ਮੁਹੱਬਲੀਪੁਰ ਸਕੂਲ ਵਿਖੇ ਬੱਚਿਆਂ ਅੰਦਰ ਮੁਢਲੀ ਸਿੱਖਿਆ ਦੇ ਹੁਨਰ ਨੂੰ ਵਿਕਸਿਤ ਕਰਨ ਲਈ ਐਫ.ਐਲ.ਐਨ. ਮੇਲੇ ਦਾ ਆਯੋਜਨ

Spread the love

ਕਪੂਰਥਲਾ, 27 ਮਾਰਚ (ਕੌੜਾ)- ਵਿਦਿਆਰਥੀਆਂ ਅੰਦਰ ਮੁਢਲੀ ਸਿੱਖਿਆ ਦੇ ਹੁਨਰ ਨੂੰ ਵਿਕਸਿਤ ਕਰਨ ਦੇ ਪ੍ਰੋਗਰਾਮ ਤਹਿਤ ਮਮਤਾ ਬਜਾਜ ਜ਼ਿਲ੍ਹਾ ਸਿੱਖਿਆ ਆਫਿਸਰ ਐਲੀਮੈਂਟਰੀ  ਸਿੱਖਿਆ ਅਤੇ ਡਾਕਟਰ ਬਲਵਿੰਦਰ ਸਿੰਘ ਬੱਟੂ ਉਪ ਜਿਲ੍ਹਾ ਸਿੱਖਿਆ ਅਫਸਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਕਮਲਜੀਤ ਬੀ.ਪੀ.ਈ.ਓ. ਮਸੀਤਾਂ (ਸ-2) ਦੀ ਯੋਗ ਅਗਵਾਈ ਹੇਠ ਸਰਕਾਰੀ ਐਲੀਮੈਂਟਰੀ  ਸਮਾਰਟ ਸਕੂਲ ਮੁਹੱਬਲੀਪੁਰ ਵਿਖੇ ਐਫ.ਐਲ.ਐਨ. ਮੇਲੇ ਦਾ ਆਯੋਜਨ ਕੀਤਾ ਗਿਆ । ਸੈਂਟਰ ਹੈਡ ਟੀਚਰ ਕੁਲਦੀਪ ਸਿੰਘ ਵੱਲੋਂ ਮੇਲੇ ਵਿੱਚ ਆਏ ਪਤਵੰਤੇ ਸੱਜਣਾਂ ਅਤੇ ਬੱਚਿਆਂ ਦੇ ਮਾਪਿਆਂ ਦਾ ਸੁਆਗਤ ਕਰਦਿਆਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਅੰਦਰ ਦਿੱਤੀਆਂ ਜਾਂਦੀਆਂ ਮੁਫਤ ਸਹੂਲਤਾਂ ਬਾਰੇ ਜਾਣਕਾਰੀ ਦਿੰਦਿਆਂ ਅਪੀਲ ਕੀਤੀ ਕਿ ਉਹ ਆਪਣੇ ਬੱਚੇ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਅੰਦਰ ਦਾਖਲ ਕਰਵਾਉਣ ਜਿੱਥੇ ਮਿਹਨਤੀ ਅਤੇ ਤਜਰਬੇਕਾਰ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦਾ ਭਵਿੱਖ ਉਜਵਲ ਕੀਤਾ ਜਾਂਦਾ ਹੈ। ਉਹਨਾਂ ਸਿੱਖਿਆ ਦੀ ਗੁਣਵੱਤਾ ਉੱਪਰ ਜ਼ੋਰ ਦਿੰਦਿਆਂ ਕਿਹਾ ਕਿ ਅਸੀਂ ਆਪਣੇ ਦੇਸ਼ ਦੇ ਹਰੇਕ ਬੱਚੇ ਲਈ ਅਜਿਹਾ ਮਾਹੌਲ ਸਿਰਜੀਏ ਕਿ ਬੱਚੇ ਲਈ ਸਿੱਖਿਆ ਜੀਵਨ ਭਰ ਸਮੇਂ ਦੇ ਨਾਲ-ਨਾਲ ਪੜਨ ਲਿਖਣ ਅਤੇ ਸੰਖਿਆਵਾਂ ਨੂੰ ਸਮਝਣ ਲਈ ਹੁਨਰ ਵਿਕਸਿਤ ਹੋਵੇ।  ਮੇਲੇ ਦੌਰਾਨ ਅਧਿਆਪਕਾਂ ਵੱਲੋਂ ਕਰਵਾਈਆਂ ਗਈਆਂ ਰੋਚਕ ਕਿਰਿਆਵਾਂ ਵਿੱਚ ਮਾਪਿਆਂ ਵੱਲੋਂ ਦਿਲਚਸਪੀ ਨਾਲ ਭਾਗ ਲਿਆ ਗਿਆ ਇਸ ਮੌਕੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।  ਸਕੂਲ ਸਟਾਫ ਕਮਲਜੀਤ ਸਿੰਘ

ਨੇ ਮੇਲੇ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਵਿਸ਼ੇਸ਼ ਭੂਮਿਕਾ ਨਿਭਾਈ ਮੇਲੇ ਵਿੱਚ ਐਸ.ਐਮ.ਸੀ. ਮੈਂਬਰ ਬੱਚਿਆਂ ਦੇ ਮਾਪੇ ਪਤਵੰਤੇ ਸੱਜਣ ਸ਼ਾਮਲ ਸਨ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *