ਬਾਬਾ ਜਗੀਰ ਸਿੰਘ ਵੱਲੋਂ ਲੋੜਵੰਦ ਲੜਕੀ ਦੇ ਵਿਆਹ ਕਾਰਜ ਮੌਕੇ ਧੀਆਂ ਨੂੰ ਪੜ੍ਹਾਉਣ ਲਈ ਕੀਤਾ ਪ੍ਰੇਰਿਤ

Spread the love

ਮਾਛੀਵਾੜਾ ਸਾਹਿਬ- 6 ਅਪ੍ਰੈਲ (ਸੁੱਚਾ ਬੰਗੜ) ਸਮਾਜ ਸੇਵਾ ਵਿਚ ਮਾਛੀਵਾੜਾ ਸਾਹਿਬ ਦੇ ਨਜ਼ਦੀਕੀ ਪਿੰਡ ਉਧੋਵਾਲ ਨੇੜੇ ਸਥਿਤ ਸਥਾਨ ਸਿੰਘਾਂ ਸ਼ਹੀਦਾਂ ਮੇਨ ਅੱਡਾ ਬੁੱਲੇਵਾਲ ਵਿਖੇ ਲੋੜਵੰਦ ਪ੍ਰੀਵਾਰ ਦੀ ਧੀ ਦੇ ਵਿਆਹ ਮੌਕੇ ਸੰਗਤਾਂ ਨੂੰ ਧੀਆਂ ਪੜ੍ਹਾਉਣ ਅਤੇ ਉਨ੍ਹਾਂ ਨੂੰ ਪਾਲਣ ਪੋਸ਼ਣ ਲਈ ਪ੍ਰੇਰਿਤ ਕੀਤਾ ਗਿਆ।ਮਾਛੀਵਾੜਾ ਖੰਨਾ ਰੋਡ ਤੇ  ਸਥਿਤ ਪਿੰਡ ਉਧੋਵਾਲ  ਕਲਾਂ ਨਜ਼ਦੀਕ ਧਾਰਮਿਕ ਸਥਾਨ ਸਿੰਘਾ ਸ਼ਹੀਦਾਂ ਮੇਨ ਅੱਡਾ ਬੁੱਲੇਵਾਲ ਵਿਖੇ ਬਾਬਾ ਜਗੀਰ ਸਿੰਘ ਢੋਲਣਵਾਲ ਵਾਲਿਆਂ ਵੱਲੋਂ ਸੰਗਤਾਂ ਦੇ ਵੱਡੇ ਸਹਿਯੋਗ ਨਾਲ ਪੰਦਰਾਂ ਦਿਨਾਂ ਦੌਰਾਨ ਹੀ ਦੂਜਾ ਲੋੜਵੰਦ ਲੜਕੀ ਦੇ ਵਿਆਹ ਕਾਰਜ ਸੰਪੂਰਨ ਕਰਵਾਏ ਗਏ। ਬਾਬਾ ਜਗੀਰ ਸਿੰਘ ਨੇ ਦੱਸਿਆ ਕਿ ਇਸ ਸਥਾਨ ਤੇ ਸਮੇਂ ਸਮੇਂ ਤੇ ਲੋੜਵੰਦਾਂ ਲਈ ਮੈਡੀਕਲ ਕੈਂਪ, ਖੂਨਦਾਨ ਕੈਂਪ ਲਗਾਏ ਜਾਂਦੇ ਹਨ, ਅਤੇ  24 ਘੰਟੇ ਲੋੜਵੰਦ ਸੰਗਤਾਂ ਦੀ ਸੇਵਾ ਲਈ ਲੰਗਰ ਚੱਲਦਾ ਰਹਿੰਦਾ ਹੈ । ਕੈਂਪਾਂ ਦੌਰਾਨ  ਜਿੱਥੇ ਲੋੜਵੰਦਾਂ ਨੂੰ ਦਵਾਈਆਂ ਵੀ ਫਰੀ ਦਿੱਤੀਆਂ ਗਈਆਂ ,ਉੱਥੇ ਹੀ ਅੱਜ ਇੱਕ ਹੋਰ  ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਹਨ,ਜਿਸ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਆਪਣਾ ਵਡਮੁੱਲਾ ਸਹਿਯੋਗ ਦਿੰਦਿਆਂ ਇਸ ਕਾਰਜ ਨੂੰ ਨੇਪਰੇ ਚਾੜ੍ਹਿਆ। ਉਨ੍ਹਾਂ ਕਿਹਾ ਕਿ ਅੱਜ ਸਾਡੇ ਸਮਾਜ ਦੀ ਧੀਆਂ ਪ੍ਰਤੀ ਸੋਚ ਜਰੂਰ ਬਦਲੀ ਹੈ ਪਰ ਕਿਤੇ ਕਿਤੇ ਹਾਲੇ ਵੀ ਧੀਆਂ ਜੰਮਣ ਤੋਂ ਲੋਕ ਡਰਦੇ ਹਨ ।  ਸਾਨੂੰ ਇਸ ਸੋਚ ਨੂੰ ਬਦਲਣ ਲਈ  ਧੀਆਂ ਨੂੰ ਵੱਧ ਤੋਂ ਵੱਧ ਪੜ੍ਹਾਉਣਾ ਚਾਹੀਦਾ ਹੈ ਅਤੇ ਉਨਾਂ ਦੇ ਪਾਲਣ ਪੋਸ਼ਣ ਲਈ ਅੱਗੇ ਆਉਣਾ ਚਾਹੀਦਾ ਹੈ।ਅੱਜ ਦਾਨੀ ਸੱਜਣ ਜੋ ਗਰੀਬ ਲੜਕੀਆਂ ਦੇ ਵਿਆਹ ਕਾਰਜਾਂ ਵਿੱਚ ਤਨੋ ,ਮਨੋ ਅਤੇ ਧਨੋ ਸੇਵਾ ਕਰਦੇ ਹਨ ਉਹ ਇਹਨਾਂ ਗਰੀਬ ਲੜਕੀਆਂ ਦੇ ਲਈ ਮਸੀਹਾ ਬਣ ਕੇ ਅੱਗੇ ਖੜਦੇ ਹਨ ਤੇ ਅੱਜ ਲੜਕੀਆਂ ਸਮਾਜ ਵਿੱਚ ਮੁੰਡਿਆਂ ਦੀ ਬਰਾਬਰੀ ਤੇ ਆਪਣਾ ਸਮਾਜ ਵਿਕਾਸ ਵਿੱਚ ਯੋਗਦਾਨ ਪਾ ਰਹੀਆਂ ਹਨ। ਉਹਨਾਂ ਪੰਦਰਾਂ ਦਿਨਾਂ ਵਿੱਚ ਕਰਵਾਏ ਗਏ ਇਸ ਦੂਜੇ ਵਿਆਹ ਕਾਰਜ ਮੌਕੇ ਲੜਕੀ ਨੂੰ ਘਰ ਦਾ   ਲੋੜੀਦਾ ਸਮਾਨ ਬੈੱਡ, ਪੇਟੀ, ਭਾਂਡੇ , ਕੱਪੜੇ, ਬਿਸਤਰੇ ,ਪੱਖਾਂ ਆਦਿ ਭੇਂਟ ਕਰਦਿਆਂ ਸਹਿਯੋਗੀ ਸੰਗਤਾਂ ਦਾ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਧੀਆਂ ਲਈ ਕੀਤੇ ਗਏ ਦਾਨ ਸਦਾ ਵੱਧਕੇ ਮਿਲਦੇ ਹਨ।ਇਸ ਮੌਕੇ ਸੰਗਤਾਂ ਅਤੇ ਬਰਾਤੀ ਸੱਜਣਾਂ ਲਈ ਵੀ ਚਾਹ ਪਕੌੜੇ ਅਤੇ ਪ੍ਰਸ਼ਾਦੇ ਦਾ ਲੰਗਰ ਅਟੁੱਟ ਵਰਤਾਇਆ ਗਿਆ।ਇਸ ਮੌਕੇ ਜਥੇਦਾਰ ਰੌਸ਼ਨ ਸਿੰਘ ਸਾਗਰ ਅਤੇ ਸਾਥੀਆਂ ਵੱਲੋਂ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕਰਦਿਆਂ ਸਿੱਖ ਇਤਿਹਾਸ ਨਾਲ ਜੋੜਿਆ ਗਿਆ।ਇਸ ਮੌਕੇ ਬਾਬਾ ਸੇਵਾ ਸਿੰਘ,ਸਰਪੰਚ ਪਰਮਜੀਤ ਕੌਰ ਲੁਬਾਣਗੜ੍ਹ ,ਪ੍ਰਧਾਨ ਚੈਂਚਲ ਸਿੰਘ , ਹਰਚਰਨਜੀਤ ਸਿੰਘ ਬੱਬੀ ਸਰਪੰਚ ਜੋਧਵਾਲ,ਬਲਵੀਰ ਸਿੰਘ ਵੈਦ,ਪਰਸਾ ਸਿੰਘ ਹਾਦੀਵਾਲ,ਅਮਰਜੀਤ ਸਿੰਘ ਰਹੀਮਾਬਾਦ , ਰਣਜੀਤ ਸਿੰਘ ਬੁੱਲੇਵਾਲ, ਗੁਰਦੀਪ ਸਿੰਘ ਪੰਚ ਬੁੱਲੇਵਾਲ,  ਸ਼ਮਸ਼ੇਰ ਸਿੰਘ ਸ਼ੇਰਾ,ਮਹਿੰਗਾ ਸਿੰਘ, ਲਖਵੀਰ ਸਿੰਘ ਸਰਪੰਚ ਢੋਲਣਵਾਲ, ਪ੍ਰੇਮ ਸਿੰਘ,ਰਾਜ ਸਿੰਘ ਢੋਲਣਵਾਲ, ਸੋਹਣ ਸਿੰਘ ਸਰਪੰਚ ਢੋਲਣਵਾਲ, ਹਰਨੇਕ ਸਿੰਘ ਲੁਬਾਣਗੜ੍ਹ, ਰਘਵੀਰ ਸਿੰਘ , ਮੰਨਾਂ ਉਧੋਵਾਲ ਵੀ ਮੌਜੂਦ ਸਨ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *