ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਣ ਹੀ ਦੁੱਧ ਦਾ ਕਾਰੋਬਾਰ ਖਤਮ ਹੋਣ ਕਿਨਾਰੇ-ਤਿਵਾੜੀ

Spread the love

ਮੁਲਾਜ਼ਮਾਂ ਦੀ ਘਾਟ ਕਾਰਨ ਪਸ਼ੂ ਹਸਪਤਾਲ ਬਣ ਰਹੇ ਖੰਡਰ

ਮਾਛੀਵਾੜਾ ਸਾਹਿਬ 27 ਮਾਰਚ (ਸੁੱਚਾ ਬੰਗੜ) ਬਲਾਕ ਮਾਛੀਵਾੜਾ ਕਾਂਗਰਸ ਪ੍ਰਧਾਨ ਪਰਵਿੰਦਰ ਤਿਵਾੜੀ ਨੇ ਮਾਛੀਵਾੜਾ ਇਲਾਕੇ ਵਿੱਚ ਪਸ਼ੂ ਹਸਪਤਾਲਾਂ  ਸੰਬੰਧੀ  ਇਕੱਤਰ ਕੀਤੀ ਜਾਣਕਾਰੀ ਪ੍ਰੈਸ ਨੋਟ ਰਾਹੀਂ ਮੀਡੀਆ ਨੂੰ ਦਿੰਦਿਆਂ ਦੱਸਿਆ  ਕਿ ਮਾਛੀਵਾੜਾ ਸਾਹਿਬ ਅਧੀਨ ਆਉਦੇ 116 ਪਿੰਡ ਅਤੇ ਇੱਕ ਸ਼ਹਿਰ ਮਾਛੀਵਾੜਾ ਸਾਹਿਬ ਜਿਸ ਵਿੱਚ ਪਾਲਤੂ ਪਸ਼ੂਆਂ ਦੀ ਗਿਣਤੀ ਤਕਰੀਬਨ 48,000 ਦੇ ਕਰੀਬ ਬਣਦੀ ਹੈ, ਜਿਨ੍ਹਾਂ  ਇਲਾਜ਼ ਪੱਖੋਂ ਦੇਖਭਾਲ ਰੱਬ ਆਸਰੇ ਹੀ ਹੈ| ਪੂਰੇ ਮਾਛੀਵਾੜਾ ਸਾਹਿਬ ਦੇ ਬਲਾਕ ਵਿੱਚ 6 ਵੱਡੇ ਪਸ਼ੂ ਹਸਪਤਾਲ ਅਤੇ 7 ਛੋਟੇ ਪਸ਼ੂ ਹਸਪਤਾਲ ਹਨ। ਜਾਣਕਾਰੀ ਅਨੁਸਾਰ ਵੱਡੇ ਪਸ਼ੂ ਹਸਪਤਾਲ ਵਿੱਚ ਤਿੰਨ ਅਸਾਮੀਆਂ ਹੁੰਦੀਆਂ ਹਨ,ਜਿਸ ਵਿੱਚ ਇੱਕ ਵੀ.ਓ. ,ਇੱਕ ਵੀ. ਆਈ. ਅਤੇ ਇੱਕ  ਦਰਜਾ ਚਾਰ ਮਲਾਜਮ।  ਛੋਟੇ ਪਸ਼ੂ ਹਸਪਤਾਲ ਵਿੱਚ ਦੋ ਅਸਾਮੀਆਂ ਹੁੰਦੀਆਂ ਹਨ, ਜਿਸ ਵਿੱਚ ਇੱਕ ਵੀ. ਆਈ. ਅਤੇ ਇੱਕ  ਦਰਜਾ ਚਾਰ ਮਲਾਜਮ ਹੁੰਦੇ ਹਨ ਉਨਾਂ  ਅੱਗੇ

 ਮਾਛੀਵਾੜਾ ਸਾਹਿਬ ਬਲਾਕ ਦੇ 6 ਵੱਡੇ ਪਸ਼ੂ ਹਸਪਤਾਲਾਂ ਦਾ ਵੇਰਵਾ ਦੱਸਿਆ ਜਿਨਾਂ ਵਿੱਚ ਅਸਾਮੀਆਂ ਖਾਲੀ ਪਈਆਂ ਹਨ

 ਉਸ ਅਨੁਸਾਰ ਸਰਕਾਰੀ ਪਸ਼ੂ ਹਸਪਤਾਲ ਮਾਛੀਵਾੜਾ ਸਾਹਿਬ ਜਿਸ ਵਿੱਚ ਵੀ.ਓ. ਦੀ ਪੋਸਟ ਖਾਲੀ ਹੈ,ਪਸ਼ੂ ਹਸਪਤਾਲ ਪੰਜ ਗਰਾਈਆਂ ਜਿਸ ਵਿੱਚ ਤਿੰਨੇ ਪੋਸਟਾਂ ਖਾਲੀ ਹਨ, ਪਸ਼ੂ ਹਸਪਤਾਲ ਛੌੜੀਆਂ ਬੇਟ ਜਿਸ ਵਿੱਚ ਦੋ ਪੋਸਟਾਂ ਖਾਲੀ ਹਨ, ਇਸ ਵਿੱਚ ਸਿਰਫ ਦਰਜਾਚਾਰ ਮੁਲਾਜ਼ਮ ਹੀ ਹੈ ।ਪਸ਼ੂ ਹਸਪਤਾਲ ਬੁਰਜ ਪੁਵਾਤ ਜਿਸ ਵਿੱਚ ਵੀ.ਓ. ਦੀ ਪੋਸਟ ਖਾਲੀ ਹੈ, ਪਸ਼ੂ ਹਸਪਤਾਲ ਸਿਹਾਲਾ ਜਿਸ ਵਿੱਚ ਵੀ.ਓ. ਦੀ ਪੋਸਟ ਖਾਲੀ ਹੈ, ਪਸ਼ੂ ਹਸਪਤਾਲ ਹੰਬੋਵਾਲ ਬੇਟ ਜਿਸ ਵਿੱਚ ਵੀ.ਓ. ਅਤੇ ਦਰਜਾਚਾਰ ਦੀ ਪੋਸਟ ਖਾਲੀ ਹੈ|ਇਸ ਤੋਂ ਇਲਾਵਾ ਮਾਛੀਵਾੜਾ ਸਾਹਿਬ ਬਲਾਕ ਦੇ 7 ਛੋਟੇ ਪਸ਼ੂ ਹਸਪਤਾਲ ਜਿਨਾਂ ਵਿੱਚ ਮੁਲਾਜ਼ਮਾਂ ਦੀਆਂ ਪੋਸਟਾਂ ਖਾਲੀ ਹਨ। ਪਸ਼ੂ ਹਸਪਤਾਲ ਰੋਹਲੇ ਜਿਸ ਵਿੱਚ ਦਰਜਾਚਾਰ ਦੀ ਪੋਸਟ ਖਾਲੀ ਹੈ,ਪਸ਼ੂ ਹਸਪਤਾਲ ਤੱਖਰਾਂ ਜਿਹੜਾ ਬਿਲਕੁਲ ਹੀ ਬੰਦ ਹੈ, ਪਸ਼ੂ ਹਸਪਤਾਲ ਮੰਡ ਝੜੌਦੀ ਜਿਸ ਵਿੱਚ ਇੱਕ ਪੋਸਟ ਖਾਲੀ ਹੈ, ਪਸ਼ੂ ਹਸਪਤਾਲ ਕੱਚਾ ਮਾਛੀਵਾੜਾ ਜਿਸ ਵਿੱਚ ਦਰਜਾਚਾਰ ਦੀ ਪੋਸਟ ਖਾਲੀ ਹੈ| ਪਸ਼ੂ ਹਸਪਤਾਲ ਮਾਣੇਵਾਲ ਜਿਹੜਾ ਬਿਲਕੁਲ ਹੀ ਬੰਦ ਹੈ| ਪਸ਼ੂ ਹਸਪਤਾਲ ਬਹਿਲੋਲਪੁਰ ਜਿਹੜਾ ਬਿਲਕੁਲ ਹੀ ਬੰਦ ਹੈ,ਪਸ਼ੂ ਹਸਪਤਾਲ ਬਰ੍ਹਮਾ ਜਿਹੜਾ ਬਿਲਕੁਲ ਹੀ ਬੰਦ ਹੈ| ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਕਸਰ ਹੀ ਰੋਜਗਾਰ ਦੇਣ ਦੀਆਂ ਗੱਲਾਂ ਕਰਦੀ ਹੈ, ਪਿਛਲੀਆਂ ਸਰਕਾਰਾਂ ਨੇ ਮਾਛੀਵਾੜਾ ਸਾਹਿਬ ਦੇ ਬਲਾਕ ਵਿੱਚ ਦੁੱਧ ਦਾ ਕਾਰੋਬਾਰ ਵਧਾਉਣ ਵਾਸਤੇ 6 ਵੱਡੇ ਪਸ਼ੂ ਹਸਪਤਾਲ ਅਤੇ 7 ਛੋਟੇ ਪਸ਼ੂ ਹਸਪਤਾਲ ਦਿੱਤੇ, ਜਿਹਨਾਂ ਦੀ ਕੁੱਲ ਗਿਣਤੀ 13 ਬਣਦੀ ਹੈ,ਜਿਸ ਵਿੱਚੋਂ 5 ਹਸਪਤਾਲ ਬਿਲਕੁਲ ਹੀ ਬੰਦ ਹੋ ਗਏ ਹਨ| ਪੂਰੇ ਮਾਛੀਵਾੜਾ ਸਾਹਿਬ ਦੇ ਬਲਾਕ ਵਿੱਚ ਕੋਈ ਵੀ ਵੈਟਨਰੀ ਅਫਸਰ ਨਹੀਂ ਹੈ| ਵੈਟਾਨਰੀ ਇੰਸਪੈਕਟਰ ਦੀਆਂ 6 ਪੋਸਟਾਂ ਖਾਲੀ ਹਨ ਅਤੇ ਦਰਜਾ ਚਾਰ ਦੀਆਂ 9 ਅਸਾਮੀਆਂ ਖਾਲੀ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਣ ਹੀ ਦੁੱਧ ਦਾ ਕਾਰੋਬਾਰ ਖਤਮ ਹੋਣ ਦੇ ਕਿਨਾਰੇ ਹੈ| ਉਨ੍ਹਾਂ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪਸ਼ੂ ਹਸਪਤਾਲ ਕੀ ਖੋਲ੍ਹਣੇ ਹਨ,  ਇਹਨਾਂ ਹਸਪਤਾਲਾਂ ਵਿੱਚਲੀਆਂ ਖਾਲੀ ਅਸਾਮੀਆਂ ਨੂੰ ਭਰਿਆਂ ਜਾਵੇ ਤਾਂ ਜੋ ਲੋਕਾਂ ਨੂੰ ਇਸ ਦੀ ਸਹੂਲਤ ਮਿਲ ਸਕੇ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *