ਕਰਮਚਾਰੀ ਫੈਡਰੇਸ਼ਨ ਵੱਲੋਂ ਐਸ.ਸੀ. ਕਮਿਸ਼ਨ ਨੂੰ ਸੋਪਿਆ ਮੰਗ ਪੱਤਰ

Spread the love

 ਜਸਵੀਰ ਸਿੰਘ ਗੜ੍ਹੀ ਨੂੰ ਐਸ.ਸੀ. ਕਮਿਸ਼ਨ ਦੇ ਚੈਅਰਮੈਨ ਵਜੋਂ ਵਧਾਈਆਂ – ਪਰਮਿੰਦਰ ਕੁਮਾਰ  ਘਨੌਰ 27 ਮਾਰਚ (ਅਭਿਸ਼ੇਕ ਸੂਦ)  ਚੰਡੀਗੜ੍ਹ ਦੇ ਸੈਕਟਰੀਏਟ ਵਿਖੇ ਅਨੁਸੂਚਿਤ ਜਾਤੀਆਂ ਅਤੇ ਭਾਛੜੀਆਂ ਸ਼੍ਰੇਣੀਆਂ ਕਰਮਚਾਰੀ ਫੈਡਰੇਸ਼ਨ ਰਜਿਸਟਰਡ ਪੰਜਾਬ ਦਾ ਵਫਦ ਸ੍ਰੀ ਪਰਮਿੰਦਰ ਕੁਮਾਰ ਦੁੱਗ – ਸ੍ਰੀ ਦਵਿੰਦਰ ਕੁਮਾਰ ਭੱਟੀ – ਦੀ ਅਗਵਾਈ ਵਿਚ ਸ. ਜਸਵੀਰ ਸਿੰਘ ਗੜ੍ਹੀ -ਅਨੁਸੂਚਿਤ ਜਾਤੀਆਂ ਕਮਿਸ਼ਨ ਨੂੰ ਮਿਲਿਆ। ਉਨ੍ਹਾਂ ਨੂੰ ਕਮਿਸ਼ਨ ਦੇ ਚੈਅਰਮੈਨ ਲੱਗਣ ਤੇ ਵਧਾਈਆ ਦਿੱਤੀਆਂ ਅਤੇ ਐਸ ਸੀ. / ਬੀ.ਸੀ. ਸਮਾਜ ਦੇ  ਮੁਲਾਜ਼ਮਾਂ ਅਤੇ ਲੋਕਾਂ ਦੀਆਂ ਅਹਿਮ ਅਤੇ ਹੱਕੀਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ। ਇਸ ਮੌਕੇ ਤੇ ਸੂਬਾ ਸਰਪ੍ਰਸਤ ਸ. ਜਸਵਿੰਦਰ ਸਿੰਘ ਚਪੜ੍ਹ(ਘਨੌਰ) ਸਟੇਟ ਐਵਾਰਡੀ ਅਤੇ ਸਮੂਹ ਪਹੁੰਚੇ ਹੋਏ ਅਹੁੱਦੇਦਾਰਾਂ ਨੇ ਚੇਅਰਮੈਨ ਸਾਬ ਨੂੰ ਸਮਾਜ ਦੀਆਂ ਹੱਕੀਂ ਮੰਗਾਂ ਪ੍ਰਤੀ ਜਾਣਕਾਰੀ ਦਿੱਤੀ ਕਿ ਪੰਜਾਬ ਦੀਆਂ ਸਮੇਂ ਸਮੇਂ ਸਿਰ ਰਾਜ ਕਰਦੀਆਂ ਸਰਕਾਰਾਂ ਨੂੰ ਅਨੁਸੂਚਿਤ ਜਾਤੀ ਅਤੇ ਪਛੜੀਆਂ ਸ਼੍ਰੇਣੀਆਂ ਕਰਮਚਾਰੀ ਵਿੰਗ ਦੇ ਨਾਲ ਨਾਲ ਸਮਾਜ ਦੇ ਲੋਕਾਂ  ਨਾਲ ਵੀ ਜੋ ਬਾਬਾ ਸਾਹਿਬ ਡਾ. ਅੰਬੇਡਕਰ ਜੀ ਨੇ ਸਾਨੂੰ ਸੰਵਿਧਾਨਿਕ ਹੱਕ ਦਿੱਤੇ ਸਨ ਉਹਨਾਂ ਦੀ ਪਾਲਣਾ ਕਰਨ ਵਿੱਚ ਬਹੁਤ ਜਿਆਦਾ ਕੁਤਾਹੀਆਂ ਵਰਤੀਆਂ ਹਨ। ਜੇਕਰ ਮੇਨ ਗੱਲ ਕਰੀਏ ਤਾਂ ਪੰਜਾਬ ਵਿੱਚ 85ਵੀਂ ਸੋਧ ਅਜੇ ਤੱਕ ਕਿਸੇ ਵੀ ਸਰਕਾਰ ਨੇ ਲਾਗੂ ਨਹੀਂ ਕੀਤੀ ਇਸ ਦੇ ਨਾਲ ਹੀ 10-10- 2014 ਦਾ ਗੈਰ ਸੰਵਿਧਾਨਿਕ ਪੱਤਰ ਜੋ ਕਿ ਹਰ ਰਾਜਨੀਤਿਕ ਪਾਰਟੀ ਆਪਣੇ ਚੋਣ ਮੈਨੀਫੈਸਟੋ ਵਿੱਚ ਜਿਸ ਦਾ ਜ਼ਿਕਰ ਕਰਦੀ ਹੈ ਉਸ ਵੱਲ ਵੀ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਪੰਜਾਬ ਵਿੱਚ ਭਾਰਤ ਸਰਕਾਰ ਵੱਲੋਂ ਲਿਆਂਦਾ ਗਿਆ ਰਾਈਟ ਟੂ ਐਜੂਕੇਸ਼ਨ ਐਕਟ 2009 ਜੋ ਕਿ ਭਾਰਤ ਦੇ ਸਾਰੇ ਸੂਬਿਆਂ ਵਿੱਚ ਲਾਗੂ ਹੈ ਸਿਵਾਏ ਪੰਜਾਬ ਦੇ, ਸੰਨ 2009 ਵਿੱਚ ਲਿਆਂਦੇ ਗਏ ਇਸ ਐਕਟ ਨੂੰ ਲਾਗੂ ਨਾ ਕਰਨ ਕਾਰਨ ਪੰਜਾਬ ਦੀਆਂ ਕਈ ਪੀੜੀਆਂ ਜਿਨਾਂ ਵਿੱਚ ਲਗਭਗ 12 ਤੋਂ 14 ਲੱਖ ਗਰੀਬ ਬੱਚਿਆਂ ਦੀ ਤਾਲੀਮ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਪਹਿਲਾਂ ਦੀ ਤਰ੍ਹਾਂ ਤਰਸ ਦੇ ਆਧਾਰ ਤੇ ਕੀਤੀਆਂ ਜਾਣ ਵਾਲੀਆਂ ਨਿਯੁਕਤੀਆਂ ਵੀ ਕਾਫੀ ਪਿਛਲੇ ਲੰਬੇ ਸਮੇਂ ਤੋਂ ਨਹੀਂ ਕੀਤੀਆਂ ਜਾ ਰਹੀਆਂ ਇਸ ਲਈ ਸਰਕਾਰ ਨੂੰ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਕਿ ਤਰਸ ਦੇ ਆਧਾਰ ਤੇ ਕੀਤੀਆਂ ਜਾਣ

 ਵਾਲੀਆਂ ਨਿਯੁਕਤੀਆਂ ਪਹਿਲਾਂ  ਦੀ ਤਰ੍ਹਾਂ ਹੀ ਛੇਤੀ ਤੋਂ ਛੇਤੀ ਕਰਨ ਦੀਆਂ ਹਦਾਇਤਾਂ ਸਾਰੇ ਹੀ ਵਿਭਾਗਾਂ ਨੂੰ ਦਿੱਤੀਆਂ ਜਾਣ। ਪੁਰਾਣੀ ਪੈਨਸ਼ਨ ਸਕੀਮ ਦਾ ਕੇਸ ਪਹਿਲ ਦੇ ਅਧਾਰ ਤੇ ਲਾਗੂ ਕੀਤਾ ਜਾਵੇ। ਅਨੁਸੂਚਿਤ ਵਰਗ ਦੇ ਲੋਕਾਂ ਲਈ ਸਰਕਾਰੀ ਸਹੂਲਤਾਂ  ਉੱਚੇਰੀ ਸਿੱਖਿਆ ਲਈ ਢਾਈ ਲੱਖ ਸਲਾਨਾ ਆਮਦਨ ਦੀ ਹੱਦ ਵਧਾ ਕੇ 10 ਲੱਖ ਰੁਪਏ ਸਲਾਨਾ ਕੀਤੀ ਜਾਵੇ। ਕੁਝ ਕੁ ਸਰਕਾਰੀ ਭਰਤੀਆਂ ਵਿਚ ਜਨਰਲ ਵਰਗ ਦੀ ਉਮਰ ਸੀਮਾ ਵਧਾਈ ਗਈ ਹੈ ਓਸੇ ਤਰ੍ਹਾਂ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਵੀ 5 ਸਾਲ ਉਮਰ ਸੀਮਾ ਵਧਣ ਦਾ ਲਾਭ ਮਿਲਣਾ ਚਾਹੀਦਾ ਹੈ। ਇਸਮੌਕੇ ਸੂਬਾ ਪ੍ਰਧਾਨ ਪਰਵਿੰਦਰ ਕੁਮਾਰ, ਦਵਿੰਦਰ ਕੁਮਾਰ ਸੂਬਾ ਸਕੱਤਰ ਜਨਰਲ, ਸਰਪ੍ਰਸਤ ਜਸਵਿੰਦਰ ਸਿੰਘ ਚੱਪੜ,ਜ਼ਿਲ੍ਹਾ ਪ੍ਰਧਾਨ ਸੁਖਦੇਵ ਬਸਰਾ, ਜ਼ਿਲ੍ਹਾ ਸਰਪ੍ਰਸਤ ਕੁਲਦੀਪ ਸਿੰਘ ਮੋਗਾ, ਜ਼ਿਲ੍ਹਾ ਪ੍ਰਧਾਨ ਅੰਗਰੇਜ਼ ਸਿੰਘ,ਜਗਰਾਜ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਧਿਕਾਰੀ / ਕਰਮਚਾਰੀ ਹਾਜ਼ਰ ਰਹੇ ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *