ ਰੂਹ ਨੂੰ ਸਕੂਨ ਦਿੰਦੇ ਹਨ। ਇਸ ਸ਼ਬਦ ਦੀ ਫਿਲਮਾਕਣ ਲਈ ਬਾਬਾ ਗੁਲਾਬ ਸਿੰਘ ਜੀ ਵੱਲੋਂ ਦਾਸ ਨੂੰ ਚੁਣਿਆ ਗਿਆ ਸੀ, ਇਸ ਸ਼ਬਦ ਵਿੱਚ ਮੇਰੇ ਵੱਲੋਂ ਜੋ ਬਾਣਾ ਪਾ ਕੇ ਜੋ ਰੋਲ ਕੀਤਾ ਗਿਆ ਹੈ। ਸ਼ਾਇਦ ਪਰਮਾਤਮਾ ਨੇ ਇਸ ਤਰ੍ਹਾਂ ਦੇ ਸ਼ਬਦਾਂ ਲਈ ਮੈਨੂੰ ਖੁਦ ਚੁਣਿਆ ਹੋਵੇ। ਪਰਮਾਤਮਾ ਪਤਾ ਨਹੀਂ ਕਿਸ ਬਾਣੇ ਵਿੱਚ ਆ ਕੇ ਕਿਸ ਇਨਸਾਨ ਨੂੰ ਉਹ ਤਾਰ ਦੇਵੇ। ਬਾਬਾ ਗੁਲਾਬ ਸਿੰਘ ਜੀ ਚਮਕੌਰ ਸਾਹਿਬ ਵਾਲੇ ਮੇਰੇ ਪਰਮ ਮਿੱਤਰ ਉਹ ਪਰਮਾਤਮਾ ਦੀ ਬੰਦਗੀ ਕਰਕੇ ਅੱਜ ਇਸ ਮੁਕਾਮ ਤੇ ਪਹੁੰਚੇ ਹਨ। ਉਹਨਾਂ ਦਾ ਇਹ ਨਵਾਂ ਆਇਆ ਸ਼ਬਦ ਸੁਣ ਕੇ ਰੂਹ ਗੱਦ ਗਦ ਹੋ ਉੱਠਦੀ ਹੈ। ਉਹਨਾਂ ਨੇ ਨੌਜਵਾਨਾਂ ਅਤੇ ਸੰਗਤ ਨੂੰ ਬੇਨਤੀ ਕੀਤੀ ਕਿ ਇਹੋ ਜਿਹੇ ਸ਼ਬਦਾਂ ਨੂੰ ਜਰੂਰ ਸੁਣਿਆ ਕਰੋ ਅਤੇ ਗੁਰੂ ਨਾਲ ਜੁੜੋ ਅਤੇ ਸੰਗਤ ਨੂੰ ਵੀ ਜੋੜੋ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *