ਕਪੂਰਥਲਾ, 20 ਅਗਸਤ ( ਕੌੜਾ ) – ਐੱਸ ਡੀ ਕਾਲਜ ਫਾਰ ਵੂਮੈਨ ਸੁਲਤਾਨਪੁਰ ਲੋਧੀ ਵਿਖੇ ਐਂਟੀ ਰੈਗਿੰਗ ਸਪਤਾਹ ਪ੍ਰਿੰਸੀਪਲ ਡਾ. ਵੰਦਨਾ ਸ਼ੁਕਲਾ ਦੀ ਅਗਵਾਈ ਹੇਠ ਮਨਾਇਆ ਗਿਆ। ਜਿਸ ਵਿੱਚ ਸੀਨੀਅਰ ਅਤੇ ਯੂਨੀਅਨ ਵਿਦਿਆਰਥੀਆਂ ਨੂੰ ਲੈਕਚਰ ਦੁਆਰਾ ਮੈਡਮ ਰਜਨੀ ਬਾਲਾ ਨੇ ਦੱਸਿਆ ਕਿ ਰੈਗਿੰਗ ਦੀ ਕਾਲਜ ਕੈਂਪਸ ਵਿੱਚ ਸਖਤ ਮਨਾਈ ਹੈ । ਉਨ੍ਹਾਂ ਦੱਸਿਆ ਕਿ ਰੈਗਿੰਗ ਕਾਨੂੰਨ ਦੀ ਉਲੰਘਣਾ ਹੈ ਅਤੇ ਇਸ ਸਬੰਧ ਵਿਚ ਅਲੱਗ ਅਲੱਗ ਪ੍ਰਕਾਰ ਦੀਆਂ ਕਾਨੂੰਨੀ ਧਾਰਾਵਾਂ ਤੇ ਸਜਾਵਾਂ ਹਨ। ਇਸ ਮੌਕੇ ਪ੍ਰਿੰਸੀਪਲ ਡਾ ਸ਼ੁਕਲਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪ੍ਰੇਮ ਭਾਵਨਾ ਨਾਲ ਰਹਿਣਾ ਚਾਹੀਦਾ ਹੈ । ਵਿਦਿਆਰਥੀਆਂ ਇਸੇ ਸਬੰਧੀ ਰੈਲੀ ਵੀ ਕੱਢੀ ਤਾਂ ਕਿ ਹਰ ਇੱਕ ਵਿਦਿਆਰਥੀ ਇਸ ਗੱਲ ਤੋਂ ਜਾਗਰੂਕ ਹੋ ਸਕੇ ਕਿ ਰੈਗਿੰਗ ਨਹੀਂ ਕਰਨੀ ਹੈ । ਇਸ ਦੌਰਾਨ ਪੋਸਟਰ ਤੇ ਸਲੋਗਨ ਰਾਈਟਿੰਗ ਪ੍ਰਤੀਯੋਗਿਤਾ ਵੀ ਕਰਵਾਈ ਗਈ । ਪੋਸਟਰ ਪ੍ਰਤੀਯੋਗਤਾ ਵਿੱਚ ਬੀ.ਸੀ.ਏ ਤੀਜਾ ਸਮੈਸਟਰ ਦੀ ਜਸ਼ਨਦੀਪ ਕੌਰ ਪਹਿਲੇ, ਬੀ.ਏ ਪੰਜਵਾਂ ਸਮੈਸਟਰ ਦੀ ਰਮਨਪ੍ਰੀਤ ਕੌਰ ਦੂਜੇ, ਬੀ.ਏ ਪੰਜਵਾਂ ਸਮੈਸਟਰ ਦੀ ਜੈਸਮੀਨ ਕੌਰ ਅਤੇ ਸੰਦੀਪ ਕੌਰ ਸਾਂਝੇ ਤੌਰ ‘ਤੇ ਤੀਜੇ ਸਥਾਨ ਤੇ ਰਹੀਆਂ । ਸਲੋਗਨ ਪ੍ਰਤਿਯੋਗਤਾ ਵਿੱਚ ਪਹਿਲਾ ਥਾਂ ਬੀ.ਸੀ.ਏ ਪੰਜਵਾਂ ਸਮੈਸਟਰ ਦੀ ਸੁਪਨਪ੍ਰੀਤ ਕੌਰ ਪਹਿਲੇ, ਨਵਜੋਤ ਕੌਰ ਬੀ.ਏ ਪੰਜਵਾਂ ਸਮੈਸਟਰ ਦੀ ਨਵਜੋਤ ਕੌਰ ਅਤੇ ਕਾਮਰਸ ਪੰਜਵਾਂ ਸਮੈਸਟਰ ਦੀ ਰੁਚੀ ਸਾਂਝੇ ਤੌਰ ‘ਤੇ ਸੈਕੰਡ ਰਹੀਆਂ । ਤੇ ਤੀਸਰਾ ਸਥਾਨ ਲਵਪ੍ਰੀਤ ਕੌਰ ਬੀ.ਏ ਤੀਸਰਾ ਸਮੈਸਟਰ ਦੀ ਲਵਪ੍ਰੀਤ ਕੌਰ ਤੀਜੇ ਸਥਾਨ ‘ਤੇ ਰਹੀ । ਵੱਖ ਮੁਕਾਬਲਿਆਂ ਵਿਚ ਭਾਗ ਲੈਣ ਵਾਲੀਆਂ ਜੇਤੂ ਵਿਦਿਆਰਥਣਾਂ ਨੂੰ ਪ੍ਰਿੰਸੀਪਲ ਡਾ. ਵੰਦਨਾ ਸ਼ੁਕਲਾ ਵੱਲੋਂ ਸਨਮਾਨਤ ਕੀਤਾ ਗਿਆ । ਇਹ ਸਾਰਾ ਸਪਤਾਹ ਮੈਡਮ ਰਜਨੀ ਬਾਲਾ ਦੀ ਦੇਖਰੇਖ ਵਿੱਚ ਮਨਾਇਆ ਗਿਆ।






