ਸੋਹਣੀ ਸੂਰਤ ਅਤੇ ਸੀਰਤ ਦਾ ਸੁਮੇਲ “ਕੌਰ ਸਿੰਮੀ”

Spread the love

ਬੇਸ਼ੱਕ ਹੀ ਪੰਜਾਬ ਦੀ ਅਜੋਕੀ ਗਾਇਕੀ ਕਾਫ਼ੀ ਗੰਧਲੀ ਹੋ ਚੁੱਕੀ ਹੈ ਪ੍ਰੰਤੂ ਅੱਜ ਵੀ ਬਹੁਤ ਸਾਰੇ ਗਾਇਕ ਅਜਿਹੇ ਹਨ ਜਿੰਨ੍ਹਾਂ ਨੇ ਫੋਕੀ ਸ਼ੌਹਰਤ ਹਾਸਿਲ ਕਰਨ ਲਈ ਕਦੇ ਵੀ ਕੋਈ ਅਜਿਹਾ ਗੀਤ ਨਹੀਂ ਗਾਇਆ ਜਿਸ ਨੂੰ ਸੁਣ ਕੇ ਸ੍ਰੋਤਿਆਂ ਦੇ ਦਿਲ ਨੂੰ ਠੇਸ ਪਹੁੰਚੇ। ਇਸੇ ਦੌਰਾਨ ਹੀ ਅੱਜ ਅਸੀਂ ਪੰਜਾਬ ਦੀ ਪ੍ਰਸਿੱਧ ਗਾਇਕਾ ਕੌਰ ਸਿੰਮੀ ਦੀ ਗੱਲ ਕਰਨ ਜਾ ਰਹੇ ਹਾਂ।

ਕੌਰ ਸਿੰਮੀ ਦਾ ਜਨਮ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਦੀਨਾਨਗਰ ਵਿਖੇ ਹੋਇਆ । ਉਹਨਾਂ ਨੂੰ ਬਚਪਨ ਤੋਂ ਹੀ ਸੰਗੀਤ ਦਾ ਬਹੁਤ ਸ਼ੌਂਕ ਸੀ । ਇਹ ਸ਼ੌਂਕ ਹੌਲੀ-ਹੌਲੀ ਵਧਣ ਨਾਲ ਸੰਗੀਤ ਦੁਨੀਆਂ ਵਿੱਚ ਲੈ ਆਇਆ ਹੈ । ਇਸ ਹੋਣਹਾਰ ਮਾਣਮੱਤੀ ਗਾਇਕਾ ਨੇ ਗਾਇਕੀ ਵਿੱਚ ਵਿਸ਼ਵ ਪ੍ਰਸਿੱਧ ਗਾਇਕਾ ਰਾਸ਼ਟਰੀ ਪੁਰਸਕਾਰ ਜੇਤੂ ਸ਼੍ਰੀਮਤੀ ਸਰਬਜੀਤ ਕੋਕੇ ਵਾਲੀ ਨੂੰ ਉਸਤਾਦ ਬਣਾ ਕੇ ਸੰਗੀਤ ਦੀ ਵਿੱਦਿਆ ਹਾਸਲ ਕੀਤੀ ਹੈ । ਪੰਜਾਬੀ ਸੰਗੀਤਕ ਖੇਤਰ ਵਿਚ ਇਸ ਗੌਰਵਮਈ ਗਾਇਕਾ ਨੇ ਬਹੁਤ ਸਖ਼ਤ  ਮਿਹਨਤ ਕਰਕੇ ਆਪਣੀ ਦਮਦਾਰ ਕਲਾ ਦੀ ਹੋਂਦ ਨੂੰ ਸਥਾਪਿਤ ਕੀਤਾ ਹੈ । ਲੰਮਾ ਸਮਾਂ ਪੰਜਾਬ ਦੇ ਸ਼੍ਰੋਮਣੀ ਲੋਕ ਗਾਇਕ ਪਾਲੀ ਦੇਤਵਾਲੀਆ ਨਾਲ ਦੋਗਾਣਿਆਂ ਦੀ ਜੋੜੀ ਬਣਾ ਕੇ ਪੰਜਾਬੀ ਗਾਇਕੀ ਵਿੱਚ ਅਮਿੱਟ ਛਾਪ ਛੱਡੀ ਹੈ। ਇਸ ਸਿਰਮੌਰ ਗਾਇਕਾ ਦਾ ਗਾਇਆ ਗੀਤ ” ਸੋਹਣੀ ਦਾ ਘੜਾ ” ਅੱਜ ਵੀ ਮਕਬੂਲ ਹੈ । ਦੋਗਾਣਿਆਂ ਵਿਚ ” ਹੋ ਗਿਆ ਬੇਬੇ ਨੂੰ ਅਟੈਕ ” ਅਤੇ ਸਭਿਆਚਾਰ ਦੀਆਂ ਬਾਤਾਂ ਪਾਉਂਦਾ ਗੀਤ ” ਨਾਜ਼ਰ ਤੇ ਬਿਸ਼ਨੀ ” ਵਾਲਾ ਸਦਾਬਹਾਰ ਸਾਬਤ ਰਹੇਗਾ । ਇਸ ਸੁਰੀਲੀ ਕੋਇਲ ਨੂੰ ਅਨੇਕਾਂ ਪੰਜਾਬ ਦੇ ਵਡੇਰੇ ਸਿਰਮੌਰ ਮੇਲਿਆਂ ਵਿਚ ਸਨਮਾਨ ਸਾਹਿਤ ਸਤਿਕਾਰ ਨਾਲ ਨਿਵਾਜਿਆ ਗਿਆ ਹੈ । ਇਸ ਖੂਬਸੂਰਤ ਪੰਜਾਬਣ ਮੁਟਿਆਰ ਨੂੰ ਵਡੇਰਾ ਪੁਰਸਕਾਰ  ” ਵਿਸ਼ੇਸ਼ ਲੇਡੀਜ਼ ਪੁਰਸਕਾਰ ” ਦੇ ਨਾਲ ਵਿਸ਼ੇਸ਼ ਸਨਮਾਨ ਪੁਰਸਕਾਰ ਦੇ ਕੇ ਨਿਵਾਜਿਆ ਗਿਆ ਹੈ । ਅੱਜ ਪੰਜਾਬੀ ਸੱਭਿਆਚਾਰ ਦੇ ਪਾਸ਼ ਇਲਾਕੇ ਦੇ ਲੇਡੀਜ਼ ਸੰਗੀਤ ਦੇ ਪ੍ਰੋਗਰਾਮਾਂ ਦੇ ਵਿਚ ਬਹੁਤ ਵਡੇਰੀ ਮਕਬੂਲੀਅਤ ਹਾਸਲ ਹੈ । ਅਜੇ ਵੀ ਸੋਲੋ ਗਾਇਕੀ ਦੇ ਖੇਤਰ ਵਿਚ ਆਪਣੀ ਬੜਤ ਬਣਾ ਰੱਖੀ ਹੈ । ਸਮਕਾਲੀ ਦੌਰ ਵਿੱਚ ਪਰਿਵਾਰ ਸਮੇਤ ਪੰਜਾਬ ਦੇ ਮਹਾਨਗਰ ਲੁਧਿਆਣਾ ਵਿਖੇ ਰਹਿ ਰਹੇ ਹਨ । ਅੱਜ ਪੰਜਾਬੀ ਗਾਇਕੀ ਦੀ ਇਸ ਪ੍ਰਸਿੱਧ ਸੁਰੀਲੀ ਗਾਇਕਾ ਦੇ ਜਨਮਦਿਨ ਤੇ ਮੈਂ ਕੌਰ ਸਿੰਮੀ ਨੂੰ ਮੁਬਾਰਕਾਂ ਦਿੰਦਾ ਹੋਇਆ , ਪਰਮਾਤਮਾ ਅੱਗੇ ਇਹੋ ਪ੍ਰਾਰਥਨਾ ਕਰਦਾ ਹਾਂ ਕਿ ਇਸ ਹੋਣਹਾਰ ਬੁਹਪੱਖੀ ਸ਼ਖ਼ਸੀਅਤ ਨੂੰ ਹਮੇਸ਼ਾ ਸਿਹਤਮੰਦ , ਰਾਜ਼ੀ ਖੁਸ਼ੀ ਅਤੇ ਤਰੱਕੀਆਂ ਬਖਸ਼ੇ ।

 

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *