ਅੰਮ੍ਰਿਤਸਰ 28 ਅਗਸਤ (ਦਿਨੇਸ਼ ਸੋਨੀ) ਮੁੱਖ ਸਰਪ੍ਰਸਤ ਡੀਆਈਜੀ ਫਿਰੋਜ਼ਪੁਰ ਰੇਜ਼ ਹਰਮਨਬੀਰ ਸਿੰਘ ਗਿੱਲ,ਸਰਪ੍ਰਸਤ ਪੀਸੀਐਸ ਰਾਜੇਸ਼ ਸ਼ਰਮਾ,ਚੇਅਰਮੈਨ ਹਰਦੇਸ਼ ਸ਼ਰਮਾ,ਵਾਇਸ ਚੇਅਰਮੈਨ ਮਖਤੂਲ ਸਿੰਘ ਔਲਖ, ਸੀਨੀਅਰ ਮੀਤ ਪ੍ਰਧਾਨ ਐਡਵੋਕੇਟ ਅਜੈ ਕੁਮਾਰ ਵਰਮਾਨੀ,ਸੀਨੀਅਰ ਮੀਤ ਪ੍ਰਧਾਨ ਨਿਰਵੈਰ ਸਿੰਘ ਸਰਕਾਰੀਆ,ਮੀਤ ਪ੍ਰਧਾਨ ਪ੍ਰਿੰ.ਰਾਜੇਸ਼ ਪ੍ਰਭਾਕਰ,ਮੀਤ ਪ੍ਰਧਾਨ ਵਰਿਦਰ ਚਾਵਲਾ ਅਤੇ ਸਮੂਹ ਮੈਂਬਰਾ ਦੀ ਯੋਗ ਅਗਵਾਈ ਹੇਠ ਚੱਲਣ ਵਾਲੀ ਪੰਜਾਬ ਦੀ ਨਾਮਵਰ ਖੇਡ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ (ਪ੍ਰਸਿੱਧ ਖੇਡ ਪ੍ਰੋਮੋਟਰ ਅਤੇ ਸਮਾਜ ਸੇਵਕ) ਦੇ ਵੱਲੋ ਅੱਜ ਭਾਰਤ ਦੀ ਕੌਮੀ ਖੇਡ ਹਾਕੀ ਦੇ ਜਾਦੂਗਰ ਮੇਜ਼ਰ ਧਿਆਨ ਚੰਦ 29 ਅਗਸਤ 1905 ਨੂੰ ਜਨਮੇ ਓਹਨਾਂ ਦੇ 120ਵੇਂ ਜਨਮ ਦਿਵਸ ਨੂੰ ਸਮਰਪਿਤ ਕੌਮੀ ਪੱਧਰ ਤੇ ਮਨਾਏ ਜਾਦੇ “ਕੌਮੀ ਖੇਡ ਦਿਵਸ ਮੌਕੇ ਮੇਜਰ ਧਿਆਨ ਚੰਦ ਦੀ ਫੋਟੋ ਤੇ ਸ਼ਰਧਾਂ ਦੇ ਫੁੱਲ ਭੇਟ ਕਰਦਿਆਂ ਓਹਨਾਂ ਦੀ ਜੀਵਨੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਲੱਬ ਹਰ ਸਾਲ “ਰਾਸ਼ਟਰੀ ਖੇਡ ਦਿਵਸ ਮੌਕੇ ਵੱਡਾ ਸਨਮਾਨ ਸਮਾਰੋਹ ਕਰਵਾਇਆ ਜਾਂਦਾ ਹੈ,ਪਰ ਇਸ ਵਰ੍ਹੇ ਵਧੇਰੇ ਬਾਰਸ਼ਾ ਹੋਣ ਕਰਕੇ ਕੁਦਰਤੀ ਆਫਤ ਆਉਣ ਕਰਕੇ ਅਤੇ ਪੰਜਾਬ ਸਰਕਾਰ ਵੱਲੋ 27 ਤੋਂ 30 ਅਗਸਤ ਤੱਕ ਪੰਜਾਬ ਦੇ ਸਾਰੇ ਅਦਾਰੇ ਬੰਦ ਹੋਣ ਕਰਕੇ ਇਸ ਵਰੇ ਸਿਰਫ ਸ਼ਰਧਾਂਜਲੀ ਸਮਾਰੋਹ ਹੀ ਕਰਵਾਇਆ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਗੁਰਿੰਦਰ ਸਿੰਘ ਮੱਟੂ ਨੇ ਕਿਹਾ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦਾ ਜਨਮ ਇਲਾਹਾਬਾਦ ਦੇ ਇਕ ਸਾਧਾਰਨ ਰਾਜਪੂਤ ਪਰਿਵਾਰ ਵਿਚ ਹੋਇਆ ਧਿਆਨ ਚੰਦ ਨੇ ਮੁਢਲੀ ਪੜ੍ਹਾਈ ਪ੍ਰਾਪਤ ਕਰਨ ਤੋਂ ਬਾਅਦ ਫੌਜ ਵਿਚ ਇਕ ਸਿਪਾਹੀ ਦੇ ਤੌਰ ‘ਤੇ ਭਰਤੀ ਹੋ ਕੇ ਹਾਕੀ ਖੇਡਣੀ ਸੁਰੂ ਕੀਤੀ । ਸੂਬੇਦਾਰ ਮੇਜਰ ਤਿਵਾੜੀ ਤੋਂ ਹਾਕੀ ਦੀ ਅਜਿਹੀ ਗੁੜਤੀ ਲਈ ਕਿ ਹਾਕੀ ਦੇ ਮੈਦਾਨ ਵਿਚ ਉਹ ਦੁਨੀਆਂ ਦਾ ਮਹਾਨ ਖਿਡਾਰੀ ਬਣ ਗਿਆ I
ਹਾਕੀ ਦੇ ਆਦਰਸ਼ ਰਹੇ ਧਿਆਨ ਚੰਦ ਨੂੰ ਭਾਰਤ ਸਰਕਾਰ ਨੇ ਨੂੰ 1956 ਵਿਚ ਪਦਮ ਭੂਸ਼ਣ ਐਵਾਰਡ ਨਾਲ ਸਨਮਾਨਿਆ 3 ਦਸੰਬਰ 1979 ਨੂੰ ਸਵੇਰੇ 4:25 ਵਜੇ ਹਾਕੀ ਦੇ ਇਸ ਕੋਹਿਨੂਰ ਹੀਰੇ ਤੋਂ ਭਾਰਤ ਸਦਾ ਲਈ ਵਾਂਝਾ ਹੋ ਗਿਆ I ਆਸਟਰੀਆਂ ਦੀ ਰਾਜਧਾਨੀ ਵਿਆਨਾ ਵਿਚ ਇਸ ਮਹਾਨ ਖਿਡਾਰੀ ਦੇ ਆਦਮਕੱਦ ਬੁੱਤ ਨੂੰ ਲਗਾ ਕੇ ਸਰਧਾਂਜਲੀ ਭੇਟ ਕੀਤੀ ਗਈ ਹੈ ਅੱਜ ਦੇ ਦਿਨ 29 ਅਗਸਤ ਨੂੰ ਮੇਜਰ ਧਿਆਨ ਚੰਦ ਨੂੰ 120ਵੇਂ ਜਨਮ ਦਿਵਸ ਮੌਕੇ ਸਾਰੇ ਭਾਰਤੀ ਰਾਸਟਰੀ ਖੇਡ ਦਿਵਸ ਵਜੋਂ ਮਨਾ ਰਹੇ ਹਨ
ਜਦੋਂ ਕਿਸੇ ਖਿਡਾਰੀ ਨੂੰ ਭਾਰਤੀ ਉਲੰਪਿਕ ਐਸੋਸੀਏਸ਼ਨ ਵਲੋਂ ਸਦੀ ਦਾ ਮਹਾਨ ਖਿਡਾਰੀ ਐਲਾਨਿਆ ਗਿਆ ਹੋਵੇ ਅਤੇ ਜਿਸ ਖਿਡਾਰੀ ਦੇ ਨਾਂਅ ‘ਤੇ ਦੇਸ਼ ਦਾ ਖੇਡ ਦਿਵਸ ਮਨਾਇਆ ਜਾਂਦਾ ਹੋਵੇ ਪਰ ਜਦੋਂ ਦੇਸ਼ ਦੇ ਸਭ ਤੋਂ ਵੱਡੇ ਨਾਗਰਿਕ ਸਨਮਾਨ ‘ਭਾਰਤ ਰਤਨ’ ਲਈ ਉਸ ਦਾ ਜ਼ਿਕਰ ਨਾ ਹੋਵੇ ਤਾਂ ਦੇਸ਼ ਦੇ ਹਰ ਖੇਡ ਪ੍ਰੇਮੀ ਦੀਆਂ ਭਾਵਨਾਵਾਂ ਨੂੰ ਉਦੋਂ ਗਹਿਰੀ ਸੱਟ ਵੱਜਦੀ ਹੈ। ਭਾਰਤ ਦੀ ਕੌਮੀ ਖੇਡ ਹਾਕੀ ਦੇ ਜਾਦੂਗਰ ਦੇ ਨਾਂਅ ਨਾਲ ਵਿਸ਼ਵ ਪ੍ਰਸਿੱਧ ਖਿਡਾਰੀ ਮੇਜਰ ਧਿਆਨ ਚੰਦ ਕਿਤੇ ਨਾ ਕਿਤੇ ਸਾਡੇ ਦੇਸ਼ ਦੇ ਮਾੜੇ ਰਾਜਨੀਤਕ ਢਾਂਚੇ ਦਾ ਸ਼ਿਕਾਰ ਵੀ ਹੋਇਆ ਹੈ।






