ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗ੍ਰਿਫਤਾਰੀ ਦੇ ਇਤਿਹਾਸਿਕ ਪੱਖ ਨੂੰ ਸਹੀ ਤਰੀਕੇ ਨਾਲ ਦਰਸਾਉਣ ਲਈ ਸ਼੍ਰੋਮਣੀ ਕਮੇਟੀ ਨੂੰ ਮੰਗ ਪੱਤਰ ਦਿੱਤਾ 

Spread the love
ਸ੍ਰੀ ਅਨੰਦਪੁਰ ਸਾਹਿਬ 28 ਅਗਸਤ ( ਭਾਰਦਵਾਜ) ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਦਿੱਲੀ ਜਾਂਦਿਆਂ ਗਿਰਫਤਾਰੀ ਕਈ ਇਤਿਹਾਸਕਾਰਾਂ ਨੇ ਆਗਰਾ ਵਿਖੇ ਦਰਸਾਈ ਹੈ ਜਦਕਿ ਇਹ ਗ੍ਰਿਫਤਾਰੀ ਆਗਰਾ ਨਾ ਹੋਕੇ ਮਲਿਕਪੁਰ ਰੰਗੜਾ ਨੇੜੇ ਰੋਪੜ ਹੋਈ ਸੀ। ਇਹਨਾਂ ਗੱਲਾਂ ਦਾ ਪ੍ਰਗਟਾਵਾ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਮੈਨੇਜਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਗੁਰਦੀਪ ਸਿੰਘ ਕੰਗ ਰਾਹੀਂ ਇੱਕ ਮੰਗ ਪੱਤਰ ਦਿੰਦਿਆਂ ਗੁਰਮਤਿ ਵਿਚਾਰ ਮੰਚ ਪੰਜਾਬ ਦੇ ਕਨਵੀਨਰ ਨਿਰਮਲ ਸਿੰਘ ਲੋਧੀ ਮਾਜਰਾ ਨੇ ਕੀਤਾ। ਉਹਨਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਵਸ ਜੋ ਕਿ ਅਨੰਦਪੁਰ ਸਾਹਿਬ ਵਿੱਚ ਬੜੇ ਸ਼ਾਨੋ ਸ਼ੌਕਤ ਨਾਲ ਮਨਾਏ ਜਾ ਰਹੇ ਹਨ ਉਹਨਾਂ ਵਿੱਚ ਇਸ ਗੱਲ ਨੂੰ ਦਰੁਸਤ  ਕਰਕੇ ਦੱਸਿਆ ਜਾਵੇ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗ੍ਰਿਫ਼ਤਾਰੀ ਮਲਿਕਪੁਰ ਰੰਗੜਾ ਵਿੱਚ ਹੋਈ ਸੀ। ਉਹਨਾਂ ਕਿਹਾ ਕਿ ਇਤਿਹਾਸਕਾਰਾਂ ਨੇ  ਇਤਿਹਾਸ ਨੂੰ ਮਿਥਿਹਾਸ ਬਣਾ ਕੇ ਰੱਖ ਦਿੱਤਾ ਹੈ। ਮੌਜੂਦਾ ਮਾਨਤਾ ਇਹ ਹੈ ਕਿ ਗੁਰੂ ਜੀ ਆਗਰੇ ਤੋਂ ਗ੍ਰਿਫਤਾਰ ਹੋਏ ਸਨ ਪਰ ਕੋਈ ਵੀ ਸਰਕਾਰ ਆਪਣੇ ਬਾਗੀ ਨੂੰ ਖੁੱਲਾ ਨਹੀਂ ਛੱਡਦੀ ਹੁੰਦੀ, ਗੁਰੂ ਸਾਹਿਬ ਦੀਆਂ ਅਨੰਦਪੁਰ ਸਾਹਿਬ ਵਿਖੇ ਰੋਜ਼ਾਨਾ ਚਲਦੀਆਂ ਗਤੀਵਿਧੀਆਂ  ਸਰਕਾਰੀ ਰਿਪੋਰਟਾਂ, ਸੂਹੀਆਂ ਰਾਹੀਂ ਅਤੇ ਕਸ਼ਮੀਰੀ ਪੰਡਤਾਂ ਰਾਹੀਂ ਔਰੰਗਜ਼ੇਬ ਦੀ ਸਰਕਾਰ ਨੂੰ ਪਹੁੰਚ ਚੁੱਕੀਆਂ ਸਨ । ਪੰਥ ਦੇ ਪ੍ਰਸਿੱਧ ਵਿਦਵਾਨ ਭੱਟ ਵਹੀਆ, ਡਾਕਟਰ ਪਿਆਰਾ ਸਿੰਘ, ਡਾਕਟਰ ਗੰਡਾ ਸਿੰਘ, ਡਾਕਟਰ ਰਜਿੰਦਰ ਸਿੰਘ ਦਿਲਗੀਰ, ਪ੍ਰੋਫੈਸਰ ਹਰਬੰਸ ਸਿੰਘ ,ਮਹਿੰਦਰ ਸਿੰਘ ਜੋਸ਼, ਡਾਕਟਰ ਸੰਗਤ ਸਿੰਘ, ਡਾਕਟਰ ਤਾਰਨ ਸਿੰਘ ਅਤੇ ਮੁਹੰਮਦ ਅਹਿਸਾਨ ਆਦਿ ਨੇ ਆਪਣੀਆਂ ਲਿਖਤਾਂ ਵਿੱਚ ਨੌਵੇਂ ਪਾਤਸ਼ਾਹ ਜੀ ਦੀ ਗ੍ਰਿਫਤਾਰੀ  ਪਿੰਡ ਮਲਿਕਪੁਰ ਰੰਗੜਾ ਨੂੰ ਸਹੀ ਮੰਨਿਆ ਹੈ। ਗੁਰਮਤਿ ਵਿਚਾਰ ਮੰਚ ਵੱਲੋਂ ਸਮੂਹ ਜਥੇਦਾਰ ਤਖਤ ਸਾਹਿਬਾਨ ,ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ  ਅਤੇ ਹੋਰ ਸਿੱਖ ਸੰਸਥਾਵਾਂ ਨੂੰ ਮੈਨੇਜਰ ਤਖਤ ਸਾਹਿਬ ਰਾਹੀਂ ਇਹ ਮੰਗ ਪੱਤਰ ਦਿੰਦਿਆਂ ਅਪੀਲ ਕੀਤੀ ਹੈ ਕਿ ਇਤਿਹਾਸ ਨੂੰ ਦਰੁਸਤ ਕੀਤਾ ਜਾਵੇ ਅਤੇ ਜੋ ਵੀ ਸਮਾਗਮ ਰੱਖੇ ਗਏ ਹਨ ਉਹਨਾਂ ਵਿੱਚ ਮਲਿਕਪੁਰ ਰੰਗੜਾ ਨੂੰ ਵੀ ਸ਼ਾਮਿਲ ਕੀਤਾ ਜਾਵੇ ਅਤੇ ਇਤਿਹਾਸ ਨੂੰ ਸਹੀ ਤਰੀਕੇ ਦੇ ਨਾਲ ਸਿੱਖ ਸੰਗਤ ਨੂੰ ਦੱਸਿਆ ਜਾਵੇ। ਮੰਗ ਪੱਤਰ ਦੇਣ ਸਮੇਂ ਉਹਨਾਂ ਨਾਲ ਗਿਆਨ ਸਿੰਘ ਘਨੋਲੀ ,ਰਣਜੀਤ ਸਿੰਘ ਪਤਿਆਲ ਆਦਿ ਵੀ ਹਾਜ਼ਰ ਸਨ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *