ਅਦਬੀ ਸ਼ਾਮ ਵੱਲੋਂ ਇੰਜ. ਖਜ਼ਾਨ ਸਿੰਘ ਦਾ ਤੀਸਰਾ ਕਾਵਿ-ਸੰਗ੍ਰਹਿ “ਅਨੁਭਵ ਦੇ ਪਰਿੰਦੇ” ਲੋਕ ਅਰਪਣ

Spread the love
ਕਪੂਰਥਲਾ, 29 ਮਾਰਚ (ਕੌੜਾ )-  ਜ਼ਿਲ੍ਹੇ ਦੀ ਸਾਹਿਤਕ ਸੰਸਥਾ ਅਦਬੀ ਸ਼ਾਮ ਵੱਲੋਂ ਸੰਸਥਾ ਦੇ ਹੀ ਸਰਪ੍ਰਸਤ ਇੰਜ. ਖਜ਼ਾਨ ਸਿੰਘ ਦਾ ਤੀਸਰਾ ਕਾਵਿ-ਸੰਗ੍ਰਹਿ “ਅਨੁਭਵ ਦੇ ਪਰਿੰਦੇ” ਦਾ ਲੋਕ ਅਰਪਣ ਸਮਾਗਮ ਕੀਤਾ ਗਿਆ। ਰਤਨ ਰੀਜੈਂਸੀ ਕਪੂਰਥਲਾ ਵਿਖੇ ਅਦਬੀ ਸ਼ਾਮ ਕਪੂਰਥਲਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਹਾਜ਼ਰੀ ਵਿੱਚ ਇਸ ਪੁਸਤਕ ਦੀ ਘੁੰਡ-ਚੁਕਾਈ ਦੀ ਰਸਮ ਅਦਾ ਕੀਤੀ ਗਈ। ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼੍ਰੀਮਤੀ ਜਸਪ੍ਰੀਤ ਕੌਰ ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ ਨੇ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਡਾ. ਹਰਭਜਨ ਸਿੰਘ ਜੀ ਨੇ ਕੀਤੀ ਅਤੇ ਕਿਤਾਬ ਉੱਤੇ ਵਿਚਾਰ ਚਰਚਾ ਸਭਾ ਦੇ ਪ੍ਰਧਾਨ ਸ਼ਹਿਬਾਜ਼ ਖ਼ਾਨ ਨੇ ਕੀਤੀ। ਜਨਰਲ ਸਕੱਤਰ ਨਰਿੰਦਰ ਨੀਤ ਨੇ ਸਮਾਗਮ ਦੀ ਸ਼ੁਰੂਆਤ ਵਿੱਚ ਨਵੀਂ ਪੁਸਤਕ ਦੀ ਮੁਬਾਰਕਬਾਦ ਦਿੰਦਿਆਂ ਪੁਸਤਕ ਦੇ ਸ਼ਾਇਰ ਇੰਜ. ਖਜ਼ਾਨ ਸਿੰਘ ਜੀ ਬਾਰੇ ਸੰਖੇਪ ਜਾਣਕਾਰੀ ਦਿੱਤੀ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਹਰਭਜਨ ਸਿੰਘ ਨੇ ਕਿਤਾਬ ਬਾਰੇ ਜਾਣਕਾਰੀ ਦਿੰਦਿਆਂ ਆਖਿਆ ਕਿ ਇੰਜ. ਖਜ਼ਾਨ ਸਿੰਘ ਬੇਸ਼ੱਕ ਆਪਣੀ ਸੇਵਾ ਕਾਲ ਦੌਰਾਨ ਇੰਜੀਨਅਰਿੰਗ ਦੇ ਕੰਮ ਨਾਲ ਜੁੜੇ ਰਹੇ ਪਰ ਉਹਨਾਂ ਦੇ ਮਨ ਅੰਦਰ ਇੱਕ ਸੰਜੀਦਾ ਸ਼ਾਇਰ ਵੀ ਹਮੇਸ਼ਾ ਜਿਊਂਦਾ ਰਿਹਾ ਹੈ। ਉਹਨਾਂ ਨੇ ਪੁਸਤਕ ਵਿੱਚੋਂ ਕੁੱਝ ਚੋਣਵੀਆਂ ਕਵਿਤਾਵਾਂ ਅਤੇ ਗ਼ਜ਼ਲਾਂ ਦਾ ਹਵਾਲਾ ਦੇ ਕੇ ਕਿਤਾਬ ਵਿਚਲੀ ਸ਼ਾਇਰੀ ਬਾਰੇ ਗੱਲ-ਬਾਤ ਕੀਤੀ। ਸਭਾ ਦੇ ਪ੍ਰਧਾਨ ਸ਼ਹਿਬਾਜ਼ ਖ਼ਾਨ ਨੇ ਪੁਸਤਕ, ਸ਼ਾਇਰ ਅਤੇ ਇਸ ਵਿਚਲੀ ਸ਼ਾਇਰੀ ਬਾਰੇ ਪਰਚਾ ਪੜ੍ਹਿਆ। ਉਹਨਾਂ ਆਖਿਆ ਕਿ ਇੰਜ. ਖਜ਼ਾਨ ਸਿੰਘ ਦੀ ਸ਼ਾਇਰੀ ਵਿੱਚ ਹਰ ਰੰਗ ਮੌਜੂਦ ਹੈ, ਚਾਹੇ ਉਹ ਵਿਯੋਗ ਹੈ, ਪਰਮਾਤਮਾ ਹੈ ਜਾਂ ਕੁਦਰਤ। ਪੁਸਤਕ ਦੇ ਸ਼ਾਇਰ ਖਜ਼ਾਨ ਸਿੰਘ ਨੇ ਆਖਿਆ ਕਿ ਉਹਨਾਂ ਦੀ ਸ਼ਾਇਰੀ ਜ਼ਿੰਦਗੀ ਦੀਆਂ ਨਿੱਕੀਆਂ-ਨਿੱਕੀਆਂ ਘਟਨਾਵਾਂ ਵਿੱਚੋਂ ਹੀ ਉਪਜੀ ਹੈ। ਉਹਨਾਂ ਇਹ ਵੀ ਆਖਿਆ ਕਿ ਉਹਨਾਂ ਨੇ ਆਪਣੀਆਂ ਰਚਨਾਵਾਂ ਦਾ ਥੀਮ ਬਹੁਤ ਸਰਲ ਅਤੇ ਹਕੀਕਤ ਦੇ ਨੇੜੇ-ਤੇੜੇ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਇਸ ਉਪਰੰਤ ਮੁੱਖ ਮਹਿਮਾਨ ਸ਼੍ਰੀਮਤੀ ਜਸਪ੍ਰੀਤ ਕੌਰ ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ ਨੇ ਆਪਣੇ ਸ਼ਬਦਾਂ ਵਿੱਚ ਕਿਹਾ ਕਿ ਬੇਸ਼ੱਕ ਸ਼ਾਇਰੀ ਪਰਮਾਤਮਾ ਦੀ ਅਦੁੱਤੀ ਬਖ਼ਸ਼ਿਸ਼ ਹੈ ਅਤੇ ਇੱਕ ਔਖਾ ਕਾਰਜ ਵੀ ਹੈ ਪਰ ਇੰਜ. ਖਜ਼ਾਨ ਸਿੰਘ ਨੇ ਇਹ ਕਾਰਜ ਆਪਣੀ ਪੁਸਤਕ ਜ਼ਰੀਏ ਬਾਖ਼ੂਬੀ ਨਿਭਾਇਆ ਹੈ। ਇਸ ਉਪਰੰਤ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਪੁਸਤਕ ਦੀ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ ਗਈ। ਅੰਤ ਵਿੱਚ ਸਭਾ ਦੇ ਸਰਪ੍ਰਸਤ ਡਾ. ਹਰਭਜਨ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਇਕੱਤਰਤਾ ਵਿੱਚ ਪਰਮਜੀਤ ਸਿੰਘ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਸਮਾਜਸੇਵੀ ਅਤੇ ਉੱਘੀ ਸ਼ਾਇਰਾ ਪ੍ਰੋਮਿਲਾ ਅਰੋੜਾ, ਉਪਕਾਰ ਕੌਰ, ਰਘੂਬੀਰ ਕੌਰ, ਮੁਨੱਜ਼ਾ ਇਰਸ਼ਾਦ, ਅਵਤਾਰ ਸਿੰਘ ਭੰਡਾਲ, ਮੋਹਨ ਸਿੰਘ ਮੋਤੀ, ਪਰਗਣ ਸਿੰਘ ਧਾਲੀਵਾਲ, ਅਵਤਾਰ ਸਿੰਘ, ਰਵਿੰਦਰ ਕੌਰ (ਰਿਟਾ. ਬੈਂਕ ਮੈਨੇਜਰ), ਜਸਜੀਤ ਕੌਰ ਅਤੇ ਸਹਿਜਪਾਲ ਸਿੰਘ ਆਦਿ ਹਾਜ਼ਰ ਸਨ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *