ਸੰਤ ਸਿੰਘ ਸੁੱਖਾ ਸਿੰਘ ਕਾਲਜ ਫਾਰ ਕਾਮਰਸ ਵਿਖੇ ਮਨਾਇਆ ਵਿਸ਼ਵ ਜਲ ਦਿਵਸ:ਇੰਜ ਦਲਜੀਤ ਸਿੰਘ ਕੋਹਲੀ

Spread the love

ਅੰਮ੍ਰਿਤਸਰ 30ਮਾਰਚ(ਦਿਨੇਸ਼ ਸੋਨੀ ) ਦੁਨੀਆਂ ਭਰ ਵਿੱਚ ਆ ਰਹੇ ਪਾਣੀ ਦੇ ਸੰਕਟ ਨੂੰ ਦੇਖਦੇ ਹੋਏ, ਪਾਣੀ ਦੀ ਸਾਂਭ ਸੰਭਾਲ ਲਈ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਵਲੋਂ ਸਾਲ1993 ਵਿਚ ਦਿਤੀ ਮਾਨਤਾ ਅਨੁਸਾਰ ਹਰ ਸਾਲ 22 ਮਾਰਚ ਨੂੰ ਹਰ ਸਾਲ ਨਵੇਂ ਥੀਮ ਨੂੰ ਲੈ ਵਿਸ਼ਵ ਜਲ ਦਿਵਸ ਮਨਾਇਆ ਜਾ ਰਿਹਾ ਹੈ। ਅੱਜ 2025 ਨੂੰ ਸੰਤ ਸਿੰਘ ਸੁੱਖਾ ਸਿੰਘ ਕਾਲਜ ਫਾਰ ਕਾਮਰਸ ਅਮ੍ਰਿਤਸਰ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੁਹਿੰਮ ਲਈ ਮੁਖ ਬੁਲਾਰੇ ਦੇ ਤੌਰ ਤੇ ਇੰਜ ਦਲਜੀਤ ਸਿੰਘ ਕੋਹਲੀ, ਪ੍ਰਧਾਨ ਅਮ੍ਰਿਤਸਰ ਹਰਿਆਵਲ ਮੰਚ , ਟੀਮ ਮੈਂਬਰ ਸ੍ਰ ਨਿਰਮਲ ਸਿੰਘ ਆਨੰਦ, ਮਨਦੀਪ ਸਿੰਘ, ਡਾਕਟਰ ਇਕਬਾਲ ਸਿੰਘ ਤੁੰਗ, ਮੈਡਮ ਜਨਕ ਜੋਸ਼ੀ, ਇੰਜ ਅਮਨਦੀਪ ਸਿੰਘ ਉਪ ਮੰਡਲ ਅਫ਼ਸਰ ਭੂਮੀ ਰੱਖਿਆ ਵਿਭਾਗ ਅਮ੍ਰਿਤਸਰ, ਡਾਕਟਰ ਹਰਜੀਤ ਸਿੰਘ ਅਰੋੜਾ ਆਦਿ ਸ਼ਾਮਲ ਹੋਏ। ਕਾਲਜ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਇੰਜ ਦਲਜੀਤ ਸਿੰਘ ਕੋਹਲੀ ਨੇ ਸੰਸਾਰ ਭਰ ਅਤੇ ਪੰਜਾਬ ਵਿਚ ਪੈਦਾ ਹੋਏ ਪਾਣੀ ਸੰਕਟ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਬਚਿਆਂ ਨੂੰ ਏਸ ਅਹਿਮ ਪਾਣੀ ਬਚਾਓ ਮੁਹਿੰਮ ਨੂੰ ਜਨਤਕ ਤੌਰ ਤੇ ਵੱਡੇ ਪੈਮਾਨੇ ਤੇ ਲਿਜਾਣ ਲਈ ਪ੍ਰੇਰਿਤ ਕੀਤਾ। ਬਚਿਆਂ ਵਲੋਂ ਪਾਣੀ ਬਚਾਓ ਸਬੰਧੀ ਪੋਸਟਰ ਬੈਨਰ ਬਣਾਏ ਗਏ। ਇੰਜ ਦਲਜੀਤ ਸਿੰਘ ਕੋਹਲੀ ਨੇ ਪਾਣੀਆਂ ਦੀ ਉਪਲਬਧਤਾ ਅਤੇ ਬਰਬਾਦੀ ਸਬੰਧੀ ਵਿਸਥਾਰ ਨਾਲ ਦੱਸਦੇ ਹੋਏ ਬਚਾਉਣ ਲਈ ਨੁਕਤੇ ਦਸਦਿਆਂ ਵਿਦਿਆਰਥੀਆਂ ਦਾ ਸਹਿਯੋਗ ਮੰਗਿਆ। ਉਨ੍ਹਾਂ ਦਸਿਆ ਕਿ ਦੁਨੀਆਂ ਦੇ ਕੁਲ ਜਲ ਭੰਡਾਰ ਦਾ ਸਿਰਫ 0.5,% ਤੋਂ ਘੱਟ ਪਾਣੀ ਹੀ ਵਰਤੋਂ ਵਿੱਚ ਆਉਂਦਾ ਹੈ। ਅਤੇ ਪਾਣੀ ਦੀ ਸਾਂਭ ਸੰਭਾਲ ਲਈ ਪੌਦਿਆਂ ਦੇ ਰੋਲ ਨੂੰ ਮਹੱਤਵ ਪੂਰਨ ਦਸਦਿਆਂ ਵਧ ਤੋਂ ਵਧ ਰੁੱਖ ਲਗਾਉਣ ਦੀ ਬੇਨਤੀ ਕੀਤੀ। ਇੰਜ ਦਲਜੀਤ ਸਿੰਘ ਕੋਹਲੀ ਵਲੋਂ ਪ੍ਰਿੰਸੀਪਲ ਸ਼੍ਰੀਮਤੀ ਸਵਿਤਾ ਖੰਨਾ, ਸ੍ਰੀਮਤੀ ਪ੍ਰੀਅੰਕਾ ਸਹਿਗਲ ਅਤੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

  • Related Posts

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੇ ਕ੍ਰਿਸ਼ਨ ਦੀਆਂ ਮਨਮੋਹਕ ਝਲਕੀਆਂ ਨਾਲ ਮੋਹਿਆ ਸਭ ਦਾ ਮਨ ਨੈਸ਼ਨਲ ਪਬਲਿਕ ਸਕੂਲ ਕੁਰਾਲੀ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਨਮ ਅਸ਼ਟਮੀ

    Spread the love

    Spread the loveਕੁਰਾਲੀ 4ਸਤੰਬਰ (ਜਗਦੇਵ ਸਿੰਘ ) ਮੋਰਿੰਡਾ ਰੋਡ ਸਥਿਤ ਨੈਸ਼ਨਲ ਪਬਲਿਕ ਸਕੂਲ ਕੁਰਾਲੀ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬੜੇ ਉਤਸ਼ਾਹ, ਸ਼ਰਧਾ ਅਤੇ ਖੁਸ਼ੀ ਨਾਲ ਮਨਾਇਆ ਗਿਆ। ਸਕੂਲ ਦੀ ਪ੍ਰਬੰਧਕ…

    Leave a Reply

    Your email address will not be published. Required fields are marked *