ਰਾਮ ਨੌਮੀ ਮੌਕੇ ਜਲੰਧਰ ‘ਚ ਰਾਮ ਨਾਮ ਦੀ ਧੂਮ,ਸਾਗਰ ਇੰਕਲੇਵ ਬਸਤੀ ਦਾਨਿਸ਼ਮੰਦਾਂ ਤੋਂ ਕਢੀ ਗਈ ਕਲਸ਼ ਯਾਤਰਾ

Spread the love

ਅੰਮ੍ਰਿਤਸਰ6ਅਪ੍ਰੈਲ(ਦਿਨੇਸ਼ ਸੋਨੀ)ਜਲੰਧਰ ਚ ਅੱਜ ਰਾਮਨੌਮੀ ਉਤਸਵ ਦੇ ਮੌਕੇ ਤੇ ਗਲੀਆਂ ਅਤੇ ਬਜ਼ਾਰਾਂ ਚ ਢੋਲ ਵੱਜਦੇ ਸੁਣੇ ਗਏ,ਉਥੇ ਹੀ ਨਵਯੁਵਕ ਸੇਵਾ ਸਮਿਤੀ ਮਿਥਿਲਾ ਬਿਹਾਰ ਵੈਲਫੇਅਰ ਸੋਸਾਇਟੀ (ਰਜਿ) ਸਾਗਰ ਇੰਕਲੇਵ ਵਲੋਂ ਰਾਮਨੌਮੀ ਉਤਸਵ ਮੌਕੇ ਕਲਸ਼ ਯਾਤਰਾ ਸਜਾਈ ਗਈ ਜੋ ਕਿ ਮੁਹੱਲਾ ਸਾਗਰ ਇੰਕਲੇਵ ਵਿੱਖੇ ਸਥਾਨਕ ਸ਼੍ਰੀ ਸ਼੍ਰੀ 108 ਰਾਮ ਜਾਨਕੀ ਮੰਦਿਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਮੁੱਖ ਮਾਰਗਾਂ ਅਤੇ ਬਾਜ਼ਾਰਾਂ ਵਿਚੋਂ ਦੀ ਹੁੰਦੀ ਹੋਈ ਸ਼੍ਰੀ ਸ਼੍ਰੀ 108 ਰਾਮ ਜਾਨਕੀ ਮੰਦਿਰ ਸਾਗਰ ਇੰਕਲੇਵ ਬਸਤੀ ਦਾਨਿਸ਼ਮੰਦਾਂ ਵਿੱਖੇ ਸਮਾਪਤ ਹੋਈ।ਇਸ ਕਲਸ਼ ਯਾਤਰਾ ਨੂੰ ਸਮਾਜ ਸੇਵੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਭਾਸ਼ ਗੋਰੀਆ ਅਤੇ ਜਲੰਧਰ ਵੈਸਟ ਦੀ ਵਾਰਡ ਨੰਬਰ 51 ਤੋਂ ਪ੍ਰਭਾਰੀ ਸ਼੍ਰੀਮਤੀ ਪ੍ਰਵੀਨ ਗੋਰੀਆ ਨੇ ਝੰਡੀ ਦੇ ਕੇ ਰਵਾਨਾ ਕੀਤੀ।ਇਸ ਮੌਕੇ ਨਗਰ ਵਾਸੀਆਂ ਵਲੋਂ ਕਲਸ਼ ਯਾਤਰਾ ਦਾ ਵੱਖ-ਵੱਖ ਥਾਵਾਂ ਤੇ ਫੁੱਲਾਂ ਦੀ ਵਰਖਾਂ ਕਰਕੇ ਸਵਾਗਤ ਕੀਤਾ ਗਿਆ।ਇਸ ਦੌਰਾਨ ਪੂਰਾ ਸ਼ਹਿਰ ਪ੍ਰਭੂ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜ ਉਠਿਆ।ਜਦੋ ਭਗਵਾਨ ਸ਼੍ਰੀ ਰਾਮ ਜੀ ਦੀ ਕਲਸ਼ ਯਾਤਰਾ ਮੁੜ ਮੰਦਿਰ ਪਹੁੰਚੀ ਤਾਂ ਮੰਦਿਰ ਦੇ ਪ੍ਰਧਾਨ ਧਨਿਕਲਾਲ ਸਿੰਘ ਵਲੋਂ ਉਨ੍ਹਾਂ ਦਾ ਵਿਸ਼ੇਸ਼ ਸਵਾਗਤ ਕੀਤਾ ਗਿਆ।ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਆਪ ਨੇਤਾ ਸੁਭਾਸ਼ ਗੋਰੀਆ ਨੇ ਸਾਰਿਆਂ ਨੂੰ ਸ਼੍ਰੀ ਰਾਮਨੌਮੀ ਉਤਸਵ ਦੀ ਵਧਾਈ ਦਿੱਤੀ ਅਤੇ ਸੰਸਥਾ ਦੇ ਪ੍ਰਧਾਨ ਧਨਿਕ ਲਾਲ ਸਿੰਘ, ਉਨ੍ਹਾਂ ਦੀ ਸਮੂਹ ਟੀਮ ਵਲੋਂ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਅਮਿਤ ਠਾਕੁਰ, ਸੰਨੀ, ਹਰਸ਼ਿਤ ,ਪ੍ਰੀਤਮ ਅਤੇ ਸੈਂਕੜੇ ਦੀ ਗਿਣਤੀ ਚ ਭਗਵਾਨ ਸ਼੍ਰੀ ਰਾਮ ਦੇ ਭਗਤ ਵੀ ਮਜੂਦ ਸਨ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *