ਚੌਥੇ ਬਜਟ ਵਿੱਚ ਵੀ ਮਾਨ ਸਰਕਾਰ ਨੇ ਦਿਵਿਆਂਗਾਂ ਨਾਲ ਕੀਤਾ ਵਿਤਕਰਾ

Spread the love

ਘਨੌਰ 27 ਮਾਰਚ (ਅਭਿਸ਼ੇਕ ਸੂਦ) : ਸੰਯੁਕਤ ਦਿਵਿਆਂਗ ਮੋਰਚੇ ਵਲੋਂ ਬੀਤੇ ਦਿਨ ਬਠਿੰਡਾ ਵਿਖੇ    ਸੰਘਰਸ਼ ਕੀਤਾ ਸੀ ਜਿਸ ਸਬੰਧੀ ਪ੍ਰਸ਼ਾਸਨ ਵਲੋਂ ਦਿਵਿਆਂਗਾਂ ਦੀਆਂ ਦੀ ਜਾਇਜ ਮੰਗਾਂ ਸਰਕਾਰ ਪਾਸ ਭੇਜਣ ਦਾ ਭਰੋਸਾ ਦਿੱਤਾ ਸੀ।ਇਸ ਸਬੰਧੀ ਮੋਰਚੇ ਦੇ ਆਗੂ ਓਮਕਾਰ ਸ਼ਰਮਾ ਸੋਗਲਪੁਰ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ ਪੰਜਾਬ ਸਰਕਾਰ ਦੇ   ਹਰੇਕ ਅਧਿਕਾਰੀ , ਮੰਤਰੀਆਂ, ਲੋਕ ਸਭਾ ਮੈਂਬਰਾਂ ਨੂੰ ਹਜਾਰਾਂ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਦਿਵਿਆਂਗਾਂ ਦੀ ਇਕ ਵੀ ਮੰਗ ਨੂੰ ਪੂਰਾ ਨਹੀਂ ਕੀਤਾ। ਇਸ ਬਜਟ ਵਿੱਚ ਵੀ ਦਿਵਿਆਂਗਾਂ ਨੂੰ ਰਾਹਤ ਤਾਂ ਕੀ ਦੇਣੀ  ਸੀ । ਇਸ ਬਜਟ ਦਿਵਿਆਂਗਾਂ ਦਾ ਜਿਕਰ ਤੱਕ ਨਹੀਂ ਕੀਤਾ ਗਿਆ। ਜਿਸ ਕਰਕੇ ਦਿਵਿਆਂਗਾਂ ਵਿੱਚ ਭਾਰੀ ਰੋਸ ਹੈ। ਇਸ ਸਬੰਧੀ ਦਿਵਿਆਂਗ ਆਗੂਆਂ ਨੇ ਕਿਹਾ ਕਿ ਸਾਨੂੰ  ਆਸ ਸੀ ਚੌਥੇ ਬਜਟ ਵਿੱਚ ਦਿਵਿਆਂਗਾਂ ਨੂੰ ਕੁਝ ਦਿੱਤਾ ਜਾਵੇਗਾ ਪਰੰਤੂ ਮਾਨ ਸਰਕਾਰ ਦਾ ਖਜਾਨਾ ਖਾਲੀ ਪੀਪਾ ਸਾਬਤ ਹੋਇਆ। ਦਿਵਿਆਂਗਾਂ ਨੂੰ ਰਾਹਤ ਨਾ ਦੇਣ ਦੇ ਰੋਸ ਵਜੋਂ ਜਲਦ ਹੀ ਪੰਜਾਬ ਭਰ ਵਿੱਚ ਹਮਖਿਆਲੀ ਜਥੇਬੰਦੀਆਂ ਦੇ ਸਹਿਯੋਗ ਨਾਲ ਤਿੱਖਾ ਸੰਘਰਸ਼ ਕੀਤਾ ਜਾਵੇਗਾ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *