ਓਵਰਲੋਡ ਗੱਡੀਆ ਤੇ ਕੰਟਰੋਲ ਕਰਕੇ ਮਨੁੱਖੀ ਜਾਨਾਂ ਬਚਾਈਆਂ ਜਾ ਸਕਦੀਆਂ ਨੇ : ਪਰਗਟ ਸਿੰਘ ਜੰਬਰ

Spread the love
ਸ਼੍ਰੀ ਮੁਕਤਸਰ ਸਾਹਿਬ,   ਜੂਨ ( ਮਨਪ੍ਰੀਤ ਮੋਨੂੰ  )   ਪੰਜਾਬ ਵਿੱਚ ਹਰ ਦਿਨ ਸੜ੍ਹਕ ਹਾਦਸੇ ਵਾਪਰ ਰਹੇ ਹਨ। ਇਸ ਦੇ ਬਹੁਤ ਸਾਰੇ ਕਾਰਨ ਹਨ ਜਿਵੇਂ ਟ੍ਰੈਫਿਕ ਨਿਯਮਾਂ ਦੀ ਅਣਦੇਖੀ, ਨਸ਼ਾਂ ਕਰਕੇ ਗੱਡੀ ਚਲਾਉਣਾ, ਤੇਜ਼ ਰਫਤਾਰ ਨਾਲ ਗੱਡੀ ਚਲਾਉਣਾ, ਅਵਾਰਾ ਪਸ਼ੂਆਂ ਦਾ ਸੜਕਾਂ ਤੇ ਘੁੰਮਣਾ, ਸੜ੍ਹਕਾਂ ਦੀ ਖਸਤਾ ਹਾਲਤ ਜਾਂ ਗੱਡੀਆਂ ਤੇ ਲੋੜ ਤੋਂ ਵੱਧ ਸਮਾਨ ਲੱਦਣਾ ਭਾਵ ਓਵਰਲੋਡ ਗੱਡੀਆਂ ਵੀ ਹਾਦਸਿਆਂ ਦਾ ਕਾਰਨ ਬਣਦੀਆਂ ਹਨ। ਜਿਸ ਵਿੱਚ ਰੋਜ਼ਾਨਾਂ ਹਜ਼ਾਰਾਂ ਕੀਮਤੀ ਮਨੁੱਖੀ ਜਾਨਾਂ ਆਪਣਾ ਸਫ਼ਰ ਅੱਧਵਾਟੇ ਹੀ ਖਤਮ ਕਰ ਦਿੰਦੀਆਂ ਹਨ। ਇੰਨਾਂ ਦਾ ਜਿੰਮੇਵਾਰ ਸਾਡਾ ਲਾਲਚ ਜਾਂ ਲਾਪਰਵਾਹੀ ਹੈ ।

  ਸਾਡੇ ਟਰੱਕਾਂ ਵਾਲੇ ਵੀਰ ਜਾਂ ਭਾੜਾ ਢੋਅਣ ਵਾਲੇ ਸਾਡੇ ਵੀਰ ਜੋ ਟਰੱਕ, ਟਰੈਕਟਰ, ਟਰਾਲੀਆਂ ਅਤੇ ਵੱਡੇ ਵੱਡੇ ਟਰਾਲੇ (16 ਟਾਇਰਾਂ ਵਾਲੇ ਘੋੜੇ ਜਾਂ ਵੱਡੇ ਟਰੱਕ) ਕਹਿ ਲਉ। ਇਹਨਾਂ ਬਿਨਾਂ ਕਿਸੇ ਡਰ ਦੇ ਡਰਾਇਵਿੰਗ ਕਰਦੇ ਹਨ। ਇੰਨਾਂ ਵਿੱਚ ਸਮਾਨ ਵੀ ਸਮਰੱਥਾ ਤੋਂ ਵੱਧ ਹੁੰਦਾ ਹੈ । ਇਹ ਆਮ ਤੌਰ ਤੇ ਬੇਕਾਬੂ ਹੋ ਕੇ ਕਿਸੇ ਨਾ ਕਿਸੇ ਵੱਡੇ ਹਾਦਸੇ ਦਾ ਕਾਰਨ ਬਣਦੇ ਹਨ।
  ਪਿਛਲੇਂ ਦਿਨੀਂ ਜੀਰੇ ਕੋਲ ਇਕ ਕੋਇਲੇ ਨਾਲ ਭਰਿਆ ਓਵਰਲੋਡ ਵੱਡਾ ਟਰੱਕਰ ਸੜ੍ਹਕ ਤੇ ਤੁਰਿਆ ਜਾਂਦਾ ਇਕ ਟ੍ਰਕੈਸ ਗੱਡੀ ਦੇ ਉੱਪਰ ਪਲਟ ਗਿਆ । ਜਿਸ ਨਾਲ ਗੱਡੀ ਵਿੱਚ ਬੈਠੇ ਸਾਰੇ ਸਵਾਰ ਥਾਂ ਤੇ ਹੀ ਮਾਰੇ ਗਏ । ਇਸੇ ਤਰਾਂ ਪੰਜਾਬ ਅਤੇ ਪੰਜਾਬ ਤੋਂ ਬਾਹਰ ਹਜ਼ਾਰਾਂ ਲੋਕ ਸੜਕ ਹਾਦਸਿਆ ਦਾ ਸ਼ਿਕਾਰ ਹੁੰਦੇ ਹਨ । ਅਜਿਹੇ ਹਾਦਸੇ ਜਿਹਨਾਂ ਨੂੰ ਟਾਲਿਆ ਜਾ ਸਕਦਾ ਸੀ । ਅਸਲ ਵਿੱਚ ਸਾਡੇ ਕਾਨੂੰਨ ਦੇ ਰਖਵਾਲਿਆਂ ਨੂੰ ਜੋ ਕਰਨ ਚਹੀਦਾ ਹੈ । ਉਹ ਉਹਨਾਂ ਵੱਲੋਂ ਅੱਖਾਂ ਮੀਟੀ ਰੱਖਦੇ ਹਨ। ਸਕੂਟਰ, ਮੋਟਰਸਾਈਕਲ ਜਾ ਮੋਪਿਡ ਦਾ ਚਲਾਣ ਕੱਟ ਕੇ ਆਪਣੇ ਆਪ ਨੂੰ ਡਿਊਟੀ ਤੋਂ ਫਾਰਗ ਸਮਝਦੇ ਹਨ। ਜੇਕਰ ਟ੍ਰੈਫਿਕ ਦੇ ਰਖਵਾਲੇ ਓਵਰਲੋਡ ਦੇ ਚਲਾਣ ਕੱਟਣ ਲੱਗ ਪੈਣ ਤਾ ਅੱਧੇ ਸੜ੍ਹਕ ਹਾਦਸੇ ਰੁਕ ਸਕਦੇ ਹਨ। ਪਰ ਟਰੱਕ ਯੂਨੀਅਨਾਂ ਅਤੇ ਟਰੈਕਟਰ ਟਰਾਲੀ ਯੂਨੀਅਨ ਵਾਲਿਆਂ ਨਾਲ ਪੁਲਿਸ ਦੀ ਆਪਸੀ ਸਮਝਦਾਰੀ ਹੈ । ਇਸ ਲਈ ਜ਼ਿੰਮੇਵਾਰ ਹੈ।ਉਹ ਇਨ੍ਹਾਂ ਦਾ ਚਲਾਨ ਕਰਨ ਤੋ ਪਹਿਲਾਂ ਪੰਜਾਹ ਵਾਰ ਸੋਚਦੇ ਹਨ। ਜਦੋਂ ਚਾਰੇ ਪਾਸੇ ਭਾਈ ਭਤੀਜਾ ਵਾਦ ਚਲ ਰਿਹਾ ਹੈ , ਤਾਂ ਸੜ੍ਹਕ ਸੁਰੱਖਿਆ ਦੀ ਪ੍ਰਵਾਹ ਕੋਣ ਕਰੇ ? ਮਾੜੇ ਤੇ ਹਰ ਕਿਸੇ ਦਾ ਜ਼ੋਰ ਚਲਦਾ ਹੈ । ਇਸੇ ਤਰ੍ਹਾਂ ਪੁਲਿਸ ਦਾ ਗੁੱਸਾ ਜਾ ਆਪਣੇ ਕੋਟੇ ਪੂਰੇ ਕਰਨ ਲਈ ਛੋਟੀਆਂ ਗੱਡੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ।
  ਅਸੀ ਅਕਸਰ ਹੀ ਵੇਖਦੇ ਹਾਂ ਕਿ ਸੜ੍ਹਕਾਂ ਦੇ ਕਿਨਾਰਿਆਂ ਤੇ ਵੱਡੇ ਟਰੱਕ ਓਵਰਲੋਡ ਭਰੇ ਖੜੇ ਹੁੰਦੇ ਹਨ । ਕਈ ਵਾਰ ਤਾਂ ਸੜ੍ਹਕਾਂ ਉੱਪਰ ਹੀ ਖੜੇ ਹੁੰਦੇ ਹਨ । ਜੋ ਹਾਦਸਿਆਂ ਨੂੰ ਸੱਦਾ ਦੇ ਰਹੇ ਹੁੰਦੇ ਹਨ । ਸੜ੍ਹਕਾਂ ਉੱਪਰ ਪੰਜਾਬੀਆਂ ਦਾ ਜਗਾੜ ਘੜੂਕਾਂ ਸ਼ਰੇਆਮ ਚਲ ਰਿਹਾ ਹੈ । ਕਦੇ ਕਿਸੇ ਪੁਲਿਸ ਕਰਮਚਾਰੀ ਨੇ ਘੜੂਕੇ ਦਾ ਚਲਾਣ ਕੀਤਾ ਹੈ ? ਜੇਕਰ ਉਸਦਾ ਚਲਾਨ ਕੱਟਿਆ ਜਾਂਦਾ ਤਾਂ ਹੁਣ ਤੱਕ ਉਹ ਬੰਦ ਹੋ ਜਾਣਾ ਚਾਹੀਦਾ ਸੀ । ਬਾਦਲ ਸਾਹਿਬ ਦੇ ਐਲਾਨੇ “ਜੱਟ ਦਾ ਗੱਡਾ” ਜਦੋਂ ਪਿੰਡੋਂ ਨਿਕਲ ਕੇ ਜੀ.ਟੀ. ਰੋਡ ਉੱਪਰ ਚੜਦਾ ਹੈ । ਉਹ ਸੜ੍ਹਕ ਹਾਦਸਿਆਂ ਦਾ ਕਾਰਨ ਬਣਦਾ ਹੈ । ਕਿਉਂਕਿ ਪਿੰਡ ਵਿੱਚ ਬਿਨਾਂ ਡਰਾਈਵਰੀ ਲਾਇਸੰਸ ਦੇ ਚਲਦਾ ਟਰੈਕਟਰ ਜਦੋਂ ਸ਼ਹਿਰ ਆਉਂਦਾ ਹੈ ਤਾਂ ਸੜ੍ਹਕ ਹਾਦਸੇ ਦਾ ਕਾਰਨ ਬਣਦਾ ਹੈ । ਹਾੜ੍ਹੀ ਸਾਉਣੀ ਦੇ ਸੀਜਨ ਵਿੱਚ ਜਦੋਂ ਕਣਕ ਝੋਨਾ ਲੈ ਕੇ ਕਿਸਾਨ ਭਰਾ ਸ਼ਹਿਰੀ ਮੰਡੀ ਵਿੱਚ ਆਉਂਦੇ ਹਨ । ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਹੋਣ ਕਰਕੇ ਉਹ ਕਈ ਤਰ੍ਹਾਂ ਦੇ ਐਕਸੀਡੈਂਟ ਕਰਦੇ ਹਨ। ਇਸ ਬਾਰੇ ਵੀ ਵਿਊਂਤਬੰਦੀ ਕਰਨੀ ਚਾਹੀਦੀ ਹੈ ।
  ਪੰਜਾਬ ਦੇ ਟ੍ਰੈਫਿਕ ਵਿਭਾਗ ਨੂੰ ਚਲਾਨ ਕੱਟਣ ਦੀ ਬਜਾਏ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ । ਓਵਰਲੋਡ ਗੱਡੀਆਂ ਦੇ ਸਖਤੀ ਨਾਲ ਚਲਾਨ ਕਰਨੇ ਚਾਹੀਦੇ ਹਨ । ਮਾਮੂਲੀ ਮੁਨਾਫੇ ਲਈ ਓਵਰਲੋਡ ਗੱਡੀਆਂ ਵਾਲੇ ਸੜ੍ਹਕ ਦੁਰਘਟਨਾਵਾਂ ਨੂੰ ਸੱਦੇ ਦੇ ਰਹੇ ਹਨ । ਕਿ ਪੰਜਾਬ ਦਾ ਟਰਾਸਪੋਰਟ ਵਿਭਾਗ ਇਸ ਪਾਸੇ ਧਿਆਨ ਦੇਣ ਦੀ ਖੇਚਲ ਕਰੇਗਾ । ਓਵਰਲੋਡ ਗੱਡੀ ਅਚਾਨਕ ਬਰੇਕ ਲਗਾਉਣ ਨਾਲ ਹਾਦਸਾਗ੍ਰਸਤ ਹੋ ਜਾਂਦੀ ਹੈ । ਜੇਕਰ ਅਸੀਂ ਓਵਰਲੋਡ ਨੂੰ ਕੰਟਰੋਲ ਕਰ ਲਵਾਂਗੇ ਤਾਂ ਹਜ਼ਾਰਾਂ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ । ਪੰਜਾਬ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ।ਉਮੀਦ ਹੈ ਕਿ ਪੰਜਾਬ ਸਰਕਾਰ ਇਸ ਪਾਸੇ ਧਿਆਨ ਦੇਵੇਗੀ ।
  • Related Posts

    ਬਾਰ ਐਸੋਸੀਏਸ਼ਨ ਦੇ ਜੁਆਇੰਟ ਸੈਕਟਰੀ ਬਣੇ ਦਰਿਪਣ ਸਾਹਨੀ ਦਾ ਭਾਜਪਾ ਵੱਲੋਂ ਸਨਮਾਨ ਪਾਰਟੀ ਦੇ ਲੀਗਲ ਸੈੱਲ ਦੀ ਜ਼ਿੰਮੇਵਾਰੀ ਵੀ ਬਾਖੂਬੀ ਨਿਭਾ ਰਹੇ ਹਨ ਦਰਿਪਣ ਸਾਹਨੀ: ਡਾ. ਰਾਜਿੰਦਰ ਸ਼ਰਮਾ

    Spread the love

    Spread the love ਜਗਰਾਓਂ 26 ਸਤੰਬਰ (ਜਸਵਿੰਦਰ ਸਿੰਘ ਡਾਂਗੀਆ ) ਜਗਰਾਓਂ ਬਾਰ ਐਸੋਸੀਏਸ਼ਨ ਦੀਆਂ ਪਿਛਲੇ ਦਿਨੀਂ ਹੋਈਆਂ ਚੋਣਾਂ ਵਿੱਚ ਜੁਆਇੰਟ ਸੈਕਟਰੀ ਚੁਣੇ ਜਾਣ ’ਤੇ ਐਡਵੋਕੇਟ ਦਰਿਪਣ ਸਾਹਨੀ ਦਾ ਭਾਜਪਾ ਜ਼ਿਲ੍ਹਾ…

    ਹਲਕਾ ਇੰਚਾਰਜ ਗੋਪਾਲ ਸਿੰਘ ਨੇ ਵੰਡੇ 10 ਲੱਖ ਦੇ ਸਿਹਤ ਬੀਮਾ ਕਾਰਡ 

    Spread the love

    Spread the loveਬਠਿੰਡਾ 26 ਸਤੰਬਰ(ਸੁਰਿੰਦਰਪਾਲ ਸਿੰਘ): ਆਮ ਆਦਮੀ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਹਲਕਾ ਇੰਚਾਰਜ ਦੀ ਸੇਵਾ ਨਿਭਾ ਰਹੇ ਸਾਬਕਾ ਅਧਿਕਾਰੀ ਗੋਪਾਲ ਸਿੰਘ ਵੱਲੋਂ ਦਿਹਾਤੀ ਦੇ ਪਿੰਡ ਕਾਲਝਰਾਣੀ ਵਿਖੇ ਮੁੱਖ…

    Leave a Reply

    Your email address will not be published. Required fields are marked *