ਹਸਪਤਾਲਾਂ ਵਿੱਚ ਸੁਰੱਖਿਆ ਦੀ ਮੰਗ:ਡਾ ਮੁਲਤਾਨੀ

Spread the love

ਅੰਮ੍ਰਿਤਸਰ12 ਅਪ੍ਰੈਲ(ਦਿਨੇਸ਼ ਸੋਨੀ ) ਦੇਰ ਰਾਤ ਡੇਰਾ ਬਸੀ ਸਰਕਾਰੀ ਹਸਪਤਾਲ ਵਿਚ ਦਾਖ਼ਲ ਮਰੀਜ਼ਾਂ ਨਾਲ ਹੋਈ ਖੂਨੀ ਝੜਪ ਨੇ ਫਿਰ ਡਾਕਟਰਾਂ ਦੀ ਹਸਪਤਾਲਾਂ ਵਿਚ ਪੁਲਿਸ ਸੁਰੱਖਿਆ ਦੀ ਮੰਗ ਨੂੰ ਯਾਦ ਕਰਵਾ ਦਿੱਤਾ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡਾ ਦਲੇਰ ਸਿੰਘ ਮੁਲਤਾਨੀ ਰਿਟਾ ਸਿਵਲ ਸਰਜਨ ਨੇ ਦੱਸਿਆ ਕਿ ਸਰਕਾਰੀ  ਅਤੇ ਗੈਰ ਸਰਕਾਰੀ ਹਸਪਤਾਲਾਂ ਵਿਚ  ਸਟਾਫ ਸਮਾਨ ਦੀ ਸੁਰੱਖਿਆ ਨੂੰ ਲੈ ਕੇ ਸਰਕਾਰ ਨੇ ਅਨੇਕਾਂ ਵਾਰ ਭਰੋਸਾ ਦਿਤੇ ਪਰ ਸੁਰੱਖਿਆ ਲਈ ਪੁਲਿਸ ਪ੍ਰਬੰਧ ਨਹੀਂ ਕੀਤੇ ।  ਜਿਸ ਦਾ ਨਤੀਜਾ ਕਿ  ਡੇਰਾ ਬੱਸੀ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਤੇ ਹਮਲਾ ਕਰਕੇ ਕਈ ਲੋਕ ਜ਼ਖ਼ਮੀ ਹੋਏ ਤੇ ਹਸਪਤਾਲ ਦੇ ਸਮਾਨ ਦੀ ਤੋੜ ਭੰਨ ਵੀ ਹੋਈ ਯਾਦ ਰੱਖਣਾ ਚਾਹੀਦਾ ਕਿ ਪੰਜਾਬ ਸਰਕਾਰ ਵੱਲੋਂ 2008 ਵਿੱਚ ਹਸਪਤਾਲਾਂ ਦੇ ਸਟਾਫ ਅਤੇ ਸਮਾਨ ਦੀ ਸੁਰੱਖਿਆ ਲਈ ਕਨੂੰਨ ਤਾ ਬਣਾ ਦਿੱਤਾ ਪਰ ਉਸ ਨੂੰ ਲਾਗੂ ਕਰਨ ਤੋ ਪੁਲਿਸ ਹਮੇਸ਼ਾ ਕੰਨੀ ਕਤਰਾਉਂਦੀ  ਆ ਰਹੀ।

ਪਿਛਲੇ ਸਾਲ ਅਤੇ ਉਸ ਤੋਂ ਪਹਿਲਾਂ ਵੀ ਸਰਕਾਰੀ ਡਾਕਟਰਾਂ ਦੀ ਹੜਤਾਲ ਦੁਰਾਣ ਸਟਾਫ ਸੁਰੱਖਿਆ ਦੀ ਮੰਗ ਸਰਕਾਰ ਨੇ ਮੰਨ ਵੀ ਲਈ ਸੀ ਪਰ ਉਸ ਤੇ ਅਮਲ ਨਹੀਂ ਕੀਤਾ ਹੁਣ ਫਿਰ ਦੇਖਣਾ ਹੋਵੇਗਾ ਕਿ ਡੇਰਾ ਬਸੀ ਸਰਕਾਰੀ ਹਸਪਤਾਲ ਵਿੱਚ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਦੀਆਂ ਅੱਖਾਂ ਖੁੱਲਦੀਆਂ ਜਾਂ ਫਿਰ ਗੋਂਗਲੂਆਂ ਤੋਂ ਮਿੱਟੀ ਝਾੜ , ਦੁਬਾਰਾ ਕਿਸੇ ਹੋਰ ਵੱਡੀ ਘਟਨਾ ਦੀ ਉਡੀਕ ਕੀਤੀ ਜਾਂਦੀ ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *