ਘਰਾਟੀਆਂ ਜਠੇਰਿਆਂ ਦੀ ਗਰਮ ਰੁੱਤ ਮੇਲਾ 21  ਨੂੰ  ਪੰਜਾਬ ਤੇ ਵੱਖ-ਵੱਖ ਪ੍ਰਾਂਤਾਂ ਦੇ ਸ਼ਰਧਾਲੂ ਬੂਆ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ-ਲੱਭਾ ਰਾਮ

Spread the love
ਕਪੂਰਥਲਾ, 10 ਜੂਨ (ਕੌੜਾ )- ਘਰਾਟੀਆ ਜਠੇਰੇ (ਰਜਿ) ਜਲੰਧਰ ਪੰਜਾਬ ਦੇ ਚੇਅਰਮੈਨ ਲੱਭਾ ਰਾਮ, ਪ੍ਰਧਾਨ ਵਿਜੇ ਭਗਤ, ਜਰਨਲ ਸਕੱਤਰ ਗਣੇਸ਼ ਭਗਤ , ਖਜਾਨਚੀ ਰਾਕੇਸ਼ ਕੁਮਾਰ ਅਤੇ ਮੁੱਖ ਸਲਾਹਕਾਰ ਰਵਿੰਦਰ ਭਗਤ ਨੇ ਦੱਸਿਆ ਘਰਾਟੀਏ ਗੋਤਰ (ਪੂਨਮ )ਨਾਲ ਸਬੰਧਤ ਗਰਮ ਰੁੱਤ ਦੀ ਮੇਲ  21 ਜੂਨ ਦਿਨ ਐਤਵਾਰ ਨੂੰ ਆਰ. ਐਸ.ਪੁਰਾ ਚਕਰੋਈ ਜੰਮੂ ਵਿਖੇ ਸਲਾਨਾ ਮੇਲ ਦਾ ਆਯੋਜਨ ਕੀਤਾ ਜਾਵੇਗਾ। ਇਸ ਗਰਮ ਰੁੱਤ ਮੇਲ ਤੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਇਲਾਵਾ ਜੰਮੂ, ਰਾਜਸਥਾਨ, ਹਰਿਆਣਾ ਅਤੇ ਹੋਰ ਰਾਜਾਂ ਤੋਂ ਵੱਡੀ ਗਿਣਤੀ ਵਿਚ ਆਪਣੇ ਪਰਿਵਾਰ ਸਮੇਤ ਸ਼ਾਮਲ ਹੋਣ ਗਏ।  ਬੂਆ ਬਾਵਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ। ਇਸ ਗਰਮ ਰੁੱਤ ਮੇਲ ਮੋਕੇ ਤੇ ਜਿਹੜੇ ਸ਼ਰਧਾਲੂ ਇੱਕ ਦਿਨ ਪਹਿਲਾਂ ਪਹੁੰਚਣ ਗਏ। ਉਨ੍ਹਾਂ ਲਈ ਰਾਤ ਰਹਿਣ ਵਿਵਸਥਾ ਅਤੇ ਰਾਤ ਦੇ ਲੰਗਰ ਦੀ ਵਿਵਸਥਾ ਕੀਤੀ ਗਈ ਹੈ।  ਇਸ ਸਬੰਧ ਜੰਮੂ ਤੋਂ ਗਾਰਾ ਰਾਮ, ਸੰਸਾਰ ਚੰਦ, ਬਚਨ ਲਾਲ ਅਤੇ ਉਨ੍ਹਾਂ ਦੇ ਸਹਿਯੋਗੀ ਪ੍ਰਬੰਧ ਕਰਨਗੇ। ਮੁੱਖ ਸੇਵਾਦਾਰ ਬਾਬਾ ਬਚਨ ਲਾਲ ਜੀ ਅਤੇ ਸਭਾ ਦੇ ਮੈਂਬਰ ਸਾਹਿਬਾਨ ਅਤੇ ਸ਼ਰਧਾਲੂ ਬਾਬਾ ਬੂਆ ਜੀ ਦੀ ਪੂਜਾ ਸਵੇਰੇ 8 ਵਜੋਂ ਤੋਂ 9 ਵਜੇ ਤੱਕ ਅਰਚਨਾ ਕਰਨਗੇ। ਇਸ ਉਪਰੰਤ ਝੰਡਾ ਚੜਾਉਣ ਦੀ ਰਸਮ ਤੋਂ ਬਾਅਦ ਗਰਮ ਰੁੱਤ ਦਾ ਭੰਡਾਰਾ ਸ਼ੁਰੂ ਹੋ ਜਾਵੇ।  ਇਸ ਮੌਕੇ ਤੇ ਪਹੁੰਚੇ ਸ਼ਰਧਾਲੂ ਬਾਬਾ ਬੂਆ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ। ਸ਼ਰਧਾਲੂਆਂ ਨੂੰ ਲੰਗਰ ਅਤੇ ਠੰਡੇ ਜਲ ਦੀ ਛਬੀਲ ਮੇਲ ਖਤਮ ਹੋਣ ਤੱਕ ਜਾਰੀ ਰਹੇਗੀ। ਇਸ ਵਿਵਸਥਾ ਲਈ ਸੇਵਾਦਾਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਇਸ ਮੌਕੇ ਤੇ ਘਰਾਟੀਆਂ ਜਠੇਰੇ (ਰਜਿ.) ਜਲੰਧਰ ਪੰਜਾਬ ਦੇ ਚੇਅਰਮੈਨ ਲੱਭਾ ਰਾਮ ਵੱਲੋਂ ਘਰਾਟੀਆ ਗੋਤਰ ਦੇ ਸਾਰੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ। ਆਪਣੇ ਆਪਣੇ ਪਰਿਵਾਰਾ ਸਮੇਤ ਇਸ ਗਰਮ ਰੁੱਤ ਮੇਲ ਤੇ ਹਾਜ਼ਰ ਹੋ ਬਾਬਾ ਬੂਆ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ।
  • Related Posts

    ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਪੱਕਾ ਨੰਬਰ 3 ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸ ਨੂੰ ਰਵਾਨਾ ਕੀਤਾ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪਿੰਡ ਪੱਕਾ ਨੰਬਰ 3 ਵਿਖੇ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ…

    ਗੁ, ਗੜ੍ਹੀ ਭੌਰਖਾ ਸਾਹਿਬ ਵਿਖੇ ਗੁਰਚਰਨ ਸਿੰਘ ਖ਼ਾਲਸਾ ਨਮਿੱਤ ਨਮਿੱਤ ਭੋਗ ਤੇ ਸਰਧਾਂਜ਼ਲੀ ਸਮਾਗਮ ਅੱਜ

    Spread the love

    Spread the loveਨਿਊ ਚੰਡੀਗੜ੍ਹ, 12 ਜੂਨ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਸਵ. ਗੁਰਚਰਨ ਸਿੰਘ ਖ਼ਾਲਸਾ ਨਮਿੱਤ ਅੱਜ ਨਮਿੱਤ ਭੋਗ ਤੇ ਸਰਧਾਂਜ਼ਲੀ ਸਮਾਗਮ ਕਰਵਾਇਆ…

    Leave a Reply

    Your email address will not be published. Required fields are marked *