ਦੇਸ਼ ਭਗਤ ਗਲੋਬਲ ਸਕੂਲ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਸਮੱਗਰੀ ਭੇਜੀ ਗਈ

Spread the love

ਸ੍ਰੀ ਮੁਕਤਸਰ ਸਾਹਿਬ, 02 ਸਤੰਬਰ ()- ਹੜ੍ਹ ਵਰਗੇ ਹਾਲਾਤਾਂ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਮਦਦ ਲਈ ਦੇਸ਼ ਭਗਤ ਗਲੋਬਲ ਸਕੂਲ ਵੱਲੋਂ ਉਚੇਰੀ ਮਾਨਵਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਦੇਸ਼ ਭਗਤ ਕੈਂਪਸ, ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਅਤੇ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜੋਰਾ ਸਿੰਘ ਅਤੇ ਪ੍ਰੋ ਚਾਂਸਲਰ ਡਾ. ਤਜਿੰਦਰ ਕੌਰ ਦੇ ਨਿਰਦੇਸ਼ ’ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਸਥਿਤ ਦੇਸ਼ ਭਗਤ ਗਲੋਬਲ ਸਕੂਲ ਵੱਲੋਂ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਭੇਜੀ ਗਈ। ਇਸ ਮੁਹਿੰਮ ਵਿੱਚ ਦੇਸ਼ ਭਗਤ ਗਲੋਬਲ ਸਕੂਲ ਦੇ ਪ੍ਰਿੰਸੀਪਲ ਡਾ. ਸੰਜੀਵ ਜਿੰਦਲ, ਵਾਈਸ ਪ੍ਰਿੰਸੀਪਲ ਡਾ. ਪਰਮਪ੍ਰੀਤ ਕੌਰ, ਸਮੂਹ ਸਟਾਫ, ਸਕੂਲ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਅਤੇ ਉਹਨਾਂ ਦੇ ਸਤਿਕਾਰਿਤ ਮਾਪਿਆਂ ਨੇ ਭਰਪੂਰ ਭੂਮਿਕਾ ਨਿਭਾਈ। ਰਾਹਤ ਸਮੱਗਰੀ ਵਿੱਚ ਸੁੱਕਾ ਰਾਸ਼ਨ, ਪੀਣ ਵਾਲਾ ਸਾਫ ਪਾਣੀ, ਦਵਾਈਆਂ, ਕੱਪੜੇ ਅਤੇ ਹੋਰ ਜ਼ਰੂਰੀ ਸਮਾਨ ਸ਼ਾਮਿਲ ਸੀ। ਇਸ ਮੌਕੇ ਡਾ. ਜੋਰਾ ਸਿੰਘ ਨੇ ਕਿਹਾ ਮਦਦ ਦਾ ਅਸਲੀ ਮਤਲਬ ਉਹੀ ਹੁੰਦਾ ਹੈ ਜਦੋਂ ਤੁਸੀਂ ਕਿਸੇ ਦੀ ਸਭ ਤੋਂ ਜ਼ਿਆਦਾ ਲੋੜ ਦੇ ਵੇਲੇ ਉਸਦੇ ਨਾਲ ਖੜੇ ਹੋਵੋ। ਉਨ੍ਹਾਂ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਸਹਾਇਤਾ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ। ਡਾ. ਤਜਿੰਦਰ ਕੌਰ ਨੇ ਕਿਹਾ ਕਿ ਸਕੂਲ ਸਿਰਫ਼ ਵਿਦਿਆ ਦਾ ਹੀ ਕੇਂਦਰ ਨਹੀਂ, ਸਗੋਂ ਮਾਨਵਤਾ ਅਤੇ ਸੇਵਾ ਦੇ ਮੂਲ ਮੂਲਿਆਂ ’ਤੇ ਅਮਲ ਕਰਨ ਵਾਲਾ ਸੰਸਥਾਨ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵਿਚ ਵੀ ਇਨਸਾਨੀਅਤ ਅਤੇ ਸਹਿਯੋਗ ਦੀ ਭਾਵਨਾ ਜਗਾਉਣ ਲਈ ਅਜਿਹੀਆਂ ਮੁਹਿੰਮਾਂ ਬਹੁਤ ਜ਼ਰੂਰੀ ਹਨ। ਇਸ ਮੌਕੇ ਡਾ. ਸੰਜੀਵ ਜਿੰਦਲ ਅਤੇ ਡਾ. ਪਰਮਪ੍ਰੀਤ ਕੌਰ ਨੇ ਸਾਰੇ ਸਟਾਫ, ਵਿਦਿਆਰਥੀਆਂ ਅਤੇ ਉਹਨਾਂ ਦੇ ਸਤਿਕਾਰਿਤ ਮਾਪਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਰਾਹਤ ਸਮੱਗਰੀ ਸੰਸਥਾ ਵੱਲੋਂ ਇੱਕ ਨਮਰ ਉਪਕਰਮ ਹੈ ਜੋ ਭਵਿੱਖ ਵਿੱਚ ਵੀ ਜਾਰੀ ਰਹੇਗਾ। ਸਕੂਲ ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ ਅਤੇ ਸਮੂਹ ਸਟਾਫ ਨੇ ਪ੍ਰਭੂ ਅੱਗੇ ਅਰਦਾਸ ਕਰਦਿਆਂ ਕਿਹਾ ਕਿ ਉਹ ਆਪਣੇ ਸਭ ਬੰਦਿਆਂ ’ਤੇ ਮਿਹਰ ਕਰਨ, ਹਰੇਕ ਨੂੰ ਸੁਰੱਖਿਅਤ, ਸੁਖੀ ਅਤੇ ਸਿਹਤਮੰਦ ਰੱਖਣ। ਅੰਤ ਵਿੱਚ ਸਭ ਨੇ ਮਿਲ ਕੇ ਰੱਬ ਅੱਗੇ ਅਰਦਾਸ ਕੀਤੀ ਕਿ ਮੌਜੂਦਾ ਹਾਲਾਤ ਜਲਦ ਬਿਹਤਰ ਹੋਣ, ਲੋਕਾਂ ਦੇ ਦੁੱਖ ਦੂਰ ਹੋਣ ਅਤੇ ਦੁਨੀਆਂ ਵਿੱਚ ਫਿਰੋਂ ਅਮਨ, ਪਿਆਰ ਤੇ ਸਾਂਝ ਦਾ ਮਾਹੌਲ ਬਣੇ। ਇਸ ਮੌਕੇ ਡਾਕਟਰ ਮੁਨੀਸ਼ ਜੋਸ਼ੀ, ਪ੍ਰਿੰਸੀਪਲ, ਮਾਤਾ ਜਰਨੈਲ ਕੌਰ ਮੈਮੋਰੀਅਲ ਕਾਲਜ ਆਫ਼ ਫਾਰਮੇਸੀ, ਵਰਿੰਦਰ ਮਦਾਨ, ਡੀ ਜੀ ਐੱਮ, ਆਈ ਟੀ ਕੈਂਪਸ, ਸ੍ਰੀ ਮੁਕਤਸਰ ਸਾਹਿਬ, ਦੇਸ਼ ਭਗਤ ਕੈਂਪਸ ਸ੍ਰੀ ਮੁਕਤਸਰ ਸਾਹਿਬ ਦੇ ਸੁਪ੍ਰਿੰਟੈਂਡੈਂਟ ਮੇਜਰ ਚੰਦ, ਅਕਾਊਂਟੈਂਟ ਨਵਦੀਪ ਸਿੰਘ, ਸੁਪਰਵਾਈਜਰ ਦਿਲਬਾਗ਼ ਸਿੰਘ ਬਾਗੀ ਅਤੇ ਸਮੂਹ ਸਟਾਫ ਮੋਜੂਦ ਸੀ।

  • Related Posts

    ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਪੱਕਾ ਨੰਬਰ 3 ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸ ਨੂੰ ਰਵਾਨਾ ਕੀਤਾ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪਿੰਡ ਪੱਕਾ ਨੰਬਰ 3 ਵਿਖੇ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ…

    ਗੁ, ਗੜ੍ਹੀ ਭੌਰਖਾ ਸਾਹਿਬ ਵਿਖੇ ਗੁਰਚਰਨ ਸਿੰਘ ਖ਼ਾਲਸਾ ਨਮਿੱਤ ਨਮਿੱਤ ਭੋਗ ਤੇ ਸਰਧਾਂਜ਼ਲੀ ਸਮਾਗਮ ਅੱਜ

    Spread the love

    Spread the loveਨਿਊ ਚੰਡੀਗੜ੍ਹ, 12 ਜੂਨ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਸਵ. ਗੁਰਚਰਨ ਸਿੰਘ ਖ਼ਾਲਸਾ ਨਮਿੱਤ ਅੱਜ ਨਮਿੱਤ ਭੋਗ ਤੇ ਸਰਧਾਂਜ਼ਲੀ ਸਮਾਗਮ ਕਰਵਾਇਆ…

    Leave a Reply

    Your email address will not be published. Required fields are marked *