ਪਲਾਹੀ ਤੋਂ ਫਗਵਾੜਾ ਤੱਕ ਜਾਂਦੀ ਸੜਕ ਦੀ ਹਾਲਤ ਖ਼ਸਤਾ ਹੋਣ ਕਾਰਨ ਰਾਹਗੀਰ ਪ੍ਰੇਸ਼ਾਨ

Spread the love
ਫਗਵਾੜਾ, 10 ਜੂਨ ( ਪ੍ਰੀਤੀ)-ਤਿੰਨ ਜ਼ਿਲਿਆਂ ਨੂੰ ਜੋੜਨ ਵਾਲੀ ਪਲਾਹੀ ਤੋਂ ਫਗਵਾੜਾ ਤੱਕ ਸੜਕ ਦੀ ਹਾਲਤ ਇੰਨੀ ਖਸਤਾ ਹੈ ਕਿ ਇੱਥੋਂ ਹੁਣ ਸਾਈਕਲ ‘ਤੇ ਵੀ ਲੰਘਣਾ ਔਖਾ ਹੋ ਗਿਆ ਹੈ | ਜ਼ਿਕਰਯੋਗ ਹੈ ਕਿ 2007 ਤੋਂ ਬਾਅਦ ਇਸ ਸੜਕ ‘ਤੇ ਬਿਲਕੁਲ ਲੁੱਕ ਨਹੀਂ ਪਈ | ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਡਿਪਟੀ ਕਮਿਸ਼ਨਰ ਵਲੋਂ ਫਗਵਾੜਾ ਦੇ ਹੋਣ ਵਾਲੇ ਕੰਮਾਂ ਦਾ ਜਾਇਜ਼ਾ ਤਾਂ ਲਿਆ ਪਰ ਲੋਕਾਂ ਦੀ ਡਿਪਟੀ ਕਮਿਸ਼ਨਰ ਤੋਂ ਮੁੱਖ ਮੰਗ ਹੈ ਕਿ ਫਗਵਾੜਾ ਤੋਂ ਪਲਾਹੀ ਤੱਕ ਜਾਂਦੀ ਸੜਕ ‘ਤੇ ਲੁੱਕ ਪਵਾਈ ਜਾਵੇ ਕਿਉਂਕਿ ਸੜਕ ਦੀ ਖਸਤਾ ਹਾਲਤ ਹੋਣ ਕਾਰਨ ਰਾਹਗੀਰਾਂ ਨੂੰ ਕਾਫ਼ੀ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲੋਕਾਂ ਨੇ ਕਿਹਾ ਕਿ ਫਗਵਾੜਾ ਕਾਰਪੋਰੇਸ਼ਨ ਦੀ ਹਦੂਦ ਅੰਦਰ ਆਉਂਦੀ ਇਸ ਸੜਕ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ | ਦੱਸਣਯੋਗ ਹੈ ਕਿ ਇਹ ਸੜਕ ਫਗਵਾੜਾ ਸਿਵਲ ਹਸਪਤਾਲ ਤੋਂ ਇਲਾਵਾ ਅੱਧੀ ਦਰਜਨ ਦੇ ਕਰੀਬ ਸਕੂਲ, ਕਾਲਜ ਤੇ ਪ੍ਰਾਈਵੇਟ ਹਸਪਤਾਲਾਂ ਨੂੰ ਜੋੜਦੀ ਹੈ ਤੇ ਲਗਭਗ 50 ਪਿੰਡਾਂ ਦਾ ਰੋਜ਼ਾਨਾ ਲਾਂਘਾ ਹੈ ਤੇ ਆਦਮਪੁਰ ਹਵਾਈ ਅੱਡੇ ਨੂੰ ਵੀ ਇਹ ਸੜਕ ਜਾਂਦੀ ਹੈ | ਪਰ ਸੜਕ ‘ਤੇ ਡੂੰਘੇ-ਡੂੰਘੇ ਟੋਏ ਪਏ ਹੋਣ ਕਾਰਨ ਵੱਡਾ ਹਾਦਸਾ ਵਾਪਰਨ ਦਾ ਖ਼ਤਰਾ ਬਣਿਆ ਹੋਇਆ ਹੈ | ਇਸ ਸੜਕ ‘ਤੇ ਸਾਰੇ ਰਾਜਨੀਤਿਕ ਆਗੂ ਤੇ ਅਫ਼ਸਰਸ਼ਾਹੀ ਲੰਘਦੀ ਹੈ ਉਹ ਵੀ ਇੱਧਰ ਧਿਆਨ ਨਹੀਂ ਦੇ ਰਹੀ | ਜਦੋਂ ਦਾ ਇਸ ਸੜਕ ਹੇਠਾਂ ਅੰਡਰ ਗਰਾੳਾੂਡ ਸੀਵਰੇਜ ਪਾਇਆ ਹੈ, ਉਦੋਂ ਤੋਂ ਮਹੱਲਿਆਂ ਵਾਲੇ ਇਸ ਸੜਕ ਦੀ ਪੁਟਾਈ ਕਰਕੇ ਆਪਣਾ ਸੀਵਰੇਜ ਤਾਂ ਨਾਲ ਜੋੜ ਲੈਂਦੇ ਹਨ ਪਰ ਪੈਚ ਵਰਕ ਵੱਲ ਕੋਈ ਵੀ ਧਿਆਨ ਨਹੀਂ ਦਿੰਦਾ ਜੋ ਡੂੰਘੇ ਟੋਏ ਦਾ ਰੂਪ ਧਾਰਨ ਕਰ ਜਾਂਦਾ ਹੈ | ਡੂੰਘੇ ਡੂੰਘੇ ਟੋਏ ਹੋਣ ਕਾਰਨ ਮਹਿੰਗੇ ਭਾਅ ਦੀਆਂ ਗੱਡੀਆਂ ਵੀ ਨੁਕਸਾਨੀਆਂ ਜਾ ਰਹੀਆਂ ਹਨ | ਸੜਕ ਦੇ ਠੇਕੇਦਾਰ ਤੇ ਪੀ ਡਬਲਯੂ ਦੇ ਉੱਚ ਅਧਿਕਾਰੀ ਵੀ ਇੱਥੋਂ ਹੀ ਲੰਘਦੇ ਹਨ ਕਿਉਂਕਿ ਉਨ੍ਹਾਂ ਦੀ ਰਿਹਾਇਸ਼ ਤੇ ਪਲਾਟ ਵੀ ਇਸੇ ਰੋਡ ‘ਤੇ ਹਨ, ਇੱਥੋਂ ਹੀ ਉਨ੍ਹਾਂ ਦੀਆਂ ਗੱਡੀਆਂ ਲੰਘਦੀਆਂ ਹਨ ਪਰ ਇਸ ਰੋਡ ਦਾ ਰੱਬ ਹੀ ਰਾਖਾ ਹੈ | ਇਸ ਸਬੰਧੀ ਰਾਹਗੀਰਾਂ ਨੇ ਆਖਿਆ ਕਿ ਪਲਾਹੀ ਤੋਂ ਫਗਵਾੜਾ ਤੱਕ ਰੋਡ ਬਣਨ ਦੀ ਕਈ ਵਾਰ ਲਿਖਤੀ ਗੱਲ ਕਰ ਚੁੱਕੇ ਹਨ ਪਰ ਅਫ਼ਸਰਸ਼ਾਹੀ ਤੇ ਸਰਕਾਰਾਂ ਇਸ ਰੋਡ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ | ਇਸ ਰੋਡ ‘ਤੇ ਲਗਭਗ ਅੱਧੀ ਦਰਜਨ ਦੇ ਕਰੀਬ ਮੌਤਾਂ ਵੀ ਹੋ ਚੁੱਕੀਆਂ ਹਨ ਪਰ ਅਫ਼ਸਰਸ਼ਾਹੀ ਕੁੰਭਕਰਨ ਦੀ ਨੀਂਦ ਸੁੱਤੀ ਪਈ ਹੈ |
  • Related Posts

    ਕੌਮੀ ਇਨਸਾਫ ਮੋਰਚੇ ਵੱਲੋਂ ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਵਿਰੁੱਧ ਕੀਤਾ ਜਾਵੇਗਾ ਰੋਸ ਪ੍ਰਗਟ 

    Spread the love

    Spread the loveਬਠਿੰਡਾ 9 ਜੁਲਾਈ(ਸੁਰਿੰਦਰਪਾਲ ਸਿੰਘ): ਕੌਮੀ ਇਨਸਾਫ ਮੋਰਚੇ ਦੇ ਸਰਪ੍ਰਸਤ ਜਥੇਦਾਰ ਗੁਰਚਰਨ ਸਿੰਘ ਹਵਾਰਾ ਅਤੇ ਮੁੱਖ ਬੁਲਾਰੇ ਭਾਈ ਗੁਰਦੀਪ ਸਿੰਘ ਬਠਿੰਡਾ ਮੋਰਚੇ ਦੇ ਮੁੱਖ ਸਲਾਹਕਾਰ ਡਾਕਟਰ ਦਰਸ਼ਨ ਪਾਲ ਮੋਰਚੇ…

    ਕੁੱਲ ਹਿੰਦ ਕਿਸਾਨ ਸਭਾ ਨੇ ਰਾਜਪਾਲ ਦੇ ਨਾਂਅ ਭੇਜਿਆ ਮੰਗ ਪੱਤਰ    ਬਿਜਲੀ ਸੋਧ ਬਿਲ, ਮੁਕਤ ਵਪਾਰ ਸੰਧੀ ਅਤੇ ਲੈਂਡ ਪੂਲਿੰਗ ਨੀਤੀ ਰੱਦ ਕਰਨ ਦੀ ਮੰਗ  

    Spread the love

    Spread the loveਮਾਛੀਵਾੜਾ ਸਾਹਿਬ, 9 ਜੁਲਾਈ (ਸੁੱਚਾ ਬੰਗੜ)-  ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਸਮਰਾਲਾ ਵੱਲੋਂ ਅੱਜ ਨਾਇਬ ਤਹਿਸੀਲਦਾਰ ਹਰਕੀਰਤ ਸਿੰਘ ਰਾਹੀਂ ਪੰਜਾਬ ਦੇ ਰਾਜਪਾਲ ਦੇ ਨਾਂਅ ਮੰਗ ਪੱਤਰ ਭੇਜ ਕੇ ਕੇਂਦਰ…

    Leave a Reply

    Your email address will not be published. Required fields are marked *