ਟਰੈਫਿਕ ਨਿਯਮਾਂ ਨੂੰ ਸ਼ਿੰਕੇ ਟੰਗ ਕੇ ਸੜ੍ਹਕਾਂ ’ਤੇ ਬੇਖੌਫ ਘੁੰਮ ਰਹੇ ਓਵਰਲੋਡ ਵਾਹਨ

Spread the love

ਸ਼੍ਰੀ ਮੁਕਤਸਰ ਸਾਹਿਬ, 06 ਜੂਨ (ਗੁਰਮੀਤ ਕੁਮਾਰ)- ਪੰਜਾਬ ਦਾ ਭਾਵੇਂ ਮਾਲਵਾ ਖੇਤਰ ਹੈ ਅਤੇ ਭਾਵੇ ਮਾਝਾ ਜਾ ਫਿਰ ਦੁਆਬਾ, ਕਿਤੇ ਵੀ ਟ੍ਰੈਫਿਕ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਸੜ੍ਹਕਾਂ ’ਤੇ ਆਏ ਦਿਨ ਹਾਦਸੇ ਵਾਪਰ ਰਹੇ ਹਨ। ਇਨ੍ਹਾਂ ਵੱਧ ਰਹੇ ਸੜ੍ਹਕੀ ਹਾਦਸਿਆਂ ਦਾ ਕਾਰਨ ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨਾ ਹੀ ਹੈ, ਪਰ ਸਭ ਆਪੋ ਆਪਣੀ ਜੁੰਮੇਵਾਰੀ ਤੋਂ ਭੱਜਦੇ ਨਜ਼ਰ ਆਉਂਦੇ ਹਨ।
ਜ਼ਿਆਦਾਤਰ ਹਾਦਸੇ ਸੜ੍ਹਕਾਂ ’ਤੇ ਚੱਲ ਰਹੇ ਓਵਰਲੋਡ ਵਾਹਨਾਂ ਦੇ ਕਾਰਨ ਹੀ ਵਾਪਰਦੇ ਹਨ, ਪਰ ਇਸ ਦੇ ਬਾਵਜੂਦ ਨਾ ਤਾਂ ਕਾਨੂੰਨ ਦੇ ਰਖਵਾਲੇ ਕਾਨੂੂੰਨ ਦੀ ਸਹੀ ਪਾਲਣਾ ਕਰਦੇ ਹਨ ਅਤੇ ਨਾ ਹੀ ਓਵਰਲੋਡ ਵਾਹਨਾਂ ਦੇ ਚਾਲਕ ਕਾਨੂੰਨ ਦੇ ਡੰਡੇ ਦੀ ਪ੍ਰਵਾਹ ਕਰਦੇ ਹਨ। ਇਹ ਮਾਮਲਾ ਬਹੁਤ ਹੀ ਗੰਭੀਰ ਹੈ, ਕਿਉਂਕਿ ਬੇਹੱਦ ਕੀਮਤੀ ਜਾਨਾਂ ਸੜ੍ਹਕੀ ਹਾਦਸਿਆਂ ’ਚ ਅਜਾਈ ਜਾ ਰਹੀਆਂ ਹਨ, ਜੇਕਰ ਕਾਨੂੰਨ ਦਾ ਡੰਡਾ ਸਖ਼ਤ ਹੋੇਵ ਤਾਂ ਗਲ਼ਤੀ ਕਰਨ ਦੀ ਕਿਸੇ ਦੀ ਹਿੰਮਤ ਨਹੀਂ ਪੈਂਦੀ। ਪਰ ਇੱਥੇ ਤਾਂ ਟਰੈਫਿਕ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾਂ ਰਹੀਆਂ ਹਨ।
ਮੋਟਰ ਵੀਹਕਲ ਐਕਟ 2015 ਹੈ ਲਾਗੂ
ਪੰਜਾਬ ਵਿੱਚ ਭਾਵੇਂ ਮੋਟਰ ਵਹੀਕਲ ਐਕਟ 2015 ਲਾਗੂ ਹੈ, ਅਤੇ ਇਸ ਐਕਟ ਤਹਿਤ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਪਰ ਫਿਰ ਵੀ ਸਰਕਾਰ ਅਤੇ ਪੁਲਿਸ ਵੱਲੋਂ ਸਖ਼ਤੀ ਨਹੀਂ ਕੀਤੀ ਜਾ ਰਹੀ, ਜਿੰਨੇ ਕਸੂਰਵਾਰ ਸੜ੍ਹਕਾਂ ’ਤੇ ਓਵਰਲੋਡ ਵਾਹਨ ਚਲਾਉਣ ਵਾਲੇ ਚਾਲਕ ਹਨ, ਉਨ੍ਹਾਂ ਹੀ ਕਸੂਰਵਾਰ ਪੁਲਿਸ ਪ੍ਰਸਾਸ਼ਨ ਵੀ ਹੈ।
ਵਾਹਨਾਂ ’ਚ ਸਮਾਨ ਲੱਗਣ ਦੀ ਕੋਈ ਸੀਮਾ ਨਹੀਂ
ਭਾਵੇਂ ਟਰੈਫਿਕ ਨਿਯਮਾਂ ਵਾਲੇ ਕਾਨੂੰਨ ਅਨੁਸਾਰ ਕਿਸੇ ਵੀ ਵਾਹਨ ’ਤੇ ਚਾਹੇ ਉਹ ਟਰੱਕ, ਟੈਂਪੂ, ਟਰਾਲੀ ਆਦਿ ਹੋਵੇ, ਉਸ ਵਿੱਚ ਬਾਡੀ ਤੋਂ ਉਪਰ ਕੁਝ ਵੀ ਸਮਾਨ ਨਹੀਂ ਰੱਖਿਆ ਜਾ ਸਕਦਾ। ਇਹ ਕਾਨੂੰਨੀ ਜੁੰਰਮ ਹੈ। ਬੱਸਾਂ, ਟਰੱਕਾਂ, ਕਾਰਾਂ, ਜੀਪਾਂ, ਟੈਂਪੂਆਂ, ਆਦਿ ’ਤੇ ਮਨਜ਼ੂਰਸ਼ੁਦਾ ਸੀਟਾਂ ਤੋਂ ਸਿਵਾਏ ਵਾਧੂ ਸਵਾਰੀਆਂ ਨੂੰ ਬਿਠਾਉਣਾ ਵੀ ਗੈਰ ਕਾਨੂੰਨ ਹੈ, ਪਰ ਇੱਥੇ ਨਾ ਹੀ ਤਾਂ ਵਾਹਨਾਂ ਵਿੱਚ ਸਮਾਨ ਲੱਦਣ ਵਾਲਿਆਂ ਦੀ ਕੋਈ ਸੀਮਾ ਅਤੇ ਨਾ ਹੀ ਸਵਾਰੀਆਂ ਚੜ੍ਹਾਉਣ ਵਾਲਿਆਂ ਦੀ ਕੋਈ ਗਿਣਤੀ ਮਿਣਤੀ ਰੱਖਦੇ ਹਨ। ਬੱਸ ਨੂੰ ਤੂੜੀ ਵਾਂਗ ਭਰ ਕੇ ਤੁਰ ਪੈਂਦੇ ਹਨ ਅਤੇ ਕਾਨੂੰਨ ਦੀ ਪ੍ਰਵਾਹ ਕੋਈ ਨਹੀਂ ਕਰਦਾ।
ਇਸ ਤੋਂ ਇਲਾਵਾ ਟਰੈਫਿਕ ਨਿਯਮਾਂ ਦੇ ਅਨੁਸਾਰ ਟਰੈਕਟਰ ਟਰਾਲੀ ਨੂੰ ਖੇਤੀਬਾੜੀ ਤੋਂ ਇਲਾਵਾ ਆਪਣੇ ਵਪਾਰਕ ਧੰਦਿਆ ਵਿੱਚ ਨਹੀਂ ਵਰਦਿਆ ਜਾ ਸਕਦਾ, ਪਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅੰਦਰ ਸ਼ੇਰਆਮ ਕਣਕ ਦੀਆਂ ਬੋਰੀਆਂ, ਪਰਾਲੀ ਦੀਆਂ ਗੱਠਾਂ, ਤੂੜੀ ਤੇ ਮਿੱਟੀ ਦੀਆਂ ਓਵਰਲੋਡ ਟਰਾਂਲੀਆਂ ਸ਼ਰੇਆਮ ਹਾਦਸਿਆਂ ਨੂੰ ਸੱਦਾ ਦਿੰਦੀਆਂ ਸੜ੍ਹਕਾਂ ਉਪਰ ਆਮ ਦੇਖੀਆਂ ਜਾ ਸਕਦੀਆਂ ਹਨ। ਪਰ ਪ੍ਰਸਾਸ਼ਨ ਸਭ ਕੁਝ ਦੇਖ ਕੇ ਵੀ ਅਣਦੇਖਿਆ ਕਰ ਰਿਹਾ ਹੈ।
ਓਵਰਲੋਡ ਵਾਹਨ ਬਣਦੇ ਨੇ ਹਾਦਸਿਆਂ ਦਾ ਕਾਰਨ
ਵਾਹਨਾਂ ਉਪਰ ਹੱਦ ਨਾਲੋਂ ਵੱਧ ਲੱਦ ਕੇ ਲਿਜਾਏ ਜਾ ਰਹੇ ਲੋਹੇ ਦੇ ਸਰੀਏ ਅਤੇ ਲੱਕੜਾਂ ਆਦਿ ਸੜ੍ਹਕੀ ਹਾਦਸਿਆਂ ਦਾ ਮੁੱਖ ਕਾਰਨ ਬਣਦੇ ਹਨ, ਕਿਉਂਕਿ ਪਿੱਛੇ ਨੂੰ ਵਧੇ ਹੋਏ ਸਰੀਏ ਕਰਕੇ ਹਾਦਸੇ ਜ਼ਿਆਦਾ ਵਾਪਰਦੇ ਹਨ। ਰਾਤ ਵੇਲੇ ਤਾਂ ਅਜਿਹੇ ਵਾਹਨ ਸੜ੍ਹਕਾਂ ਉਪਰ ਹੋਰ ਵੀ ਖਤਰਨਾਖ ਸਾਬਿਤ ਹੁੰਦੇ ਹਨ। ਕਈ ਵਾਰ ਪਾਈਪਾਂ ਨਾਲ ਲੱਦੇ ਚਵਰਲੋਡ ਟਰੱਕ ਵੀ ਸੜ੍ਹਕਾਂ ’ਤੇ ਦਿਖਾਈ ਦਿੰਦੇ ਹਨ ਅਤੇ ਅਜਿਹੇ ਵਾਹਨਾਂ ਦੀ ਛੇਤੀ ਬਰੇਕ ਵੀ ਨਹੀਂ ਲੱਗਦੀ ਤੇ ਡਰਾਈਵਰ ਦੇ ਕੰਟਰੋਲ ਤੋਂ ਵੀ ਬਾਹਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਜ਼ਿਆਦਾ ਭਾਰ ਵਾਲੇ ਵਾਹਨਾਂ ਕਰਕੇ ਸੜ੍ਹਕਾਂ ਦਾ ਵੀ ਕਾਫ਼ੀ ਪੱਧਰ ’ਤੇ ਨੁਕਸਾਨ ਹੁੰਦਾ ਹੈ।
ਸਰਕਾਰ ਦਾ ਸੜ੍ਹਕ ਸੁਰੱਖਿਆ ਹਫ਼ਤਾ ਕਾਗਜਾਂ ਤੱਕ ਸੀਮਤ
ਸਰਕਾਰ ਹਰ ਸਾਲ ਜਨਵਰੀ ਦੇ ਮਹੀਨੇ ਖਾਨਾਪੂਰਤੀ ਕਰਨ ਦੇ ਲਈ ਸੜ੍ਹਕ ਸੁਰੱਖਿਆ ਹਫਤਾ ਮਨਾਉਂਦੀ ਹੈ, ਜਿਸ ਵਿੱਚ ਕੁਝ ਸ਼ਹਿਰ ਦੇ ਨਾਮੀ ਸਮਾਜ ਸੇਵੀ ਸੰਸਥਾਵਾਂ ਵੱਲੋਂ ਟਰੈਫਿਕ ਪੁਲਿਸ ਦੇ ਸਹਿਯੋਗ ਨਾਲ ਸਕੂਲਾਂ ਕਾਲਜਾਂ ਵਿੱਚ ਸੈਮੀਨਾਰ ਲਗਾਏ ਜਾਂਦੇ ਹਨ, ਪਰ ਪ੍ਰਾਪਤੀ ਜ਼ੀਰੋ ਹੁੰਦੀ ਹੈ, ਕਿਉਕਿ ਟਰੈਫਿਕ ਨਿਯਮਾਂ ਦੀ ਉਲੰਘਨਾਂ ਬੱਚੇ ਘੱਟ ਤੇ ਸੜ੍ਹਕਾਂ ’ਤੇ ਵੱਡੇ ਵਾਹਨ ਚਲਾ ਰਹੇ ਲੋਕਾਂ ਵੱਲੋਂ ਜ਼ਿਆਦਾ ਕੀਤੀ ਜਾਂਦੀ ਹੈ। ਜਦੋਂ ਕਿ ਪ੍ਰਸਾਸ਼ਨ ਤੇ ਸਰਕਾਰ ਨੂੰ ਇਸ ਗੰਭੀਰਤਾਂ ਨੂੰ ਦੇਖਦੇ ਹੋਏ ਸਖ਼ਤ ਕਦਮ ਉਠਾਉਣੇ ਚਾਹੀਦੇ ਹਨ।
ਲੋਕ ਅਤੇ ਸਰਕਾਰ ਆਪਣੀ ਜੁੰਮੇਵਾਰੀ ਨੂੰ ਸਮਝਣ
ਇਸ ਸਬੰਧੀ ਕੁਝ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਤਰਸੇਮ ਗੋਇਲ ਪ੍ਰਧਾਨ ਕਲੀਨ ਐਂਡ ਗਰੀਨ ਸੇਵਾ ਸੁਸਾਇਟੀ, ਰਾਜਨੀਤਿਕ ਆਗੂ ਸਿਮਰਜੀਤ ਸਿੰਘ ਭੀਨਾ ਬਰਾੜ ਜਿਲ੍ਹਾ ਪ੍ਰੀਸ਼ਦ ਮੈਂਬਰ, ਐਡਵੋਕੇਟ ਅਨੁਰਾਗ ਸ਼ਰਮਾ, ਮਨਜੀਤ ਸਿੰਘ ਸਾਬਕਾ ਸਰਪੰਚ ਚੱਕ ਦੂਹੇ ਵਾਲਾ, ਡਾ. ਪ੍ਰਣਾਮ ਸਿੰਘ ਸਾਬਕਾ ਸਰਪੰਚ ਪਿੰਡ ਚੱਕ ਦੂਹੇ ਵਾਲਾ ਨੇ ਕਿਹਾ ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨਾ ਅਤਿ ਗੰਭੀਰ ਚਿੰਤਾ ਵਾਲਾ ਵਿਸ਼ਾ ਹੈ, ਅਤੇ ਇਸ ਪਾਸੇ ਸਾਨੂੰ ਸਾਰਿਆਂ ਨੂੰ ਹੀ ਧਿਆਨ ਦੇਣ ਦੀ ਜਰੂਰਤ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਜੁੰਮੇਵਾਰੀ ਨੂੰ ਸਮਝਣ ਅਤੇ ਸਰਕਾਰ ਤੇ ਸਬੰਧਿਤ ਵਿਭਾਗ ਨੂੰ ਵੀ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕਿਸੇ ਮਨੂੱਖ ਦਾ ਖੂਨ ਓਵਰਲੋਡ ਵਾਹਨਾਂ ਕਰਕੇ ਸੜ੍ਹਕਾਂ ’ਤੇ ਨਾਲ ਡੁੱਲ੍ਹੇ।
ਓਵਰਲੋਡ ਵਾਹਨ ਚਾਲਕਾਂ ਨੂੰ ਕਿਉਂ ਨਹੀਂ ਰੋਕਿਆ ਜਾਂਦਾ
ਸਿਵਲ ਅਤੇ ਪੁਲਿਸ ਪ੍ਰਸਾਸ਼ਨ ਓਵਰਲੋਡ ਵਾਹਨਾਂ ਨੂੰ ਸੜ੍ਹਕ ’ਤੇ ਨਹੀਂ ਰੋਕ ਰਿਹਾ ਅਤੇ ਦੋਵੇਂ ਆਪਣੀ ਜਿੰਮੇਵਾਰੀ ਤੋਂ ਭੱਜ ਰਹੇ ਹਨ। ਪੁਲਿਸ ਵਾਲੇ ਉਂਝ ਤਾਂ ਸਕੂਟਰਾਂ, ਮੋਟਰਸਾਇਕਲਾਂ, ਕਾਰਾਂ, ਜੀਪਾਂ ਵਾਲਿਆਂ ਦੇ ਚਲਾਨ ਕੱਟ ਦਿੰਦੇ ਹਨ, ਪਰ ਓਵਰਲੋਡ ਵਾਹਨ ਚਾਲਕਾਂ ਨੂੰ ਕਿਉਂ ਨਹੀਂ ਰੋਕਿਆ ਜਾਂਦਾ, ਜੋ ਕਿ ਮਿਲੀਭੁਗਤ ਹੋਣ ਦਾ ਸਬੂਤ ਹੈ।

  • Related Posts

    ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਪੱਕਾ ਨੰਬਰ 3 ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸ ਨੂੰ ਰਵਾਨਾ ਕੀਤਾ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪਿੰਡ ਪੱਕਾ ਨੰਬਰ 3 ਵਿਖੇ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ…

    ਗੁ, ਗੜ੍ਹੀ ਭੌਰਖਾ ਸਾਹਿਬ ਵਿਖੇ ਗੁਰਚਰਨ ਸਿੰਘ ਖ਼ਾਲਸਾ ਨਮਿੱਤ ਨਮਿੱਤ ਭੋਗ ਤੇ ਸਰਧਾਂਜ਼ਲੀ ਸਮਾਗਮ ਅੱਜ

    Spread the love

    Spread the loveਨਿਊ ਚੰਡੀਗੜ੍ਹ, 12 ਜੂਨ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਸਵ. ਗੁਰਚਰਨ ਸਿੰਘ ਖ਼ਾਲਸਾ ਨਮਿੱਤ ਅੱਜ ਨਮਿੱਤ ਭੋਗ ਤੇ ਸਰਧਾਂਜ਼ਲੀ ਸਮਾਗਮ ਕਰਵਾਇਆ…

    Leave a Reply

    Your email address will not be published. Required fields are marked *