ਪਿੰਡ ਕਿੱਕਰ ਖੇੜਾ ਵਿਖੇ ਤੀਆਂ ਦਾ ਮੇਲਾ ਬਹੁਤ ਹੀ ਸ਼ਾਨਦਾਰ ਰਿਹਾ 

Spread the love

ਪੱਟੀ ਸਦੀਕ, 15 ਅਗਸਤ (ਬਲਕਰਨ ਸਿੰਘ ਮਸ਼ਾਲ)- ਬੀਤੇ ਦਿਨ ਪਿੰਡ ਕਿੱਕਰ ਖੇੜਾ ਸਮੂਹ ਗ੍ਰਾਮ ਪੰਚਾਇਤ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਾਨਦਾਰ ਢੰਗ ਨਾਲ ਤੀਆਂ ਦਾ ਮੇਲਾ ਲਗਵਾਇਆ ਗਿਆ। ਇਸ ਤੀਆਂ ਦੇ ਮੇਲੇ ਤੇ ਪਹੁੰਚੇ ਸਰਪੰਚ ਸੋਨੂੰ ਦੇਵੀ ਵੱਲੋਂ ਸਮੁੱਚੇ ਪਿੰਡ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੇਰੇ ਕਾਰਜਕਾਲ ਵਿੱਚ ਇਹ ਪਹਿਲਾ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਇਹ ਤਿਉਹਾਰ ਮਨਾਇਆ ਜਾਇਆ ਕਰੇਗਾ। ਸਰਪੰਚ ਸੋਨੂੰ ਦੇਵੀ ਨੇ ਦੱਸਿਆ ਕਿ ਤੀਆਂ ਸਾਡੇ ਪੰਜਾਬ ਦੇ ਅਮੀਰ ਵਿਰਸੇ ਅਤੇ ਸੱਭਿਆਚਾਰ ਦਾ ਹਿੱਸਾ ਹੈ ਜਿਸਨੂੰ ਸਾਂਭਣ ਦੀ ਜਰੂਰਤ ਹੈ। 15 ਦਿਨ ਚੱਲਣ ਵਾਲਾ ਤੀਆਂ ਦਾ ਤਿਉਹਾਰ ਪੱਛਮੀ ਸੱਭਿਆਚਾਰ ਦੇ ਦਖ਼ਲ ਅਤੇ ਪ੍ਰਭਾਵ ਕਾਰਨ 1 ਦਿਨ ਵਿੱਚ ਸਿਮਟ ਕੇ ਰਹਿ ਗਿਆ ਹੈ। ਸਾਉਣ ਦੀ ਮੱਸਿਆ ਤੋਂ ਸ਼ੁਰੂ ਹੋ ਕੇ ਪੂਰਨਮਾਸ਼ੀ ਤੱਕ 15 ਦਿਨ ਤੀਆਂ ਦਾ ਤਿਉਹਾਰ ਪਿੱਪਲਾਂ ਤੇ ਪੀਂਘਾਂ ਪਾ ਕੇ, ਗਿੱਧਾ ਪਾ ਕੇ ਅਤੇ ਖੀਰ, ਮੱਠੀਆਂ, ਗੁੱਲ-ਗੁੱਲੇ,? ਮਾਲ ਪੂੜੇ ਬਣਾ ਕੇ ਇਹ ਤਿਉਹਾਰ ਮਨਾਇਆ ਜਾਂਦਾ ਸੀ। ਤੀਆਂ ਦਾ ਤਿਉਹਾਰ ਸਾਂਝੀਵਾਲਤਾ ਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਇਹ ਤਿਉਹਾਰ ਵਿਆਹੀਆਂ ਕੁੜੀਆਂ ਵਲੋਂ ਪੇਕੇ ਆਉਣ ਦੀ ਖੁਸ਼ੀ ਵਿੱਚ ਵੀ ਮਨਾਇਆ ਜਾਂਦਾ ਹੈ। ਇਸ ਮੌਕੇ ਤੇ ਸੁਰਜੀਤ ਕੌਰ, ਬੇਅੰਤ ਕੌਰ, ਮਲਕੀਤ ਕੌਰ, ਸਵਿਤਰੀ ਦੇਵੀ, ਪੂਨਮ ਰਾਣੀ, ਛਿੰਦਰ ਪਾਲ ਕੌਰ, ਜਸਵੀਰ ਕੌਰ ਤੋਂ ਇਲਾਵਾ ਸੈਂਕੜੇ ਕੁੜੀਆਂ ਤੇ ਮਹਿਲਾਵਾਂ ਵੱਲੋਂ ਗਿੱਧਾ ਤੇ ਬੋਲੀਆਂ ਪਾ ਕੇ ਤੀਆਂ ਦੇ ਤਿਉਹਾਰ ਦਾ ਆਨੰਦ ਮਾਣਿਆ ਗਿਆ। ਇਸ ਮੌਕੇ ਤੇ ਭਰਤ ਲਾਲ ਕਿਰੋੜੀਵਾਲ ਸਰਪੰਚ ਪ੍ਰਤਿਨਿਧਿ , ਵਿਜੇ ਕੁਮਾਰ, ਰਵਿੰਦਰ ਕੁਮਾਰ ਲੂਣਾ, ਮਹਿੰਦਰ ਕੁਮਾਰ ਦੇਮੀਵਾਲ ਸਾਰੇ ਮੈਂਬਰ ਪੰਚਾਇਤ ਹਾਜਰ ਸਨ। ਤੀਆਂ ਦੇ ਇਸ ਤਿਉਹਾਰ ਨੂੰ ਗੁਰਮੀਤ ਸਿੰਘ ਪ੍ਰਜਾਪਤੀ ਜਿਲ੍ਹਾ ਪ੍ਰਧਾਨ ਆਜ਼ਾਦ ਕਿਸਾਨ ਮੋਰਚਾ ਪੰਜਾਬ, ਬੂਟਾ ਸਿੰਘ ਪੰਚ, ਸੁਖਚੈਨ ਸਿੰਘ ਚੌਹਾਨ, ਵਿਨੋਦ ਕੁਮਾਰ ਘੋੜੇਲਾ, ਅਮਿਤਾਬ ਕਿਰੋੜੀਵਾਲ ਵੱਲੋਂ ਸੁਚੱਜੇ ਪ੍ਰਬੰਧ ਕਰਕੇ ਨੇਪਰੇ ਚੜਾਇਆ ਗਿਆ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *