ਐਡਵਾਂਸ ਇਨਕਮ ਟੈਕਸ ਅਤੇ ਗਲਤ ਰੀਫੰਡ ਕਲੈਮ ਸਬੰਧੀ ਸੈਮੀਨਾਰ ਆਯੋਜਿਤ

Spread the love

ਸ਼੍ਰੀ ਮੁਕਤਸਰ ਸਾਹਿਬ, 13 ਜੂਨ ()– ਇਨਕਮ ਟੈਕਸ ਵਿਭਾਗ ਵੱਲੋਂ ਬੀਤੇ ਦਿਨ ਇਕ ਸੈਮੀਨਾਰ ਕਰ ਅਧਿਕਾਰੀ ਰਵਿ ਕੁਮਾਰ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਨਾਲ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਦੌਰਾਨ ਲੋਕਾਂ ਨੂੰ ਐਡਵਾਂਸ ਟੈਕਸ ਭਰਨ ਲਈ ਪ੍ਰੇਰਿਤ ਕੀਤਾ ਗਿਆ। ਸੈਮੀਨਾਰ ਵਿੱਚ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਕੁਝ ਕਰਦਾਤਾ ਗਲਤ ਜਾਣਕਾਰੀ ਦੇ ਕੇ ਰੀਫੰਡ ਲਈ ਕਲੈਮ ਕਰਦੇ ਹਨ, ਜਿਸ ਤੋਂ ਬਚਣ ਦੀ ਸਲਾਹ ਦਿੱਤੀ ਗਈ। ਇਸ ਸੈਮੀਨਾਰ ’ਚ ਵਿਭਾਗ ਵਲੋਂ ਹੇਮੰਤ ਸ਼ਰਮਾ ਦਫ਼ਤਰੀ ਪ੍ਰਧਾਨ, ਦੀਪਕ ਕੁਮਾਰ, ਕਰ ਸਹਾਇਕ ਅਤੇ ਜਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਪ੍ਰਧਾਨ ਗਗਨ ਪਠੇਲਾ ਦੇ ਨਾਲ ਬਾਰ ਮੈਂਬਰ ਰਾਜੀਵ ਜੁਨੇਜਾ, ਵੀਰੇਂਦਰ ਗੁਪਤਾ, ਸਤੀਸ਼ ਬਾਂਸਲ, ਗੌਤਮ ਬਾਂਸਲ, ਸ਼ਿਵ ਰਾਜ ਲੂਣਾ, ਸੰਜੀਵ ਅਰੋੜਾ, ਵਰੁਣ ਗੁਪਤਾ, ਰਾਘਵ ਜੁਨੇਜਾ ਆਦਿ ਮੌਜੂਦ ਸਨ।

  • Related Posts

    ਤੁਲਸੀ ਦੇ 108 ਪੌਦੇ ਮੁਫ਼ਤ ਵੰਡਕੇ ਮਨਾਇਆ ਜਨਮਦਿਨ ਤੁਲਸੀ ਦੇ ਪੌਦੇ ਵੰਡਣਾ ਵਾਤਾਵਰਣ ਸੁਰੱਖਿਆ ਅਤੇ ਭਾਰਤੀ ਸੱਭਿਆਚਾਰ ਦਾ ਸੂਚਕ ਹੈ – ਰਾਜੀਵ ਗੋਇਲ

    Spread the love

    Spread the loveਜੈਤੋ ( ) ਭਾਰਤ ਮਾਤਾ ਅਭਿਨੰਦਨ ਸੰਗਠਨ ਦੇ ਖਜ਼ਾਨਚੀ ਰਾਜੀਵ ਸਿੰਗਲਾ ਨੇ ਸ਼੍ਰੀ ਪੰਚਾਇਤੀ ਗਊਸ਼ਾਲਾ ਆਉਣ ਵਾਲੇ ਸ਼ਰਧਾਲੂਆਂ ਨੂੰ ਤੁਲਸੀ ਦੇ 108 ਪੌਦੇ ਮੁਫ਼ਤ ਵੰਡ ਕੇ ਆਪਣਾ ਜਨਮਦਿਨ…

    ਗੁਰੂਧਾਮਾਂ ਦੇ ਦਰਸ਼ਨਾਂ ਲਈ ਸੰਗਤਾਂ ਨੂੰ ਰਵਾਨਾਂ 

    Spread the love

    Spread the loveਘਨੌਰ 9 ਜੁਲਾਈ (ਅਭਿਸ਼ੇਕ ਸੂਦ) ਪੰਜਾਬ ਸਰਕਾਰ ਵੱਲੋਂ ਚਲਾਈ ਮੁੱਖ ਮੰਤਰੀ ਤੀਰਥ ਯਾਤਰਾ ਹਲਕਾ ਪਟਿਆਲਾ ਰੁਰਲ ਦੇ ਪਿੰਡ ਸਿਉਣਾਂ ਤੋਂ ਸ: ਰਘਵੀਰ ਸਿੰਘ ਗੋਪਾਲਪੁਰ ਜਿਲ੍ਹਾ ਪ੍ਰਧਾਨ:- ਵਿਰਾਸਤ ਸੇਵਾ…

    Leave a Reply

    Your email address will not be published. Required fields are marked *