ਫਰੰਟ ਚ ਸ਼ਾਮਲ ਸੰਗਠਨਾਂ ਦੀ ਜਿਲਾ ਪੱਧਰੀ ਮੀਟਿੰਗ ਬੀਬੀ ਅਮਰ ਕੋਰ ਯਾਦਗਾਰੀ ਲਾਇਬ੍ਰੇਰੀ ਵਿਖੇ ਹੋਈ

Spread the love
ਜਗਰਾਉਂ 22 ਜੁਲਾਈ (ਜਸਵਿੰਦਰ ਸਿੰਘ ਡਾਂਗੀਆ) ਫਾਸ਼ੀ ਹਮਲਿਆਂ ਵਿਰੋਧੀ ਫਰੰਟ ਦੇ ਸੱਦੇ ਤੇ ਅੱਜ ਇਸ ਫਰੰਟ ਚ ਸ਼ਾਮਲ ਸੰਗਠਨਾਂ ਦੀ ਜਿਲਾ ਪੱਧਰੀ ਮੀਟਿੰਗ ਬੀਬੀ ਅਮਰ ਕੋਰ ਯਾਦਗਾਰੀ ਲਾਇਬ੍ਰੇਰੀ ਵਿਖੇ ਹੋਈ। ਮੀਟਿੰਗ ਵਿੱਚ ਦੇਸ਼ ਅੰਦਰ ਫਾਸ਼ੀਵਾਦ ਦੇ ਤਿੱਖੇ ਹੋ ਰਹੇ ਹਮਲਿਆਂ ਦਾ ਜਨਤਕ ਟਾਕਰਾ ਕਰਨ ਲਈ ਲਾਮਬੰਦੀ ਹਿਤ ਪੰਜ ਅਗਸਤ ਮੰਗਲਵਾਰ ਨੂੰ ਈਸੜੂ ਭਵਨ ਲੁਧਿਆਣਾ ਵਿਖੇ ਸਵੇਰੇ 10 ਜਿਲਾ ਪੱਧਰੀ ਕਨਵੈਨਸ਼ਨ ਕਰਨ ਅਤੇ ਅਗਲੀ ਰਣਨੀਤੀ ਘੜਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਚ ਸੀ ਪੀ ਆਈ ਵਲੋ ਮਨਿੰਦਰ ਸਿੰਘ ਭਾਟੀਆ, ਏ ਕੇ ਛਿੱਬਰ, ਆਰ ਐਮ ਪੀ ਆਈ ਵਲੋ ਪ੍ਰੋ ਜੈ ਪਾਲ ਸਿੰਘ, ਇਨਕਲਾਬੀ ਕੇਂਦਰ ਪੰਜਾਬ ਵਲੋ ਕੰਵਲਜੀਤ ਖੰਨਾ ਅਤੇ ਕਾ ਸੁਰਿੰਦਰ ਹਾਜਰ ਹੋਏ। ਸੀ ਪੀ ਆਈ (ਮਲ )ਨਿਉ ਡੈਮੋਕਰੇਸੀ ਵਲੋ ਸਾਧੂ ਸਿੰਘ ਅੱਚਰਵਾਲ ਅਤੇ ਸੀ ਪੀ ਆਈ (ਮਲ ) ਲਿਬਰੇਸ਼ਨ ਵਲੋ ਡਾ ਗੁਰਚਰਨ ਸਿੰਘ ਰਾਏਕੋਟ ਵਰਚੂਅਲ ਮੀਟਿੰਗ ਰਾਹੀ ਮੀਟਿੰਗ ਚ ਸ਼ਾਮਲ ਹੋਏ। ਮੀਟਿੰਗ ਵਿੱਚ ਛੇ ਖੱਬੀਆਂ ਧਿਰਾਂ ਵੱਲੋ ਨਿਰਮਿਤ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਦੇ ਆਧਾਰ ਚੋਖਟੇ ਬਾਰੇ ਚਰਚਾ ਕੀਤੀ ਗਈ। ਦਸ਼ਿਆ ਗਿਆ ਦੇਸ਼ ਪੱਧਰ ਤੇ ਆਰ ਐਸ ਐਸ ਵਲੋ ਹਿੰਦੂ ਰਾਜ ਬਨਾਉਣ ਲਈ ਭਾਜਪਾ ਰਾਹੀ ਲਿਆਂਦੀਆਂ ਜਾ ਰਹੀਆਂ ਫਿਰਕੂ ਫਾਸ਼ੀ ਨੀਤੀਆਂੱਦੇਸ਼ ਚ ਧਾਰਮਿਕ ਘੱਟਗਿਣਤੀਆਂ, ਦਲਿਤਾਂ , ਹਰ ਵਿਰੋਧੀ ਆਵਾਜ ਲਈ ਇੱਕ ਚੁਣੋਤੀ ਬਣ ਚੁੱਕੀਆਹਨ। ਦੇਸ਼ ਦਾ ਮਾੜਾ ਮੋਟਾ ਫੈਡਰਲ ਢਾਂਚਾ ਤਬਾਹ ਕਰਕੇ ਸਮੂਹ ਰਾਜਸੀ ਤੇ ਸੰਵਿਧਾਨਕ ਸ਼ਕਤੀਆਂ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਹੈ। ਦੇਸ਼ਭਰ ਚ ਕਾਲੇ ਜਾਬਰ ਕਨੂਨ ਲਾਗੂ ਕਰਕੇ ਹਰ ਵਿਰੌਧੀ ਆਵਾਜ ਦਾ ਗਲਾ ਘੁੱਟਿਆ ਜਾ ਰਿਹਾ ਹੈ। ਬਿਹਾਰ ਚ ਵੋਟਾਂ ਦਾ ਸਰਵੇਖਣ ਕਰਨ ਦੇ ਨਾਂ ਤੇ ਨਾਗਰਿਕਤਾ ਸੋਧ ਕਨੂੰਨ ਲਾਗੂ ਕੀਤਾ ਜਾ ਰਿਹਾ ਹੈ ਜੋ ਕਿ ਆਓੁਦੇ ਸਮੇ ਚ ਸਾਰੇ ਦੇਸ ਚ ਲਾਗੂ ਕਰਕੇ ਤਾਨਾਸ਼ਾਂਹੀ ਸਥਾਪਿਤ ਕੀਤੀ ਜਾਵੇਗੀ। ਤਾਜਾ ਘਟਨਾ ਚ ਦਿੱਲੀ ਚ ਸ਼ਹੀਦ ਭਗਤ ਸਿੰਘ ਛਾਤਰ ਮੋਰਚਾ ਦੇ ਕਾਰਕੁੰਨਾ ਨੂੰ ਅਗਵਾ ਕਰਕੇ ਅੰਨਾ ਤਸ਼ਦਦ ਢਾਹਿਆ ਗਿਆ ਹੈ । ਕਗਾਰ ਉਪਰੇਸ਼ਨ ਦੇ ਨਾਂ ਤੇ ਝਾਰਖੰਡ ,ਛੱਤੀਸਗੜ ਦੇ ਜੰਗਲਾਂ ਨੂੰ ਦੂਜੀ ਗਜਾ ਪੱਟੀ ਬਣਾਇਆ ਜਾ ਰਿਹਾ ਹੈ।ਪੰਜਾਬ ਸਰਕਾਰ ਨੇ ਮੋਦੀ ਦੇ ਪੈਰਾਂ ਚ ਪੈਰ ਧਰਦਿਆਂ ਪੰਜਾਬ ਨੂੰ ਪੁਲਸ ਰਾਜ ਬਣਾ ਦਿੱਤਾ ਹੈ। ਦੇਸ਼ ਚ ਜਿੱਥੇ ਇੱਕ ਪਾਸੇ ਦੇਸ਼ ਨੂੰ ਅਮਰੀਕਾ ਦਾ ਗੁਲਾਮ ਬਣਾਇਆ ਜਾ ਰਿਹਾ ਹੈ ੳੱਥੇ ਸੁਥੇ ਚ ਲੈੰਡ ਪੂਲਿੰਗ ਨੀਤੀ ਤਹਿਤ ਕਿਸਾਨੀ ਨੂੰ ਉਜਾੜਿਆ ਜਾ ਰਿਹਾ ਹੈ। ਮੰਨੂਵਾਦੀ ਫਾਸ਼ੀ ਹਕੂਮਤ ਦੇ ਇਨਾਂ ਹੱਲਿਆਂ ਦਾ ਟਾਕਰਾ ਲੋਕ ਸ਼ਕਤੀ ਨਾਲ ਹੀ ਕੀਤਾ ਜਾ ਸਕਦਾ ਹੈ। ਮੀਟਿੰਗ ਚ ਆਓੁਦੇ ਸਮੇ ਚ ਫਾਸ਼ੀਵਾਦ ਖਿਲਾਫ ਜੋਰਦਾਰ ਅੰਦੋਲਨ ਚਲਾਉਣ ਲਈ ਸਮੂਹ ਅਗਾਂਹ ਵਧੂ ਲੋਕਾਂ ਨੂੰ ਕਨਵੈਨਸ਼ਨ ਚ ਪੁੱਜਣ ਦਾ ਸੱਦਾ ਦਿੱਤਾ ਗਿਆ ਹੈ।
  • Related Posts

    ਪ੍ਰਕਾਸ਼ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਦਿਹਾੜੇ ਨੂੰ ਸਮਰਪਿਤ  6ਵਾਂ ਸੈਮੀਨਾਰ ਅੱਜ 

    Spread the love

    Spread the love ਕਪੂਰਥਲਾ, 11 ਜੁਲਾਈ ( ਕੌੜਾ )- ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਾਣੀ ਵਿਚਾਰ ਚੇਤਨਾ ਮੰਚ ਰਜਿ ਪੰਜਾਬ ਵਲੋਂ ਕਰਵਾਏ ਜਾ ਰਹੇ ਸੈਮੀਨਾਰਾਂ…

    ਯਕਸ਼ ਦੇਵਤਾ ਮੰਦਰ ਕਮੇਟੀ ਵੱਲੋਂ ਅਮਰਨਾਥ ਯਾਤਰੀਆਂ ਦੀ ਸੇਵਾ ਲਈ 82 ਹਜ਼ਾਰ ਰੁਪਏ ਦੀ ਦਾਨ ਰਾਸ਼ੀ ਭੇਟ

    Spread the love

    Spread the love ਨੂਰ ਪੁਰ ਬੇਦੀ ਦਲਜੀਤ ਚਨੋੌਲੀ : ਪਵਿੱਤਰ ਸ੍ਰੀ ਅਮਰਨਾਥ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ ਦੀ ਸੇਵਾ ਨੂੰ ਸਮਰਪਿਤ ਯਕਸ਼ ਦੇਵਤਾ ਬ੍ਰਹਮ ਸਾਗਰ ਮੰਦਰ ਕਮੇਟੀ, ਪਿੰਡ ਰੈਂਸੜਾ ਨੇ ਮਨੁੱਖਤਾ…

    Leave a Reply

    Your email address will not be published. Required fields are marked *