ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੈ ਰੁਪਾਨੀ ਅਤੇ ਹੋਰਨਾਂ ਦੇ ਅਚਾਨਕ ਦਿਹਾਂਤ ‘ਤੇ ਭਾਜਪਾ ਵੱਲੋਂ ਡੂੰਘਾ ਦੁੱਖ ਪ੍ਰਗਟ

Spread the love

ਕੋਟਕਪੂਰਾ, 14 ਜੂਨ (ਟਿੰਕੂ ਕੁਮਾਰ) :- ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ, ਪੰਜਾਬ ਦੇ ਇੰਚਾਰਜ ਸ਼੍ਰੀ ਵਿਜੈ ਰੁਪਾਨੀ ਜੀ ਦੇ ਅਹਿਮਦਾਬਾਦ ਜਹਾਜ ਹਾਦਸੇ ਵਿੱਚ ਅਚਾਨਕ ਹੋਏ ਦਿਹਾਂਤ ਉਪਰ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਦੇ ਦਿਸ਼ਾ ਨਿਰਦੇਸ਼ਾਂ ਹੇਠ ਫਰੀਦਕੋਟ ਜ਼ਿਲ੍ਹੇ ਦੇ ਯੁਵਾ ਮੋਰਚਾ ਤੇ ਮਹਿਲਾ ਮੋਰਚਾ ਨੇ ਸ਼ੋਕ ਸਭਾ ਦਾ ਆਯੋਜਨ ਕੋਟਕਪੂਰਾ ਵਿਖੇ ਕੀਤਾ। ਸ਼ੋਕ ਸਭਾ ਵਿਚ ਆਏ ਹੋਏ ਅਹੁਦੇਦਾਰਾਂ ਅਤੇ ਵਰਕਰਾਂ ਵਲੋਂ ਸ਼੍ਰੀ ਵਿਜੈ ਰੁਪਾਨੀ ਅਤੇ ਜਹਾਜ ਵਿਚ ਮੌਜੂਦ ਸਮੂਹ ਯਾਤਰੀਆਂ ਦੀ ਆਤਮਾ ਦੀ ਸ਼ਾਂਤੀ ਲਈ ਮੋਨ ਵਰਤ ਧਾਰਨ ਕਰਨ ਉਪਰੰਤ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਅਤੇ ਸ਼੍ਰੀ ਵਿਜੈ ਰੂਪਾਨੀ ਜੀ ਦੁਆਰਾ ਗੁਜਰਾਤ ਸੂਬੇ ਅਤੇ ਭਾਰਤੀ ਜਨਤਾ ਪਾਰਟੀ ਲਈ ਕੀਤੇ ਗਏ ਕੰਮਾਂ ਬਾਰੇ ਵਿਸਥਾਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਯੁਵਾ ਮੋਰਚਾ ਜ਼ਿਲ੍ਹਾ ਪ੍ਰਧਾਨ ਮਰਵੀਰ ਸਿੰਘ ਰੰਗਾ ਅਤੇ ਮਹਿਲਾ ਮੋਰਚਾ ਜ਼ਿਲ੍ਹਾ ਦੀ ਪ੍ਰਧਾਨ ਅੰਜੂ ਸ਼ਰਮਾ ਤੇ ਉਹਨਾਂ ਦੇ ਨਾਲ ਗਗਨ ਜੀ, ਸਾਬਕਾ ਵਾਈਸ ਪ੍ਰਧਾਨ ਮੁਕੇਸ਼ ਗਰਗ, ਹਿੰਮਤ ਕੁਮਾਰ, ਗੁਲਾਟੀ ਸਮੇਤ ਹੋਰ ਬੀਜੇਪੀ ਦੇ ਹੋਰ ਸੀਨੀਅਰ ਅਹੁਦੇਦਾਰ ਹਾਜ਼ਰ ਹੋਏ।

  • Related Posts

    ਗੁਰੂਧਾਮਾਂ ਦੇ ਦਰਸ਼ਨਾਂ ਲਈ ਸੰਗਤਾਂ ਨੂੰ ਰਵਾਨਾਂ 

    Spread the love

    Spread the loveਘਨੌਰ 9 ਜੁਲਾਈ (ਅਭਿਸ਼ੇਕ ਸੂਦ) ਪੰਜਾਬ ਸਰਕਾਰ ਵੱਲੋਂ ਚਲਾਈ ਮੁੱਖ ਮੰਤਰੀ ਤੀਰਥ ਯਾਤਰਾ ਹਲਕਾ ਪਟਿਆਲਾ ਰੁਰਲ ਦੇ ਪਿੰਡ ਸਿਉਣਾਂ ਤੋਂ ਸ: ਰਘਵੀਰ ਸਿੰਘ ਗੋਪਾਲਪੁਰ ਜਿਲ੍ਹਾ ਪ੍ਰਧਾਨ:- ਵਿਰਾਸਤ ਸੇਵਾ…

    ਨਹਿਰ ਵਿੱਚ ਡੁੱਬੇ ਪਿੰਡ ਚਾਹਲਾਂ ਦੇ ਨੌਜਵਾਨ ਨਿਖਿਲ ਦੀ ਲਾਸ਼ 9 ਦਿਨਾਂ ਬਾਅਦ ਬਰਾਮਦ, ਗ਼ਮਗੀਨ ਮਾਹੌਲ ‘ਚ ਹੋਇਆ ਸੰਸਕਾਰ

    Spread the love

    Spread the loveਨਵਾਂਸ਼ਹਿਰ /ਕਾਠਗੜ੍ਹ 9 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) :ਹਲਕਾ ਬਲਾਚੌਰ ਦੇ ਪਿੰਡ ਚਾਹਲਾਂ ਦਾ ਨੌਜਵਾਨ ਨਿਖਿਲ, ਜੋ ਕਿ ਬੀਤੀ 30 ਜੂਨ ਨੂੰ ਇੱਕ ਹਾਦਸੇ ਦੌਰਾਨ ਬਿਸਤ-ਦੁਆਬ ਨਹਿਰ…

    Leave a Reply

    Your email address will not be published. Required fields are marked *