ਬਿਜਲੀ ਘਰ ਸੁਰਸਿੰਘ ਦੇ ਜੇ ਈ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਪਿੰਡ ਸੋਹਲ ਦੇ ਲੋਕਾ ਨੂੰ ਭੁਗਤਣਾ ਪੈ ਰਹੇ ਅੱਤ ਦੀ ਗਰਮੀ ਦਾ ਕਹਿਰ 

Spread the love
ਸਰਾਏ ਅਮਾਨਤ ਖਾਂ/ਝਬਾਲ,ਜੂਨ (ਗੁਰਸ਼ਰਨ ਸਿੰਘ ਔਲਖ)-ਨਜ਼ਦੀਕੀ ਪਿੰਡ ਸੋਹਲ ਦੇ ਸਰਪੰਚ ਅਤੇ ਮੋਹਤਬਾਰ ਸੱਜਣ ਕੁਝ ਦਿਨ ਪਹਿਲਾਂ ਇਕੱਠੇ ਹੋ ਕੇ ਬਿਜਲੀ ਘਰ ਸੁਰਸਿੰਘ ਦੇ ਐੱਸਡੀਓ ਅਤੇ ਜੇ ਈ ਨੂੰ ਮਿਲਣ ਗਏ ਅਤੇ ਆਪਣੀਆਂ ਬਿਜਲੀ ਦੀਆਂ ਮੁਸ਼ਕਿਲਾ ਦੱਸਿਆ ਪਰ ਐੱਸਡੀਓ ਵੱਲੋਂ ਹੁਕਮ ਹੋਣ ਦੇ ਬਾਵਜੂਦ ਜੇ ਈ ਜਗੀਰ ਸਿੰਘ ਦੇ ਕੰਨ ਤੇ ਜੂੰ ਨਾਈ ਸਰਕੀ ਪਿੰਡ ਸੋਹਲ ਦੇ ਸਰਪੰਚ ਰਣਯੋਧ ਸਿੰਘ ਨੇ ਦੱਸਿਆ ਕੇ ਅਸੀ ਜੇ ਈ ਜਗੀਰ ਸਿੰਘ ਨੂੰ ਇਕ ਟਰਾਂਸਫਾਰਮ ਦਾ ਲੋਡ ਜਿਆਦਾ ਹੋਣ ਕਾਰਨ ਦੂਜੇ ਟਰਾਂਸਫਾਰਮ ਤੇ ਮੀਟਰ ਕਰਨ ਦੀ ਸਿਫਾਰਿਸ਼ ਕੀਤੀ ਸੀ ਤਾ  ਉਨ੍ਹਾਂ ਅੱਗੋਂ ਦੱਸਿਆ ਕਿ ਬਿਜਲੀ ਬੋਰਡ ਦੇ ਡਾਇਰੈਕਟਰ ਅਤੇ ਉੱਚ ਅਧਿਕਾਰੀਆਂ ਦੇ ਫ਼ੋਨ ਤੋ ਬਗੈਰ ਉਹ ਇਹ ਕੰਮ ਨਹੀਂ ਕਰੇਗਾ। ਹੁਣ ਅੱਜ ਜਿਸ ਟਰਾਂਸਫਾਰਮ ਤੇ ਲੋਡ ਜਿਆਦਾ ਹੋਣ ਕਰਕੇ ਜੇ ਈ ਜਗੀਰ ਸਿੰਘ ਅਤੇ ਲਾਈਨਮੈਨ ਬੂਟਾ ਸਿੰਘ ਦੀ ਲਾਪਰਵਾਹੀ ਕਾਰਨ ਸੜ ਚੁੱਕਾ ਹੈ। ਅੱਜ ਤੀਜਾ ਦਿਨ ਹੈ ਅਤੇ ਏਨੀ ਅੱਤ ਦੀ ਗਰਮੀ ਵਿਚ ਬਿਜਲੀ ਨਾ ਆਉਣ ਕਾਰਨ ਪਿੰਡ ਸੋਹਲ ਨਿਵਾਸੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਸ਼ੂਆ ਦੇ ਪੀਣ ਨੂੰ ਪਾਣੀ ਤੱਕ ਨਹੀ ਹੈ ਪਰ ਸਰਕਾਰੀ ਮੁਲਾਜ਼ਮ ਅਤੇ ਮਹਿਕਮਾ ਕੁੰਭਕਰਨ ਦੀ ਨੀਂਦ ਸੁੱਤਾ ਹੋਇਆ ਹੈ ।ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੱਲ ਤੱਕ ਪਿੰਡ ਸੋਹਲ ਦੀ ਬਿਜਲੀ ਸਪਲਾਈ ਚਾਲੂ ਨਾ ਕੀਤੀ ਗਈ ਤਾ ਪਿੰਡ ਸੋਹਲ ਦੀ ਗ੍ਰਾਮ ਪੰਚਾਇਤ ਅਤੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਬਿਜਲੀ ਘਰ ਸੁਰਸਿੰਘ ਅੱਗੇ ਵੱਡੇ ਪੱਦਰ ਤੇ ਧਰਨਾ ਦਿੱਤਾ ਜਾਵੇਗਾ।
ਇਸ ਮੌਕੇ ਜਦੋ ਉਪ ਮੰਡਲ ਸੁਰਸਿੰਘ ਦੇ ਐੱਸ.ਡੀ.ਓ ਜਰਨੈਲ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਆਪਣੇ ਬਿਜਲੀ ਮੁਲਾਜ਼ਮਾਂ ਨੂੰ ਹਦਾਇਤ ਕਰ ਦਿੱਤੀ ਹੈ ਕੱਲ ਤੱਕ ਪਿੰਡ ਸੋਹਲ ਵਿਖੇ ਸੜੇ ਹੋਏ ਟਰਾਸਫਾਰਮਰ ਨੂੰ ਬਦਲ ਕੇ ਬਿਜਲੀ ਸਪਲਾਈ ਚਾਲੂ ਕੀਤੀ ਜਾਵੇਗੀ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    Leave a Reply

    Your email address will not be published. Required fields are marked *