ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਗੁਰਪੁਰਬ ਮਨਾਉਣ ਸਬੰਧੀ ਮੀਟਿੰਗ ਹੋਈ  ਧਾਰਮਿਕ ਆਗੂ ਸ਼੍ਰੀ ਜੀਵਨ ਰਾਮ ਮਹਿੰਮੀ ਨੇ ਕੀਤੀ ਵਿਸੇਸ ਤੌਰ ਤੇ ਸਿਰਕਤ 

Spread the love
ਕਪੂਰਥਲਾ, 5 ਜੁਲਾਈ ( ਕੌੜਾ )-  ਨੇਵਾਡਾ ਸ਼ਹਿਰ ਸਪਾਰਕ ਸ਼ਹਿਰ ਵਿੱਚ ਰਹਿ ਰਹੇ ਰਵਿਦਾਸੀਆ ਭਾਈਚਾਰੇ ਵੱਲੋਂ ਦੁਨੀਆਂ ਨੂੰ ਬੇਗਮਪੁਰਾ ਦਾ ਸਿਧਾਂਤ ਦੇ ਵਾਲੇ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵਾਂ ਗੁਰਪੁਰਬ ਮਨਾਉਣ ਸਬੰਧੀ ਮੀਟਿੰਗ ਸ਼੍ਰੀ ਹਰਜਿੰਦਰ ਸਿੰਘ ਬੀਕਾ ਦੇ ਨਿਵਾਸ ਸਥਾਨ ਤੇ ਕੀਤੀ ਗਈ। ਜਿਸ ਦੀ ਪ੍ਰਧਾਨਗੀ ਇੰਗਲੈਂਡ ਤੋਂ ਵਿਸ਼ੇਸ਼ ਤੌਰ ਤੇ ਆਏ ਧਾਰਮਿਕ ਆਗੂ ਸ਼੍ਰੀ ਜੀਵਨ ਰਾਮ ਮਹਿੰਮੀ ਨੇ ਕੀਤੀ। ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਮਿਸ਼ਨਰੀ ਆਗੂ ਧਰਮ ਪਾਲ ਪੈਂਥਰ ਨੇ ਦੱਸਿਆ ਕਿ ਪੂਰੀ ਦੁਨੀਆਂ ਵਿੱਚ ਜਿੱਥੇ ਜਿੱਥੇ ਵੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਰਹਿੰਦੀਆਂ ਹਨ ਬਹੁਤ ਹੈ ਸ਼ਰਧਾ ਅਤੇ ਉਤਸ਼ਾਹ ਨਾਲ ਗੁਰੂ ਸਾਹਿਬ ਜੀ ਦਾ 650ਵਾਂ ਗੁਰਪੁਰਬ ਮਨਾ ਰਹੀਆਂ ਹਨ। ਇਸੇ ਸਬੰਧ ਵਿੱਚ ਸਪਾਰਕ ਸ਼ਹਿਰ ਨੇਵਾਡਾ ਵਿੱਚ ਅਕਤੂਬਰ ਮਹੀਨੇ ਵਿੱਚ ਗੁਰਪੁਰਬ ਮਨਾਇਆ ਜਾਵੇਗਾ। ਇਸ ਮੌਕੇ ਤੇ ਸ਼੍ਰੀ ਹਰਜਿੰਦਰ ਸਿੰਘ ਬੀਕਾ ਅਤੇ ਭਗਤ ਰਾਮ ਲੱਧੜ ਨੇ ਸਾਂਝੇ ਤੌਰ ਤੇ ਕਿਹਾ ਕਿ ਸਪਾਰਕ ਸ਼ਹਿਰ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਪਹਿਲੀ ਵਾਰ ਮਨਾਇਆ ਜਾਵੇਗਾ। ਸਮਾਗਮ ਵਿੱਚ ਸ਼ਮੂਲੀਅਤ ਕਰਨ ਵਾਲੀਆਂ ਸੰਗਤਾਂ ਲਈ ਚਾਹ ਪਕੌੜਿਆਂ ਤੋਂ ਇਲਾਵਾ ਗੁਰੂ ਦੇ ਲੰਗਰਾਂ ਦੀਆਂ ਸੇਵਾਵਾਂ  ਵੀ ਚਲਾਈਆਂ ਜਾਣਗੀਆਂ।  ਮੀਟਿੰਗ ਵਿੱਚ ਅਰਿਸਟੋਟਲ ਚੁੰਬਰ, ਅਜੇ ਕੁਮਾਰ ਲੱਧੜ, ਰਵੀ ਕੁਮਾਰ ਭਟੋਏ, ਸੰਨੀ ਕੁਮਾਰ ਭਟੋਏ, ਰੋਹਨ, ਸ਼ੁੱਭਮ ਸੰਧੂ, ਮਨਦੀਪ ਸਿੰਘ, ਜਸਵੀਰ ਕੌਰ ਸੰਧੂ, ਪਾਲ ਕੌਰ, ਕਸ਼ਮੀਰ ਕੌਰ, ਮਹਿੰਦਰ ਕੌਰ ਮਹਿਮੀ, ਅਨਮੋਲ ਸੰਧੂ, ਜਯੋਤੀ ਲੱਧੜ ਅਤੇ ਰਜਿੰਦਰ ਕੌਰ ਸੰਧੂ ਆਦਿ ਸ਼ਾਮਿਲ ਹੋਏ।
  • Related Posts

    ਬਾਬਾ ਬੰਦਾ ਸਿੰਘ ਬਹਾਦਰ ਖ਼ਾਲਸਾ ਕਿਸਾਨ ਜਥੇਬੰਦੀ ਦੀ ਮੀਟਿੰਗ- ਕੇਂਦਰ ਤੇ ਪੰਜਾਬ ਸਰਕਾਰ ਅੱਗੇ ਚੁੱਕੀਆਂ ਅਹਿਮ ਮੰਗਾਂ

    Spread the love

    Spread the loveਸ੍ਰੀ ਮੁਕਤਸਰ ਸਾਹਿਬ, 6 ਜੁਲਾਈ (ਮਨਜੀਤ ਸਿੱਧੂ)- ਬਾਬਾ ਬੰਦਾ ਸਿੰਘ ਬਹਾਦਰ ਖ਼ਾਲਸਾ ਕਿਸਾਨ ਜਥੇਬੰਦੀ ਭਾਰਤ ਦੀ ਇੱਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਜਸਵੀਰ ਸਿੰਘ ਬਰਾੜ ਦੀ ਅਗਵਾਈ ਹੇਠ ਭਾਈ…

    ਸ਼ਹਿਰ ’ਚ ਚੋਰ ਚੁਸਤ, ਪੁਲਿਸ ਸੁਸਤ  ਕੰਧ ਨੂੰ ਸੰਨ ਲਾ ਕੇ ਡਿਲੀਵਰੀ ਦਫ਼ਤਰ ’ਚੋਂ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ

    Spread the love

    Spread the loveਸ਼੍ਰੀ ਮੁਕਤਸਰ ਸਾਹਿਬ, 6 ਜੁਲਾਈ (ਮਨਜੀਤ ਸਿੱਧੂ)– ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇੱਕ ਪਾਸੇ ਪੁਲਿਸ ਵੱਲੋਂ ਰਾਤ ਸਮੇਂ ਪੀਸੀਆਰ ਗਸ਼ਤ ਵਧਾਉਣ ਦੇ…

    Leave a Reply

    Your email address will not be published. Required fields are marked *