ਕੋਠੇ ਇੰਦਰ ਸਿੰਘ ਵਾਲੇ ਦੇ ਵਿਦਿਆਰਥੀਆਂ ਨੇ ਲਗਾਤਾਰ ਤੀਸਰੇ ਸਾਲ ਨਵੋਦਿਆ ਪ੍ਰੀਖਿਆ ਵਿੱਚ ਗੱਡੇ ਝੰਡੇ

Spread the love

ਨਵੋਦਿਆ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀ ਦਾ ਕੀਤਾ ਸਨਮਾਨ

ਬਠਿੰਡਾ 27 ਮਾਰਚ(ਐੱਸ ਐੱਸ ਰਾਹੀ):

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਕੋਠੇ ਇੰਦਰ ਸਿੰਘ ਵਾਲੇ ਦੇ ਵਿਦਿਆਰਥੀਆਂ ਨੇ ਲਗਾਤਾਰ ਤੀਸਰੇ ਸਾਲ ਨਵੋਦਿਆ ਪ੍ਰੀਖਿਆ ਵਿੱਚ ਮਾਰਕਾ ਮਾਰਦਿਆਂ ਸੈਂਟਰ ਬਲਾਹੜ ਮਹਿਮਾ, ਬਲਾਕ ਗੋਨਿਆਣਾ ਅਤੇ ਜਿ਼ਲ੍ਹਾ ਬਠਿੰਡਾ ਦਾ ਮਾਣ ਵਧਾਇਆ ਹੈ।ਜਾਣਕਾਰੀ ਅਨੁਸਾਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕੋਠੇ ਇੰਦਰ ਸਿੰਘ ਵਾਲਾ ਦੀ ਅਧਿਆਪਕਾ ਸੁਮਨ ਲਤਾ ਦੀ ਅਗਵਾਈ ਵਿੱਚ ਵਾਧੂ ਕਲਾਸਾਂ ਲਗਾ ਕੇ ਤਿਆਰੀ ਕਰ ਰਹੇ ਸਕੂਲ ਦੇ ਵਿਦਿਆਰਥੀ ਏਕਮਪ੍ਰੀਤ ਸਿੰਘ (ਮਹਿਮਾ ਸਵਾਈ ) ਨੇ ਨਵੋਦਿਆ ਪ੍ਰੀਖਿਆ ਪਾਸ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।ਸੀ ਐੱਚ ਟੀ ਵੀਰਪਾਲ ਕੌਰ ਸੈਂਟਰ ਬਲਾਹੜ ਮਹਿਮਾ ਅਤੇ ਸਕੂਲ ਮੁਖੀ ਝੰਡਾ ਸਿੰਘ ਨੇ ਇਸ ਪ੍ਰਾਪਤੀ ਲਈ ਅਧਿਆਪਕਾ ਸੁਮਨ ਲਤਾ ਅਤੇ ਨਵੋਦਿਆ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀ ਏਕਮਪ੍ਰੀਤ ਸਿੰਘ ਨੂੰ ਵਧਾਈ ਦਿੱਤੀ। ਸਕੂਲ ਸਟਾਫ਼ ਵੱਲੋਂ ਅੱਜ ਵਿਦਿਆਰਥੀ ਏਕਮਪ੍ਰੀਤ ਸਿੰਘ ਅਤੇ ਉਸਦੇ ਪਿਤਾ ਸੋਹਣ ਸਿੰਘ ਜੀ ਨੂੰ ਸਕੂਲ ਵੱਲੋਂ ਸਨਮਾਨਿਤ ਕਰਦੇ ਹੋਏ ਮੁਬਾਰਕਬਾਦ ਤੇ ਸ਼ੁਭਕਾਮਨਾਵਾਂ ਦਿੱਤੀਆਂ।ਕੋਠੇ ਇੰਦਰ ਸਿੰਘ ਦੇ ਵਿਦਿਆਰਥੀ ਪਿਛਲੇ ਤਿੰਨ ਸਾਲਾਂ ਤੋਂ ਨਵੋਦਿਆ ਪ੍ਰੀਖਿਆ ਵਿੱਚ ਸਫਲਤਾ ਦੇ ਝੰਡੇ ਗੱਡਦੇ ਆ ਰਹੇ ਹਨ। ਪਿੰਡ ਸਰਪੰਚ ਮਨਜੀਤ ਕੌਰ ਨੇ ਸਕੂਲ ਸਟਾਫ਼ ਅਤੇ ਅਧਿਆਪਕਾ ਅਤੇ ਵਿਦਿਆਰਥੀ ਨੂੰ ਵਧਾਈ ਦਿੰਦਿਆ ਕਿਹਾ ਕਿ ਇਹ ਸਾਡੇ ਪਿੰਡ ਲਈ ਵੱਡੇ ਮਾਣ ਵਾਲੀ ਗੱਲ ਹੈ ਕਿ ਇਸ ਸਕੂਲ ਦੇ ਅਧਿਆਪਕ ਅਤੇ ਵਿਦਿਆਰਥੀ ਸਿੱਖਿਆ ਦੇ ਖੇਤਰ ਵਿੱਚ ਵੱਡੀਆਂ ਵੱਡੀਆਂ ਮੱਲਾਂ ਮਾਰ ਰਹੇ ਹਨ।ਗੌਰਤਲਬ ਹੈ ਕਿ ਨਵੋਦਿਆ ਵਿਦਿਆਲਿਆ ਵਿੱਚ ਦਾਖਲਾ ਲੈਣ  ਲਈ ਭਾਰਤ ਦੇ ਵੱਖ – ਵੱਖ ਰਾਜਾਂ ਵਿੱਚ ਪ੍ਰਵੇਸ਼ ਪ੍ਰੀਖਿਆ ਆਯੋਜਿਤ ਕੀਤੀ ਜਾਂਦੀ ਹੈ।

 ਕਠਿਨ ਪ੍ਰੀਖਿਆ ਦੇ ਵਿੱਚ ਮੈਰਿਟ ਅੰਕ ਪ੍ਰਾਪਤ ਕਰਕੇ ਸਥਾਨ ਹਾਸਲ ਕਰਨਾ ਬਹੁਤ ਮਾਣ ਵਾਲੀ ਗੱਲ ਹੈ।

 ਲਗਾਤਾਰ ਅਭਿਆਸ ਤੇ ਸਖ਼ਤ ਮਿਹਨਤ ਸਦਕੇ ਇਸ ਪ੍ਰੀਖਿਆ ਨੂੰ ਪਾਸ ਕੀਤਾ ਜਾ ਸਕਦਾ ਹੈ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *