ਡਾ ਬੰਦਨਾ ਬਾਂਸਲ ਡਿਪਟੀ ਮੈਡੀਕਲ ਕਮਿਸ਼ਨਰ ਹੋਏ ਸਵੈਇੱਛਕ ਸੇਵਾਮੁਕਤ:-

Spread the love
ਸ੍ਰੀ ਮੁਕਤਸਰ ਸਾਹਿਬ, 10 ਜੂਨ (ਮਨਜੀਤ ਸਿੱਧੂ):- ਡਾ ਬੰਦਨਾ ਬਾਂਸਲ ਡਿਪਟੀ ਮੈਡੀਕਲ ਕਮਿਸ਼ਨਰ ਨੂੰ ਸਵੈਇੱਛਕ ਸੇਵਾ ਮੁਕਤ ਹੋਣ ਉਪਰੰਤ ਦਫਤਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਵਿਖੇ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ ।ਇਸ ਮੌਕੇ ਡਾ ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਨੇ ਉਨ੍ਹਾ ਨੂੰ ਆਉਣ ਵਾਲੀ ਜਿੰਦਗੀ ਲਈ ਸ਼ੁੱਭ ਇਛਾਵਾਂ ਦਿੱਤੀਆਂ ਅਤੇ ਉਨ੍ਹਾ ਦੀ ਤੰਦਰੁਸਤੀ ਅਤੇ ਲੰਬੀ ਉਮਰ ਲਈ ਕਾਮਨਾ ਕੀਤੀ।ਡਾ ਬੰਦਨਾਂ ਬਾਂਸਲ ਨੇ ਬਤੌਰ ਮੈਡੀਕਲ ਅਫਸਰ (ਪੀ.ਸੀ.ਐਮ.ਐਸ.) 1998 ਨੂੰ ਰੂਰਲ ਡਿਸਪੈਂਸਰੀ ਆਸਾ ਬੁੱਟਰ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਸਰਕਾਰੀ ਨੌਕਰੀ ਜੁਆਇੰਨ ਕੀਤੀ।ਆਪ ਦਾ ਵਿਆਹ ਸ਼੍ਰੀ ਮੁਕਤਸਰ ਸਾਹਿਬ ਵਾਸੀ ਡਾ ਮਦਨ ਮੋਹਨ ਬਾਂਸਲ ਜੋ ਸ਼ਹਿਰ ਦੇ ਨਾਮਵਰ ਡਾਕਟਰ ਹਨ ਨਾਲ ਹੋਇਆ ਅਤੇ ਆਪ ਦੇ ਦੋ ਲੜਕੇ ਹਨ ।ਵੱਡਾ ਬੇਟਾ ਜਿਸਨੇ ਕਿ ਦੇਸ਼ ਦੇ ਨਾਮਵਰ ਸੰਸਥਾ ਤੋਂ ਐਮ.ਬੀ.ਬੀ.ਅੇਸ. ਅਤੇ ਐਮ.ਡੀ. ਦੀ ਡਿਗਰੀ ਲੈਣ ਉਪਰੰਤ ਏਮਜ਼ ਹਸਪਤਾਲ ਦਿੱਲੀ ਵਿਖੇ ਡੀ.ਐਮ. ਕਾਰਡੀਓਲੋਜੀ ਕਰ ਰਿਹਾ ਹੈ ਅਤੇ ਛੋਟਾ ਲੜਕਾ ਜਿਸਨੇ ਕਿ ਦਸਵੀਂ ਦੀ ਪ੍ਰੀਖਿਆ ਵਿਚੋਂ ਆਈ.ਸੀ.ਐਸ.ਈ. ਬੋਰਡ ਵਿਚੋਂ ਦੇਸ਼ਭਰ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਦੇ ਹੋਏ ਜਿਲ੍ਹੇ ਦਾ ਮਾਨ ਵਧਾਇਆ ਅਤੇ ਇੱਕ ਵਾਰ ਫੇਰ ਕਲੈਟ ਦੀ ਪ੍ਰੀਖਿਆ ਵਿਚੋਂ ਦੇਸ਼ਭਰ ਵਿਚੋਂ ਪਹਿਲਾਂ ਸਥਾਨ ਪ੍ਰਾਪਤ ਕਰਕੇ ਨਾਮ ਕਮਾਇਆ।ਡਾ ਬੰਦਨਾ ਬਾਂਸਲ ਵਲੋਂ ਜਿੱਥੇ ਆਪਣੇ ਪਰਿਵਾਰ ਦੀ ਪਰਵਰਿਸ਼ ਵਧੀਆ ਤਰੀਕੇ ਨਾਲ ਕੀਤੀ ਉੱਥੇ ਹੀ ਸਿਹਤ ਵਿਭਾਗ ਵਿਚ ਵੀ ਆਪਣੀਆਂ ਸੇਵਾਵਾਂ ਬਾਖੂਬੀ ਨਿਭਾਈਆਂ । ਆਪ ਨੇ 2001 ਵਿਚ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਬਤੌਰ ਕੰਨ,ਨੱਕ ਅਤੇ ਗਲੇ ਦਾ ਮਾਹਿਰ ਡਾਕਟਰ ਵਜੋਂ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ ਅਤੇ 2021 ਤੱਕ ਡਾਕਟਰੀ ਪੇਸ਼ੇ ਤੋਂ ਉੱਪਰ ਉਠ ਕੇ ਇੰਨਸਾਨੀਅਤ ਦੀ ਸੇਵਾ ਤਨ ਮਨ ਧਨ ਨਾਲ ਕੀਤੀ।ਜਿੱਥੇ ਕੰਨ, ਨੱਕ ਅਤੇ ਗਲੇ ਦੇ ਰੋਗੀਆਂ ਦੀ ਓ.ਪੀ.ਡੀ. ਤੋਂ ਇਲਾਵਾ ਲੋੜਵੰਦ ਮਰੀਜਾਂ ਦੇ ਮੁਫਤ ਅਪਰੇਸ਼ਨ ਵੀ ਕਰਦੇ ਰਹੇ, ਇੰਨ੍ਹਾ ਦੀਆਂ ਸੇਵਾਵਾਂ ਦਾ ਸ਼੍ਰੀ ਮੁਕਤਸਰ ਸਾਹਿਬ ਅਤੇ ਆਸ ਪਾਸ ਦੇ ਇਲਾਕੇ ਦੇ ਹਜ਼ਾਰਾਂ ਮਰੀਜਾਂ ਨੇ ਲਾਭ ਲਿਆ।ਪੰਜਾਬ ਸਰਕਾਰ ਵਲੋਂ ਆਪ ਜੀ ਨੂੰ 2021 ਵਿਚ ਤਰੱਕੀ ਦੇ ਕੇ ਡਿਪਟੀ ਮੈਡੀਕਲ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਲਗਾਇਆ ਗਿਆ।ਡਿਪਟੀ ਮੈਡੀਕਲ ਕਮਿਸ਼ਨਰ ਰਹਿੰਦੇ ਹੋਏ ਆਪ ਨੇ ਬਤੌਰ ਜਿਲ੍ਹਾ ਟੀਕਾਕਰਨ ਅਫਸਰ, ਸਹਾਇਕ ਸਿਵਲ ਸਰਜਨ, ਸੀਨੀਅਰ ਮੈਡੀਕਲ ਅਫਸਰ ਅਤੇ ਕਾਰਜਕਾਰੀ ਸਿਵਲ ਸਰਜਨ ਵੀ ਆਪਣੀ ਡਿਊਟੀ ਪੂਰੀ ਮਿਹਨਤ,ਇਮਾਨਦਾਰੀ,ਲਿਆਕਤ ਅਤੇ ਤਨਦੇਹੀ ਨਾਲ ਕੀਤੀ ਹੈ।ਆਪ ਇਕ ਮਾਹਿਰ ਡਾਕਟਰ ਹੋਣ ਦੇ ਨਾਲ ਨਾਲ ਨਿਪੁੰਨ ਪ੍ਰਸ਼ਾਸ਼ਕ ਵੀ ਹਨ ਅਤੇ ਆਪ ਨੇ ਆਪਣੀਆ ਪ੍ਰਬੰਧਕੀ ਡਿਊਟੀਆਂ ਦੋਰਾਨ ਜਿਲ੍ਹੇ ਵਿਚ ਸਿਹਤ ਸੇਵਾਵਾਂ ਦੇ ਪੱਧਰ ਨੂੰ ਉੱਚਾ ਕੀਤਾ ਹੈ ।ਦਫਤਰ ਵਿਚ ਆਉਣ ਵਾਲੇ ਹਰੇਕ ਵਿਅਕਤੀ ਦੀ ਗੱਲ ਪੂਰੀ ਧਿਆਨ ਨਾਲ ਸੁਣਦੇ ਹਨ ਅਤੇ ਉਸਦੀ ਹਰ ਸੰਭਵ ਸਹਾਇਤਾ ਕਰਦੇ ਰਹੇ ਹਨ । ਕਰੋਨਾ ਮਹਾਮਾਰੀ ਦੋਰਾਨ ਆਪ ਨੂੰ ਜਿਲ੍ਹੇ ਦਾ ਨੋਡਲ ਅਫਸਰ ਲਗਾਇਆ ਗਿਆ ਅਤੇ ਕਰੋਨਾ ਦੀ ਸ਼ੁਰੂਆਤ ਵਿਚ ਆਪ ਵਲੋਂ ਜਿਲ੍ਹੇ ਵਿਚ ਕਰੋਨਾ ਦੀ ਸੈਂਪਲੰਿਗ ਸ਼ੁਰੂ ਕੀਤੀ ਗਈ।  ਕਰੋਨਾ ਪਾਜ਼ੀਟਿਵ ਮਰੀਜਾਂ ਨੂੰ ਅਤੇ ਉਨ੍ਹਾ ਦੇ ਵਾਰਸਾਂ ਨੂੰ ਕੋਈ ਮੁਸ਼ਕਲ ਪੇਸ਼ ਨਹੀ ਆਉਣ ਦਿੱਤੀ । ।ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਚ ਇਨ੍ਹਾ ਦੀ ਬਦੋਲਤ ਮਿਲਦੀਆਂ ਵਧੀਆ ਸਿਹਤ ਸੇਵਾਵਾਂ ਨੂੰ ਦੇਖਦੇ ਹੋਏ ਬਾਹਰਲੇ ਜਿਿਲਆਂ ਤੋਂ ਵੀ ਕਰੋਨਾ ਪਾਜ਼ੀਟਿਵ ਮਰੀਜ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਚ ਇਲਾਜ ਕਰਵਾਉਣ ਲਈ ਆਏ।ਕਰੋਨਾ ਦੀ ਵੇਕਸੀਨੇਸ਼ਨ ਲਈ ਲੋਕਾਂ ਦੇ ਮਨਾਂ ਵਿਚ ਵੈਕਸੀਨ ਦਾ ਡਰ ਕੱਢਣ ਲਈ ਜਿਲ੍ਹੇ ਵਿਚ ਕਰੋਨਾ ਵੈਕਸੀਨ ਦਾ ਪਹਿਲਾ ਟੀਕਾ ਇਨ੍ਹਾਂ ਨੇ ਆਪ ਲਗਵਾਇਆ ਜਿਸ ਨਾਲ ਕਰੋਨਾ ਵੈਕਸੀਨੇਸ਼ਨ ਦੀ ਪ੍ਰਾਪਤੀ ਜਿਲ੍ਹੇ ਵਿਚ ਬਹੁਤ ਵਧੀਆ ਰਹੀ।ਆਪ ਨੂੰ ਰਾਜ ਪੱਧਰ ਤੇ ਜਿਲ੍ਹਾ ਪੱਧਰ ਤੇ ਪੰਜਾਬ ਸਰਕਾਰ ਅਤੇ ਵੱਖ ਵੱਖ ਸਮਾਜਸੇਵੀ ਸੰਸਥਾਵਾਂ ਵਲੋਂ ਸਮੇਂ ਸਮੇਂ ਤੇ ਸਨਮਾਨਿਤ ਕੀਤਾ ਜਾਂਦਾ ਰਿਹਾ ਹੈ।ਦਫਤਰ ਸਿਵਲ ਸਰਜਨ ਦੇ ਸਮੂਹ ਸਟਾਫ ਵਲੋਂ ਆਪ ਨੂੰ ਰਿਟਾਇਰਮੈਂਟ ਤੇ ਸ਼ੁੱਭ ਕਾਮਨਾਵਾਂ ਦਿੱਤੀਆਂ ।ਇਸ ਮੌਕੇ ਡਾ ਚੰਦਰ ਸ਼ੇਖਰ ਸਿਵਲ ਸਰਜਨ, ਡਾ ਸੁਨੀਲ ਬਾਂਸਲ ਜਿਲ੍ਹਾ ਟੀਕਾਕਰਨ ਅਫਸਰ,ਡਾ ਮਦਨ ਮੋਹਨ ਬਾਂਸਲ, ਡਾ ਹਰਕੀਰਤਨ ਸਿੰਘ ਜਿਲ੍ਹਾ ਅੇਪੀਡੀਮੋਲੋਜਿਸਟ, ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ, ਸੁਨੀਲ ਸਿੰਗਲਾ ਸੀਨੀਅਰ ਫਾਰਮੇਸੀ ਅਫਸਰ, ਸਤਵੀਰ ਕੌਰ, ਰੁਪਿੰਦਰ ਕੌਰ ਸੁਪਰਡੈਂਟ ਅਤੇ ਦਫਤਰ ਸਿਵਲ ਸਰਜਨ ਦਾ ਸਟਾਫ ਅਤੇ ਡੀ.ਐਮ.ਸੀ. ਦਾ ਸਟਾਫ ਹਾਜ਼ਰ ਸੀ ।
  • Related Posts

    ਨੀਲੋਂ ਪਰਿਵਾਰ ਨੇ ਧੀ ਦੇ ਜਨਮਦਿਨ ’ਤੇ 35 ਸਾਲਾਂ ਤੋਂ ਲਗਾਤਾਰ ਲਾਏ ਬੂਟੇ    ਮਾਤਾ ਸ਼ੀਤਲਾ ਮੰਦਰ ’ਚ ਵਾਤਾਵਰਨ ਦਿਵਸ ਵਜੋਂ ਮਨਾਇਆ ਜਨਮਦਿਨ, ਦਿੱਤਾ ਸਮਾਜ ਨੂੰ ਸੰਦੇਸ਼

    Spread the love

    Spread the love ਮਾਛੀਵਾੜਾ ਸਾਹਿਬ, 9 ਜੁਲਾਈ (ਸੁੱਚਾ ਬੰਗੜ) ਵਾਤਾਵਰਨ ਦੀ ਸੰਭਾਲ ਅਤੇ ਸਮਾਜ ਸੇਵਾ ਦੀ ਮਿਸਾਲ ਪੇਸ਼ ਕਰਦਿਆਂ ਸਮਾਜ ਸੇਵੀ ਪਰਮਜੀਤ ਸਿੰਘ ਨੀਲੋਂ ਅਤੇ ਕੁਲਵੰਤ ਕੌਰ ਨੀਲੋਂ ਨੇ ਆਪਣੀ…

    ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੂਸਰੇ ਦਿਨ ਪਿੰਡ ਭੈਰੋਭੱਟੀ ਅਤੇ ਪਿੰਡ ਹਰੀ ਨੌਂ ਵਿਖੇ ਡਾਕੂਮੈਂਟਰੀ ਸ਼ੋਅ ਦਿਖਾਏ ਗਏ

    Spread the love

    Spread the loveਕੋਟਕਪੂਰਾ 08 ਜੁਲਾਈ(ਗੁਰਦੀਪ ਸਿੰਘ ਢਿੱਲੋਂ ) ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸ਼ਰਧਾ ਨਾਲ ਮਨਾਉਣ ਅਤੇ ਉਨ੍ਹਾਂ ਦੇ ਜੀਵਨ ਫਲਸਫ਼ੇ ਅਤੇ ਸਿੱਖਿਆਵਾਂ ਨੂੰ ਘਰ ਘਰ…

    Leave a Reply

    Your email address will not be published. Required fields are marked *