ਸ਼੍ਰੀ ਹਨੁਮਾਨ ਮੰਦਿਰ ਕਟੈਹਰਾ ਚੌਕ ਵਲੋਂ ਮਥੁਰਾ-ਵ੍ਰਿੰਦਾਵਨ ਦੀ ਯਾਤਰਾ ਲਈ ਪਹਿਲੀ ਬੱਸ ਯਾਤਰਾ ਹੋਈ ਰਵਾਨਾ

Spread the love

ਫਗਵਾੜਾ 27 ਮਾਰਚ (ਪ੍ਰੀਤ ਕੌਰ) ਸ਼੍ਰੀ ਹਨੁਮਾਨ ਮੰਦਿਰ ਕਟੈਹਰਾ ਚੌਕ ਫਗਵਾੜਾ ਵਲੋਂ ਭਗਵਾਨ ਸ਼੍ਰੀ ਰਾਧਾ-ਕ੍ਰਿਸ਼ਨ ਜੀ ਦੀ ਨਗਰੀ ਮਥੁਰਾ-ਵ੍ਰਿੰਦਾਵਨ ਅਤੇ ਬਰਸਾਨਾ ਦੀ ਯਾਤਰਾ ਲਈ ਸ਼ਰਧਾਲੂਆਂ ਦੀ ਪਹਿਲੀ ਬੱਸ ਯਾਤਰਾ ਨੂੰ ਆਕਾਸ਼ ਗੁੰਜਾਊ ਜੈਕਾਰਿਆਂ ਵਿਚਕਾਰ ਰਵਾਨਾ ਕੀਤਾ ਗਿਆ। ਯਾਤਰਾ ਦੀ ਰਵਾਨਗੀ ਤੋਂ ਪਹਿਲਾਂ ਵਾਰਡ ਕੌਂਸਲਰ ਮਮਤਾ ਖੋਸਲਾ ਨੇ ਮੰਤਰ ਉੱਚਾਰਣ ਅਤੇ ਧਾਰਮਿਕ ਰਸਮਾਂ ਦੌਰਾਨ ਨਾਰੀਅਲ ਤੋੜਿਆ ਅਤੇ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਮੰਦਰ ਕਮੇਟੀ ਦੇ ਪ੍ਰਧਾਨ ਈਸ਼ੂ ਵਧਾਵਨ ਨੇ ਦੱਸਿਆ ਕਿ ਮੰਦਿਰ ਕਮੇਟੀ ਵਲੋਂ ਪਹਿਲੀ ਧਾਰਮਿਕ ਯਾਤਰਾ ਰਵਾਨਾ ਕੀਤੀ ਗਈ ਹੈ। ਜੋ ਕਿ 30 ਮਾਰਚ ਨੂੰ ਫਗਵਾੜਾ ਵਾਪਸ ਪਰਤੇਗੀ। ਸ਼ਰਧਾਲੂਆਂ ਨੂੰ ਸ਼ੁੱਭ ਇੱਛਾਵਾਂ ਦੇਣ ਲਈ ਵਿਸ਼ੇਸ਼ ਤੌਰ ‘ਤੇ ਪੁੱਜੇ ਨਗਰ ਨਿਗਮ ਫਗਵਾੜਾ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਮੰਦਰ ਕਮੇਟੀ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਹ ਲੋਕ ਤਕਦੀਰ ਵਾਲੇ ਹੁੰਦੇ ਹਨ,ਜਿਨ੍ਹਾਂ ਨੂੰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ। ਉਹਨਾਂ ਪਰਮਾਤਮਾ ਅੱਗੇ ਯਾਤਰਾ ਦੀ ਸਫਲਤਾ ਲਈ ਪ੍ਰਾਰਥਨਾ ਵੀ ਕੀਤੀ। ਇਸ ਮੌਕੇ ਲਾਡੀ ਖੋਸਲਾ,ਰਾਹੁਲ, ਪ੍ਰਿਯੰਕਾ ਖੋਸਲਾ,ਸ਼ੀਲਾ ਸੂਦ,ਬੱਬੂ ਸੂਦ,ਸੁਰਿੰਦਰ ਸ਼ਿੰਦਾ, ਕਾਲੂ,ਕੁਨਾਲ ਖੋਸਲਾ ਅਤੇ ਹੋਰ ਪਤਵੰਤੇ ਹਾਜ਼ਰ ਸਨ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *