ਸੀਤਲ ਰਾਮ ਬੰਗਾ, ਡਾ.ਇੰਦਰਜੀਤ ਸਿੰਘ ਵਾਸੂ,ਸੁਬੇਗ ਸਿੰਘ ਹੰਜਰਾਅ,ਅਸ਼ੋਕ ਟਾਂਡੀ ,ਕਰਮਜੀਤ ਸਿੰਘ ਸੰਧੂ,ਮਾਸਟਰ ਸੁਖਦੇਵ ਸਿੰਘ,ਸ਼ਾਮ ਸਰਗੂੰਦੀ,ਬਲਦੇਵ ਰਾਜ ਕੋਮਲ,ਸੋਢੀ ਸੱਤੋਵਾਲੀ ਵੱਲੋਂ ਵੀ ਖ਼ੂਬਸੂਰਤ ਰਚਨਾਵਾਂ ਨਾਲ਼ ਹਾਜ਼ਰੀ ਲਗਵਾਈ ਗਈ। ਸਾਹਿਬਾ ਜੀਟਨ ਕੌਰ ਨੇ ਹਰਜਿੰਦਰ ਸਿੰਘ ਜਿੰਦੀ ਦੀ ਲਿਖੀ ਕਵਿਤਾ ‘ਵਿਸਾਖੀ‘ ਸੁਣਾ ਕੇ ਆਪਣੀ ਹਾਜ਼ਰੀ ਲਗਵਾਈ। ਨਗੀਨਾ ਸਿੰਘ ਬਲੱਗਣ ਅਤੇ ਸ਼ਾਮ ਸਰਗੂੰਦੀ ਵੱਲੋਂ ਹਾਲ ਵਿੱਚ ਹੀ ਵਿੱਛੜੇ ਉੱਘੇ ਅਦਾਕਾਰ ਮਨੋਜ ਕੁਮਾਰ ਨੂੰ ” ਜ਼ਿੰਦਗੀ ਔਰ ਕੁਛ ਭੀ ਨਹੀਂ” ਗੀਤ ਰਾਹੀਂ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਨਰਪਾਲ ਸਿੰਘ ਸ਼ੇਰਗਿੱਲ ਵੱਲੋਂ ਚਰਨਜੀਤ ਸਿੰਘ ਪੰਨੂ ਦਾ ਕਹਾਣੀ ਸੰਗ੍ਰਹਿ “ਸਤਨਾਜਾ” ਅਤੇ ਸੁਖਦੇਵ ਸਿੰਘ ਗੰਢਵਾਂ ਦਾ ਕਾਵਿ ਸੰਗ੍ਰਹਿ “ਧਰਤੀ ਪੰਜਾਬ ਦੀਏ” ਅਤੇ ਪ੍ਰਸਿੱਧ ਲੇਖਕ ਐਡਵੋਕੇਟ ਐੱਸ. ਐੱਲ.ਵਿਰਦੀ ਜੀ ਦੀਆਂ ਤਿੰਨ ਪੁਸਤਕਾਂ “ਸੰਘਰਸ਼ੀ ਯੋਧੇ – ਜਿਨ੍ਹਾਂ ਯੁੱਗ ਪਲਟ ਦਿੱਤੇ”, “ਐਸੀ ਦਸ਼ਾ ਹਮਾਰੀ”, ਅਤੇ “ਲੋਕਾਂ ਦੀ ਅਜ਼ਾਦੀ ਦੀ ਜੰਗ” ਲੋਕ ਅਰਪਣ ਕੀਤੀਆਂ ਗਈਆਂ।ਸੰਸਥਾ ਸਰਪ੍ਰਸਤ ਪ੍ਰਿੰ. ਗੁਰਮੀਤ ਸਿੰਘ ਪਲਾਹੀ ਵੱਲੋਂ ਮੁੱਖ ਮਹਿਮਾਨ ਨਰਪਾਲ ਸਿੰਘ ਸ਼ੇਰਗਿੱਲ,ਸਾਬਕਾ ਪ੍ਰਧਾਨ ਕਮਲੇਸ਼ ਸੰਧੂ ਅਤੇ ਨਵੇਂ ਚੁਣੇ ਗਏ ਸੰਸਥਾ ਪ੍ਰਧਾਨ ਰਵਿੰਦਰ ਚੋਟ ਨੂੰ ਯਾਦਗਾਰੀ ਚਿੰਨ੍ਹ ਅਤੇ ਪੁਸਤਕਾਂ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਮੁੱਖ ਲੁਹਾਰ,ਮਨਜੀਤ ਸਿੰਘ ,ਰਵਿੰਦਰ ਸਿੰਘ ਰਾਏ,ਐਡਵੋਕੇਟ ਐੱਸ. ਐੱਲ.ਵਿਰਦੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਪਰਵਿੰਦਰ ਜੀਤ ਸਿੰਘ ਅਤੇ ਕਮਲੇਸ਼ ਸੰਧੂ ਨੇ ਨਿਭਾਈ। ਅੰਤ ਵਿੱਚ ਰਵਿੰਦਰ ਚੋਟ ਨੇ ਆਏ ਹੋਏ ਸਰੋਤਿਆਂ ਦਾ ਧੰਨਵਾਦ ਕੀਤਾ।Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…
Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…