ਫਿਰੋਜ਼ਪੁਰ 27 ਅਗਸਤ (ਅਸ਼ੋਕ ਭਾਰਦਵਾਜ) ਫਿਰੋਜ਼ਪੁਰ ਸ਼ਹਿਰ ਦੇ ਲੋਕ ਟ੍ਰੈਫਿਕ ਸਮੱਸਿਆ ਨਾਲ ਜੂਝ ਰਹੇ ਹਨ ਸ਼ਹਿਰ ਦਾ ਕੋਈ ਮੇਨ ਚੋਕ ਹੋਵੇ, ਕੋਈ ਸੜਕ ਜਾਂ ਫਿਰ ਪੋਸ਼ ਇਲਾਕਾ ਉਥੇ ਗਲਤ ਪਾਰਕਿੰਗ ਦੀ ਸਮੱਸਿਆ ਹਰ ਵੇਲੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਆ ਰਹੀ ਤੇ ਟ੍ਰੈਫਿਕ ਪੁਲਿਸ ਸਿਰਫ ਤੇ ਸਿਰਫ ਲੋਕਾਂ ਦੇ ਚਲਾਨ ਕੱਟਣ ਤੱਕ ਹੀ ਸੀਮਿਤ ਹੈ। ਜੇਕਰ ਗੱਲ ਕੀਤੀ ਜਾਏ ਸ਼ਹਿਰ ਦੇ ਮੇਨ ਚੌਕ ਊਧਮ ਸਿੰਘ ਦੀ ਇਸ ਚੋਕ ਚ ਟ੍ਰੈਫਿਕ ਪੁਲਿਸ ਦਾ ਬਕਾਇਦਾ ਬੂਥ ਬਣਾਇਆ ਗਿਆ ਤੇ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਇਸ ਬੂਥ ਤੇ ਬੈਠ ਕੇ ਟ੍ਰੈਫਿਕ ਅਧਿਕਾਰੀਆਂ ਵਲੋ ਰੂਟ ਮੈਪ ਬਣਾਇਆ ਜਾਂਦਾ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਲੋਕਾਂ ਨੂੰ ਟ੍ਰੈਫਿਕ ਰੂਲਾਂ ਦਾ ਪਾਠ ਪੜਾਉਣ ਵਾਲੀ ਟ੍ਰੈਫਿਕ ਪੁਲਿਸ ਦੇ ਖੁਦ ਦੇ ਬੂਥ ਕੋਲ ਦੁਕਾਨਦਾਰਾਂ ਵਲੋ ਸ਼ਰੇਆਮ ਟ੍ਰੈਫਿਕ ਰੂਲਾਂ ਦੀ ਧੱਜੀਆਂ ਉਡਾ ਕੇ ਆਪਣਾ ਕੰਮ ਸਿੱਧਾ ਕੀਤਾ ਜਾ ਰਿਹਾ ਹੈ ਭਾਵ ਕਿ ਇਸ ਚੋਕ ਚ ਸਥਿਤ ਟਾਇਰਾ ਵਾਲੀਆਂ ਦੁਕਾਨਦਾਰਾਂ ਵਲੋ ਆਪਣੀ ਮਰਜੀ ਨਾਲ ਗਲਤ ਵ੍ਹੀਕਲ ਪਾਰਕ ਕਰਕੇ ਆਪਣੀਆਂ ਚੰਮ ਦੀਆਂ ਚਲਾਈਆ ਜਾਂਦੀਆਂ ਹਨ ਜੋ ਕਿ ਟ੍ਰੈਫਿਕ ਪੁਲਿਸ ਲਈ ਬੜੀ ਵੱਡੀ ਚੁਣੋਤੀ ਹੈ ਕਿਉਕ ਹਰ ਸ਼ਹਿਰ ਵਾਸੀ ਤੋ ਇਲਾਵਾ ਸ਼ਹਿਰ ਤੋ ਬਾਹਰ ਜਾਣ ਵਾਲਾ ਹਰੇਕ ਵਿਅਕਤੀ ਇਸ ਚੋਕ ਜਰੀਏ ਹੀ ਆਪਣੀ ਆਪਣੀ ਮੰਜਿਲ ਤੇ ਪਹੁੰਚਦਾ ਹੈ ਤੇ ਦੁਕਾਨਦਾਰਾਂ ਦੀ ਵਧੀਕੀ ਕਾਰਨ ਆਉਣ ਜਾਣ ਵਾਲੇ ਵਿਅਕਤੀ ਨੂੰ ਟ੍ਰੈਫਿਕ ਸਮੱਸਿਆ ਦਾ ਸਾਹਮਣ ਕਰਨਾ ਪੈਦਾ ਹੈ। ਇਥੇ ਇੱਕ ਗੱਲ ਹੋਰ ਧਿਆਨ ਦੇਣ ਯੋਗ ਹੈ ਕਿ ਇਸ ਚੋਕ ਦਾ ਹਜੇ ਪਿਛਲੇ ਸਾਲ ਕਰੋੜਾ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਕੀਤਾ ਗਿਆ ਸੀ ਤਾਂ ਕਿ ਆਉਣ ਜਾਣ ਵਾਲੇ ਹਰੇਕ ਵਿਅਕਤੀ ਲਈ ਇਹ ਚੋਕ ਖਿੱਚ ਦਾ ਕੇਦਰ ਬਣੇ ਪਰ ਆਸ ਪਾਸ ਦੇ ਦੁਕਾਨਦਾਰਾਂ ਵਲੋ ਇਸ ਚੋਕ ਚ ਬੇਤਰਤੀਬੇ ਵਾਹਨ ਖੜੇ ਕਰਕੇ ਟਾਇਰਾਂ ਨੂੰ ਪੈਚਰ ਲਗਾ ਕਿ ਇਸ ਚੋਕ ਦੀ ਦਿੱਖ ਖਰਾਬ ਕਰਨ ਲਈ ਕੋਈ ਵੀ ਕਸਰ ਬਾਕੀ ਨਹੀ ਛੱਡੀ ਜਾਂਦੀ। ਇਸ ਲਈ ਇਸ ਚੋਕ ਨੂੰ ਪੈਚਰ ਚੋਕ ਕਿਹਾ ਜਾਵੇ ਤਾਂ ਕੋਈ ਅਤਿਕੱਥਨੀ ਨਹੀ ਹੋਵੇਗੀ। ਇਸ ਸੰਬੰਧੀ ਜਦੋ ਜਿਲਾ ਟ੍ਰੈਫਿਕ ਇੰਚਾਰਜ ਸ ਜਸਵਿੰਦਰ ਸਿੰਘ ਹੁਰਾਂ ਨਾਲ ਫੋਨ ਜਰੀਏ ਰਾਬਤਾ ਕਾਇਮ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਟ੍ਰੈਫਿਕ ਰੂਲਾਂ ਦੀ ਉਲੰਘਣਾ ਕਰਨ/ਕਰਵਾਉਣ ਵਾਲੇ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ। ਸੋ ਮੈ ਮੀਡੀਆਂ ਰਾਹੀ ਦੁਕਾਨਦਾਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪ ਹੀ ਸਮਝਣ ਤੇ ਆਏ ਹੋਏ ਗ੍ਰਾਹਕ ਦੀ ਗੱਡੀ ਪਾਰਕਿੰਗ ਵਾਲੀ ਜਗਾ ਤੇ ਹੀ ਲਗਾ ਕੇ ਠੀਕ ਕਰਨ ਅਜਿਹਾ ਨਾ ਕਰਨ ਵਾਲਿਆ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।






