ਅੰਤਰਰਾਸ਼ਟਰੀ ਵੈਸ਼ਅ ਫੈਡਰੇਸ਼ਨ ਪੰਜਾਬ ਵੱਲੋਂ ਵੱਡੇ ਪੱਧਰ ਤੇ ਅਗਰਸੈਨ ਜੈਅੰਤੀ ਨਾ ਮਨਾ ਕੇ ਕੀਤੀ ਜਾਵੇਗੀ ਹੜ੍ਹ ਪੀੜ੍ਹਤਾਂ ਦੀ ਮਦਦ

Spread the love

ਸ੍ਰੀ ਮੁਕਤਸਰ ਸਾਹਿਬ, 02 ਸਤੰਬਰ ()- ਅੰਤਰਰਾਸ਼ਟਰੀ ਵੈਸ਼ਅ ਫੈਡਰੇਸ਼ਨ ਪੰਜਾਬ ਵੱਲੋਂ ਇਸ ਵਾਰ ਪੰਜਾਬ ਚ ਵੱਡੇ ਪੱਧਰ ਤੇ ਅਗਰਸੈਨ ਜੈਅੰਤੀ ਨਾ ਮਨਾ ਕੇ ਉਸ ਸਮਾਗਮ ਤੇ ਆਉਣ ਵਾਲੇ ਖਰਚ ਤੋਂ ਹੜ੍ਹ ਪੀੜ੍ਹਤਾਂ ਦੀ ਮਦਦ ਕੀਤੀ ਜਾਵੇਗੀ। ਇਹ ਫੈਸਲਾ ਪੰਜਾਬ ਪ੍ਰਧਾਨ ਸੁਰਿੰਦਰ ਸਿੰਗਲਾ ਦੀਆਂ ਹਦਾਇਤਾਂ ਤੇ ਲਿਆ ਗਿਆ ਹੈ। ਇਸ ਸਬੰਧੀ ਮੰਗਲਵਾਰ ਨੂੰ ਨਵੀਂ ਦਾਣਾ ਮੰਡੀ ਵਿਖੇ ਸਥਿਤ ਦੁਕਾਨ ਪਰ 43 ਤੇ ਫੈਡਰੇਸ਼ਨ ਆਗੂਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਜਿਲਾ ਪ੍ਰਭਾਰੀ ਤੇਜਿੰਦਰ ਬੱਬੂ ਬਾਂਸਲ, ਜਿਲਾ ਪ੍ਰਧਾਨ ਰਵੀ ਗਰਗ, ਯੂਥ ਵਿੰਗ ਦੇ ਪੰਜਾਬ ਪ੍ਰਧਾਨ ਸੁਮਿਤ ਗਰਗ ਨੇ ਕਿਹਾ ਕਿ ਭਾਰੀ ਬਰਸਾਤ ਕਾਰਨ ਇਸ ਵਾਰ ਪੰਜਾਬ ਚ ਜਿੱਥੇ ਭਾਰੀ ਤਬਾਹੀ ਹੋਈ ਹੈ। ਉੱਥੇ ਹੀ ਮਾਂ ਵੈਸ਼ਣੋ ਦੇਵੀ, ਅਮਰਨਾਥ ਸਮੇਤ ਹੋਰ ਕਈ ਥਾਵਾਂ ਤੇ ਬਹੁਤ ਭਾਰੀ ਨੁਕਸਾਨ ਹੋਇਆ ਹੈ। ਜਿਸ ਕਰਕੇ ਫੈਡਰੇਸ਼ਨ ਨੇ ਫੈਸਲਾ ਲਿਆ ਹੈ ਕਿ ਇਸ ਵਾਰ ਵੱਡੇ ਪੱਧਰ ਤੇ ਮਹਾਰਾਜ ਅਗਰਸੈਨ ਜੈਅੰਤੀ ਤੇ ਸਮਾਗਮ ਨਾ ਕਰਕੇ ਘਰ-ਘਰ ਪੱਧਰ ਤੇ ਹੀ ਇਹ ਉਤਸਵ ਮਨਾਏ ਜਾਣ ਅਤੇ ਇਸ ਤੇ ਹੋਣ ਵਾਲਾ ਸਾਰਾ ਖਰਚਾ ਬਚਾ ਕੇ ਹੜ੍ਹ ਪੀੜ੍ਹਤਾਂ ਦੀ ਮਦਦ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਮਹਾਰਾਜਾ ਅਗਰਸੈਨ ਜੀ ਦੇ ਉਪਦੇਸ਼ਾਂ ਤੇ ਚਲਦਿਆਂ ਹੀ ਇਹ ਫੈਸਲਾ ਕੀਤਾ ਗਿਆ ਹੈ ਕਿਉਂਕਿ ਮਹਾਰਾਜਾ ਅਗਰਸੈਨ ਜੀ ਦਾ ਉਪਦੇਸ਼ ਸੀ ਕਿ ਹਰ ਵਰਗ ਦੇ ਲੋੜਵੰਦ ਵਿਅਕਤੀ ਦੀ ਮਦਦ ਕੀਤੀ ਜਾਵੇ। ਇਸ ਮੌਕੇ ਉਮੇਸ਼ ਗੋਇਲ, ਸੁਨੀਲ ਬਾਂਸਲ, ਪ੍ਰਵੀਨ ਬਾਂਸਲ, ਅਜੇ ਗੁਪਤਾ, ਸੁਸ਼ੀਲ ਕੁਮਾਰ ਹੈੱਪੀ ਗਰਗ, ਦਿਨੇਸ਼ ਬਾਂਸਲ, ਹੈੱਪੀ ਗੁਪਤਾ, ਵਿਕਾਸ ਗਰਗ, ਮਨੀਸ਼ ਗੋਇਲ ਆਦਿ ਵੀ ਹਾਜ਼ਰ ਸਨ।

  • Related Posts

    ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਪੱਕਾ ਨੰਬਰ 3 ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸ ਨੂੰ ਰਵਾਨਾ ਕੀਤਾ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪਿੰਡ ਪੱਕਾ ਨੰਬਰ 3 ਵਿਖੇ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ…

    ਗੁ, ਗੜ੍ਹੀ ਭੌਰਖਾ ਸਾਹਿਬ ਵਿਖੇ ਗੁਰਚਰਨ ਸਿੰਘ ਖ਼ਾਲਸਾ ਨਮਿੱਤ ਨਮਿੱਤ ਭੋਗ ਤੇ ਸਰਧਾਂਜ਼ਲੀ ਸਮਾਗਮ ਅੱਜ

    Spread the love

    Spread the loveਨਿਊ ਚੰਡੀਗੜ੍ਹ, 12 ਜੂਨ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਸਵ. ਗੁਰਚਰਨ ਸਿੰਘ ਖ਼ਾਲਸਾ ਨਮਿੱਤ ਅੱਜ ਨਮਿੱਤ ਭੋਗ ਤੇ ਸਰਧਾਂਜ਼ਲੀ ਸਮਾਗਮ ਕਰਵਾਇਆ…

    Leave a Reply

    Your email address will not be published. Required fields are marked *