ਐਸ.ਸੀ.ਡਿਪਾਰਟਮੈਂਟ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਬਾਬਾ ਸਾਹਿਬ ਦਾ ਜਨਮ ਦਿਨ ਮਨਾਇਆ

Spread the love

ਮਾਛੀਵਾੜਾ ਸਾਹਿਬ 15 ਅਪ੍ਰੈਲ (ਸੁੱਚਾ ਬੰਗੜ )ਪਿੰਡ ਹੇਡੋਂ ਬੇਟ ਵਿਖੇ ਗਰੀਬਾਂ ਦੇ ਮਸੀਹਾ, ਭਾਰਤੀ ਸੰਵਿਧਾਨ ਦੇ ਨਿਰਮਾਤਾ, ਅਰਥ ਸਾਸ਼ਤਰੀ, ਕਾਨੂੰਨ ਦੇ ਮਾਹਰ, ਲੇਖਕ, ਸਮਾਜ ਸੁਧਾਰਕ ਅਤੇ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦਾ 134ਵਾਂ ਜਨਮ ਦਿਨ ਕਮਿਊਨਿਟੀ ਸੈਂਟਰ ਵਿਖੇ ਐਸ. ਸੀ. ਡਿਪਾਰਟਮੈਂਟ ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ ਵੱਲੋਂ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਬਲਵਿੰਦਰ ਸਿੰਘ ਬੰਬ ਚੇਅਰਮੈਨ ਐਸ. ਸੀ. ਵਿੰਗ, ਪਰਮਿੰਦਰ ਸਿੰਘ ਤਿਵਾੜੀ ਬਲਾਕ ਪ੍ਰਧਾਨ ਮਾਛੀਵਾੜਾ ਸਾਹਿਬ, ਹਰਪਾਲ ਸਿੰਘ ਫੌਜੀ ਸ਼ਹਿਰੀ ਬਲਾਕ ਪ੍ਰਧਾਨ ਖੰਨਾ, ਜਸਪਾਲ ਸਿੰਘ ਚੇਅਰਮੈਨ ਬਲਾਕ ਖੰਨਾ, ਮਾ. ਪ੍ਰਕਾਸ਼ ਸਿੰਘ ਚੇਅਰਮੈਨ ਮਾਛੀਵਾੜਾ ਸਾਹਿਬ, ਸਰਪੰਚ ਕੰਵਲਜੀਤ ਕੁਮਾਰ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਬੁਲਾਰਿਆਂ ਵਿੱਚ ਪਰਮਜੀਤ ਸਿੰਘ ਨੀਲੋਂ, ਗੁਰਨਾਮ ਸਿੰਘ ਡੱਲਾ, ਜਸਪਾਲ ਸਿੰਘ, ਸੋਮ ਨਾਥ ਉੱਪ ਚੇਅਰਮੈਨ, ਗੁਰਮਿੰਦਰ ਸਿੰਘ ਫੈਜਗੜ੍ਹ ਯੂਥ ਆਗੂ, ਹਰਪਾਲ ਸਿੰਘ ਫੌਜੀ, ਲਖਵੀਰ ਸਿੰਘ ਘਰਖਣਾ, ਪਰਮਿੰਦਰ ਤਿਵਾੜੀ, ਰੌਸ਼ਨ ਸ਼ਤਾਬਗੜ੍ਹ ਅਤੇ ਬਲਵਿੰਦਰ ਸਿੰਘ ਬੰਬ ਨੇ ਸੰਬੋਧਨ ਵਿੱਚ ਕਿਹਾ ਕਿ ਡਾ. ਅੰਬੇਦਕਰ ਜੀ ਨੇ ਸਦੀਆਂ ਤੋਂ ਲਤਾੜੇ ਹੋਏ ਦਲਿਤ ਅਤੇ ਸ਼ੋਸ਼ਿਤ ਵਰਗ ਨੂੰ ਉਪਰ ਚੁੱਕਣ ਲਈ ਆਪਣਾ ਸਾਰਾ ਜੀਵਨ ਲਗਾ ਦਿੱਤਾ। ਸਦੀਆਂ ਤੋਂ ਪੈਰਾਂ ਦੀ ਜੁੱਤੀ ਸਮਝੀ ਜਾਂਦੀ ਭਾਰਤੀ ਔਰਤ ਨੂੰ ਬਰਾਬਰੀ ਦੇ ਹੱਕ ਲੈ ਦਿੱਤੇ। ਬੁਲਾਰਿਆਂ ਨੇ ਇਹ ਵੀ ਅਪੀਲ ਕੀਤੀ ਕਿ ਡਾ. ਅੰਬੇਦਕਰ ਦੇ ਫਲਸਫੇ ਨੂੰ ਅੱਜ ਘਰ ਘਰ ਪਹੁੰਚਾਉਣ  ਦੀ ਜਰੂਰਤ ਹੈ। ਡਾ. ਅੰਬੇਡਕਰ ਨੇ ਐਸ. ਸੀ. ਭਾਈਚਾਰੇ ਨੂੰ ਵੋਟ ਪਾਉਣ ਦਾ ਹੱਕ  ਅਤੇ ਉੱਚਾ ਚੁੱਕਣ ਵਿੱਚ ਪਾਏ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਸਮਾਮਗ ਵਿੱਚ ਉਪਰੋਕਤ ਤੋਂ ਇਲਾਵਾ ਦੇਵਰਾਜ ਲੱਖੋਵਾਲ, ਸੋਮਨਾਥ, ਪ੍ਰੀਤਮ ਸਿੰਘ ਫੌਜੀ, ਰਾਕੇਸ਼ ਕੁਮਾਰ ਛਿੰਦੂ, ਵਿਕਰਮ ਸਿੰਘ ਲੁਬਾਣਗੜ੍ਹ, ਸੁਖਦੇਵ ਸਿੰਘ ਸਾਬਕਾ ਸਰਪੰਚ ਜਲਣਪੁਰ, ਗੁਰਬਚਨ ਸਿੰਘ ਸਰਪੰਚ ਚੱਕਲੀ ਆਦਲ, ਹਰਵਿੰਦਰ ਸਿੰਘ ਬੈਰਸਾਲਾਂ, ਵਿਕਰਮ ਸਿੰਘ ਅਕਾਲਗੜ੍ਹ, ਧਰਮਪਾਲ ਸਿੰਘ, ਡਾ. ਮਨਜੀਤ ਸਿੰਘ ਮੰਡੇਰ, ਸਤਪਾਲ ਸਿੰਘ ਹੇਡੋਂ ਬੇਟ, ਰਾਮ ਮੱਲ ਪੰਚ, ਜਸਪ੍ਰੀਤ ਸਿੰਘ, ਕਮਲਜੀਤ ਸਿੰਘ ਹੇਡੋਂ ਬੇਟ, ਅਵਤਾਰ ਸਿੰਘ ਰੁਪਾਲੋਂ, ਮੱਖਣ ਸਿੰਘ ਸੈਕਟਰੀ, ਬਲਵਿੰਦਰ ਸਿੰਘ ਸਰਪੰਚ ਬੈਰਸਾਲ, ਗੁਰਜੀਤ ਸਿੰਘ ਭੌਰਲਾ, ਅਸ਼ੋਕ ਕੁਮਾਰ, ਮਨਜੋਤ ਸਿੰਘ ਜਲਣਪੁਰ, ਜਸਪ੍ਰੀਤ ਸਿੰਘ ਜੱਸਾ ਪੰਚ ਹੇਡੋਂ ਬੇਟ, ਸੁਖਦੀਪ ਸਿੰਘ ਬਾਜਵਾ, ਬੂਟਾ ਸਿੰਘ ਫੌਜੀ ਸਰਪੰਚ, ਪ੍ਰੀਤਮ ਸਿੰਘ, ਲਾਲੀ ਜੰਜੂਆ ਆਦਿ ਤੋਂ ਇਲਾਵਾ ਇਲਾਕੇ ਦੀਆਂ ਵੱਖ ਵੱਖ ਸੰਸਥਾਵਾਂ ਅਤੇ ਪੰਚਾਂ, ਸਰਪੰਚਾਂ ਨੇ ਸ਼ਿਰਕਤ ਕੀਤੀ।  ਸਮਾਗਮ ਵਿੱਚ ਆਏ ਮੁੱਖ ਮਹਿਮਾਨਾ ਅਤੇ ਮਹਿਮਾਨਾਂ  ਨੂੰ  ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਪਾਲ ਸਿੰਘ ਫੌਜੀ ਨੂੰ ਡਾ. ਅੰਬੇਡਕਰ ਕਲੱਬ ਦੇ ਪ੍ਰਧਾਨ ਲਾਲੀ ਜੰਜੂਆਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *