‘ਨੋ ਗੱਟਸ’ ਗਾਣੇ ਨਾਲ ਚਰਚਾ ‘ਚ ਗਾਇਕ ਬਾਜ਼ ਗਿੱਲ

Spread the love
ਪੰਜਾਬੀ ਸੰਗੀਤਕ ਜਗਤ ‘ਚ ਅਨੇਕਾਂ ਹੀ ਕਲਾਕਾਰਾਂ ਨੇ ਆਪਣੀ ਕਲਾ ਤੇ ਸਖਤ ਮਿਹਨਤ ਰਾਹੀਂ ਵੱਖਰੀ ਪਹਿਚਾਣ ਹਾਸਿਲ ਕੀਤੀ ਹੈ। ਅਸੀਂ ਉਨ੍ਹਾਂ ਦੀ ਗੱਲ ਨਹੀਂ ਕਰਦੇ ਜਿੰਨ੍ਹਾਂ ਨੇ ਫੋਕੀ ਸ਼ੌਹਰਤ ਹਾਸਿਲ ਕਰਨ ਲਈ ਲੱਚਰਤਾ ਪੇਸ਼ ਕੀਤੀ ਬਲਕਿ ਅਸੀਂ ਹਮੇਸ਼ਾ ਉਹ ਕਲਾਕਾਰਾਂ ਦੀ ਗੱਲ ਕਰਦੇ ਹਾਂ ਜਿੰਨ੍ਹਾਂ ਨੇ ਸੰਘਰਸ਼ ਭਰੇ ਜੀਵਨ ‘ਚੋਂ ਨਿਕਲ ਕੇ ਆਪਣੀ ਮੰਜ਼ਿਲ ਹਾਸਿਲ ਕੀਤੀ ਹੈ। ਅਜਿਹਾ ਹੀ ਪੰਜਾਬ ਦਾ ਨਵਾਂ ਉੱਭਰਦਾ ਗਾਇਕ ਹੈ “ਬਾਜ਼ ਗਿੱਲ”
ਗੁਰਵਿੰਦਰ ਸਿੰਘ ਗਿੱਲ ਉਰਫ਼ ਬਾਜ਼ ਗਿੱਲ ਦਾ ਜਨਮ ਜ਼ਿਲ੍ਹਾ ਫਾਜ਼ਿਲਕਾ ਅੰਦਰ ਪੈਂਦੇ ਪਿੰਡ ਪੱਕਾ ਚਿਸ਼ਤੀ ਵਾਲਾ ਵਿਖੇ ਪਿਤਾ ਬਗੀਚਾ ਸਿੰਘ ਗਿੱਲ ਦੇ ਘਰ ਮਾਤਾ ਨਰਿੰਦਰ ਕੌਰ ਦੀ ਕੁੱਖੋਂ ਹੋਇਆ। ਬਚਪਨ ਤੋਂ ਗਾਇਕੀ ਦਾ ਸ਼ੌਂਕ ਰੱਖਣ ਵਾਲੇ ਬਾਜ਼ ਗਿੱਲ ਨੇ ਸੰਗੀਤ ਦੀਆਂ ਬਾਰੀਕੀਆਂ ਸਿੱਖਣ ਲਈ ਮਨਜਿੰਦਰ ਸਿੰਘ ਤਨੇਜਾ ਜੀ ਨੂੰ ਉਸਤਾਦ ਧਾਰਿਆ ਜਿੰਨ੍ਹਾ ਕੋਲ ਰਹਿ ਕੇ ਉਸਨੇ ਕਾਫ਼ੀ ਸਮਾਂ ਸੰਗੀਤ ਦੀ ਤਿਆਰੀ ਕੀਤੀ। ਬਾਜ਼ ਗਿੱਲ ਬਾਰ੍ਹਵੀਂ ਜਮਾਤ ਦੀ ਪੜ੍ਹਾਈ ਕਰ ਰਿਹਾ ਹੈ ਅਤੇ ਸਕੂਲ ਵਿੱਚ ਹੋਣ ਵਾਲੇ ਪ੍ਰੋਗਰਾਮਾਂ ‘ਚ ਆਪਣੀ ਗਾਇਕੀ ਦੀ ਕਲਾ ਰਾਹੀਂ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਦਿਲਾਂ ਤੇ ਰਾਜ ਕਰ ਰਿਹਾ ਹੈ। ਤਾਂ ਜ਼ਿਕਰਯੋਗ ਹੈ ਕਿ ਉਹ ਛੋਟੀ ਉਮਰੇ ਵੱਡੀਆਂ ਮੱਲਾਂ ਮਾਰ ਰਿਹਾ ਹੈ।
ਜੇਕਰ ਗੀਤਾਂ ਦੀ ਗੱਲ ਕਰੀਏ ਤਾਂ ਬਾਜ਼ ਗਿੱਲ ਦਾ ਪਹਿਲਾ ਗਾਣਾ ‘ਨੋ ਗੱਟਸ’ ਆਰਜੇ ਬੀਟਸ ਕੰਪਨੀ ਵੱਲੋਂ ਰਲੀਜ਼ ਹੋਇਆ ਹੈ। ਗੀਤਕਾਰ ਬਗੀਚਾ ਗਿੱਲ ਵੱਲੋਂ ਲਿਖੇ ਇਸ ਗੀਤ ਦਾ ਸੰਗੀਤ ਸੰਗੀਤਕਾਰ ਮੀਕੂ ਸਿੰਘ ਵੱਲੋਂ ਬਹੁਤ ਹੀ ਸੋਹਣਾ ਬਣਾਇਆ ਗਿਆ ਹੈ। ਯੂਟਿਊਬ ਤੇ ਇਸ ਗੀਤ ਨੂੰ ਦਰਸ਼ਕਾਂ‌ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਬਾਜ਼ ਗਿੱਲ ਦਾ ਕਹਿਣਾ ਹੈ ਕਿ ਬਹੁਤ ਜਲਦ ਉਹ ਆਪਣੇ ਨਵੇਂ ਗੀਤਾਂ ਰਾਹੀਂ ਦਰਸ਼ਕਾਂ ਦੇ ਰੂਬਰੂ ਹੋਣਗੇ। ਉਮੀਦ ਕਰਦੇ ਹਾਂ ਕਿ ਉਹ ਹਮੇਸ਼ਾ ਚੰਗੇ ਗੀਤ ਹੀ ਗਾਉਣਗੇ ਤੇ ਆਉਣ ਵਾਲੇ ਸਮੇਂ ‘ਚ ਸੰਗੀਤ ਖੇਤਰ ‘ਚ ਵੱਖਰੀ ਪਹਿਚਾਣ ਹਾਸਿਲ ਕਰਨਗੇ।
ਪੈਰੀ ਲਿਖਾਰੀ
81461-02593
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *