ਯੂਨੀਵਰਸਿਟੀ ਕਾਲਜ ਜੈਤੋ ਵਿਖੇ ਬੀ. ਏ. ਫ਼ਾਈਨਲ ਦੀ ਵਿਦਾਇਗੀ ਮੌਕੇ ਲੱਗੀ ‘ਰੌਣਕ’  

Spread the love
ਜੈਤੋ,26 ਅਪ੍ਰੈਲ (ਰਘੂਨੰਦਨ ਪਰਾਸ਼ਰ );ਯੂਨੀਵਰਸਿਟੀ ਕਾਲਜ ਜੈਤੋ ਵਿਖੇ ਵਿਦਾਇਗੀ ਸਮਾਰੋਹ ‘ਰੌਣਕ 2025’ ਰਚਾਇਆ ਗਿਆ। ਬੀ.ਏ. ਭਾਗ ਦੂਜਾ ਦੇ ਵਿਦਿਆਰਥੀਆਂ ਵੱਲੋਂ ਬੀ.ਏ. ਫ਼ਾਈਨਲ ਦੇ ਵਿਦਿਆਰਥੀਆਂ ਦੀ ਰੁਖ਼ਸਤੀ ਮੌਕੇ ਰਚਾਏ ਇਸ ਸਮਾਗਮ ਵਿਚ ਸਮੂਹ ਵਿਦਿਆਰਥੀਆਂ ਵੱਲੋਂ ਖ਼ੂਬ ਰੌਣਕਾਂ ਲਾਈਆਂ ਗਈਆਂ। ਵੱਖ-ਵੱਖ ਤਰ੍ਹਾਂ ਦੇ ਕੰਪਲੀਮੈਂਟ ਦੇ ਕੇ ਜੂਨੀਅਰ ਵਿਦਿਆਰਥੀਆਂ ਨੇ ਆਪਣੇ ਸੀਨੀਅਰ ਵਿਦਿਆਰਥੀਆਂ ਪ੍ਰਤੀ ਆਪਣੀ ਭਾਵਨਾਵਾਂ ਵਿਅਕਤ ਕੀਤੀਆਂ। ਰੁਖ਼ਸਤ ਹੋਣ ਜਾ ਰਹੇ ਹਰ ਵਿਦਿਆਰਥੀ ਨੂੰ ਯਾਦਗਾਰੀ ਚਿੰਨ੍ਹ ਦੇ ਨਿਵਾਜਿਆ ਗਿਆ। ਕਾਲਜ ਦੇ ਸੀਨੀਅਰ ਮੋਸਟ ਪ੍ਰੋਫ਼ੈਸਰ ਅਤੇ ਈਵੈਂਟ ਕਨਵੀਨਰ  ਡਾ. ਪਰਮਿੰਦਰ ਸਿੰਘ ਤੱਗੜ ਦੀ ਅਗਵਾਈ ਵਿਚ ਹੋਏ ਇਸ ਵਿਦਾਇਗੀ ਸਮਾਗਮ ਵਿਚ ਕੋ-ਕਨਵੀਨਰ ਵਜੋਂ ਡਾ. ਸੁਭਾਸ਼ ਚੰਦਰ ਵੱਲੋਂ ਸੇਵਾਵਾਂ ਨਿਭਾਈਆਂ ਗਈਆਂ। ਵਿਦਿਆਰਥੀਆਂ ਦੇ ਇਸ ਸਮਾਗਮ ਦਾ ਉਦਘਾਟਨ ਰਿਬਨ ਕੱਟ ਕੇ ਕਾਲਜ ਇੰਚਾਰਜ ਡਾ. ਸਮਰਾਟ ਖੰਨਾ ਨੇ ਕੀਤਾ। ਸਮਾਗਮ ਦੇ ਵਿਸ਼ੇਸ਼ ਮਹਿਮਾਨਾਂ ਵਜੋਂ ਕਾਮਰਸ ਵਿਭਾਗ ਦੇ ਮੁਖੀ ਪ੍ਰੋ. ਸ਼ਿਲਪਾ ਕਾਂਸਲ ਦੇ ਨਾਲ ਲਾਇਬ੍ਰੇਰੀਅਨ ਮੀਨਾਕਸ਼ੀ ਜੋਸ਼ੀ ਅਤੇ ਬਾਕੀ ਫ਼ੈਕਲਟੀ ਮੈਂਬਰ ਤੇ ਨਾਨ-ਟੀਚਿੰਗ ਸਟਾਫ਼ ਮੈਂਬਰ ਸ਼ਾਮਲ ਸਨ। ਵਿਦਿਆਰਥੀਆਂ ਵੱਲੋਂ ਇੰਚਾਰਜ ਦੀ ਆਗਿਆ ਨਾਲ ਸਮਾਗਮ ਦਾ ਆਗ਼ਾਜ਼ ਕੀਤਾ ਗਿਆ। ਉਪਰੰਤ ਵੱਖ-ਵੱਖ ਸਭਿਆਚਾਰਕ ਵੰਨਗੀਆਂ ਰਾਹੀਂ ਉਨ੍ਹਾਂ ਨੇ ਆਪਣੀ ਕਲਾ ਦਾ ਮੁਜ਼ਾਹਰਾ ਕਰਦਿਆਂ ਖ਼ੂਬ ਮਨੋਰੰਜਨ ਕੀਤਾ। ਇਸ ਮੌਕੇ ਮਿਸ ਫ਼ੇਅਰਵੈੱਲ ਅਤੇ ਮਿਸਟਰ ਫ਼ੇਅਰਵੈੱਲ ਚੁਣਨ ਲਈ ਇਕ ਰੈਂਪ ਮੁਕਾਬਲਾ ਕਰਵਾਇਆ ਗਿਆ ਅਤੇ ਵਿਦਿਆਰਥੀਆਂ ਦੇ ਬੌਧਿਕ ਅਤੇ ਪ੍ਰਤਿਭਾਵੀ ਪੱਧਰ ਦੀ ਪਰਖ ਕਰਕੇ ਚੋਣ ਕੀਤੀ ਗਈ। ਜੱਜਮੈਂਟ ਦੀ ਭੂਮਿਕਾ ਇੰਜੀ: ਅਰਸ਼ਦੀਪ ਬਰਾੜ, ਡਾ. ਭਵਨਦੀਪ ਕੌਰ ਅਤੇ ਪੋ੍ਰ. ਜਸ਼ਨਦੀਪ ਕੌਰ ਨੇ ਕੀਤੀ। ਇਸ ਮੌਕੇ ਮਿਸ ਫੇਅਰਵੈਲ ਦਾ ਖ਼ਿਤਾਬ ਕੋਮਲਪ੍ਰੀਤ ਕੌਰ ਅਤੇ ਮਿਸਟਰ ਫ਼ੇਅਰਵੈਲ ਦਾ ਖ਼ਿਤਾਬ ਕਰਨ ਕਾਲੜਾ ਨੂੰ ਪ੍ਰਦਾਨ ਕੀਤਾ ਗਿਆ। ਸਮਾਗਮ ਦੌਰਾਨ ਅਨੁਸ਼ਾਸਨ ਬਹਾਲ ਰੱਖਣ ਲਈ  ਇੰਜੀ: ਅਰਸ਼ਦੀਪ ਬਰਾੜ ਦੇ ਨਾਲ ਪ੍ਰੋ. ਅਮਨਦੀਪ ਸਿੰਘ, ਡਾ. ਨਵਪ੍ਰੀਤ ਸੰਧੂ, ਡਾ. ਜਸਵਿੰਦਰ ਕੌਰ ਅਤੇ ਪ੍ਰੋ. ਅਰਸ਼ਦੀਪ ਸ਼ਰਮਾ ਸ਼ਾਮਲ ਸਨ। ਸਟੇਜ ਗਤੀਵਿਧੀਆਂ ਦੀ ਦੇਖ-ਰੇਖ ਡਾ. ਗੁਰਬਿੰਦਰ ਕੌਰ ਬਰਾੜ ਅਤੇ ਪ੍ਰੋ. ਗੁਰਜੀਤ ਕੌਰ ਨੇ ਕੀਤੀ। ਇਸ ਤੋਂ ਇਲਾਵਾ ਪ੍ਰੋ. ਸੁਸ਼ਮਾ, ਪ੍ਰੋ. ਜਗਸੀਰ ਸਿੰਘ ਗਿੱਲ, ਡਾ. ਲਖਵਿੰਦਰ ਸਿੰਘ, ਪ੍ਰੋ. ਪਿੰਕੀ, ਡਾ. ਹਲਵਿੰਦਰ ਸਿੰਘ, ਪ੍ਰੋ. ਕਮਲਦੀਪ ਕੌਰ ਅਤੇ ਪ੍ਰੋ. ਸ਼ਿਵਾਨੀ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਵਿਦਿਆਰਥੀ ਪ੍ਰਬੰਧਕਾਂ ਵਿਚ ਜਤਿਨ ਪੁਰੀ, ਏਕਮਜੋਤ ਸਿੰਘ, ਰੋਹਿਤ ਕੁਮਾਰ, ਛਿੰਦਰਪਾਲ ਕੌਰ, ਜਸਦੀਪ ਕੌਰ, ਜੈਸਮੀਨ ਕੌਰ ਅਤੇ ਕੋਮਲ ਸ਼ਾਮਲ ਸਨ।
  • Related Posts

    ਰਾਸ਼ਟਰੀ ਸੰਤ ਬਾਬਾ ਬਾਲ ਜੀ ਦਾ ਕੀਰਤਪੁਰ ਸਾਹਿਬ ਪਹੁੰਚਣ ‘ਤੇ ਨਿੱਘਾ ਸਵਾਗਤ, ਸੰਗਤ ਨੂੰ ਸ੍ਰੀ ਕ੍ਰਿਸ਼ਨ ਨਾਮ ਨਾਲ ਜੁੜਨ ਦਾ ਦਿੱਤਾ ਸੰਦੇਸ਼

    Spread the love

    Spread the loveਸ਼੍ਰੀ ਕੀਰਤਪੁਰ ਸਾਹਿਬ 10 ਜੁਲਾਈ (ਮਨਦੀਪ )  ਰਾਸ਼ਟਰੀ ਸੰਤ ਬਾਬਾ ਬਾਲ ਜੀ ਅੱਜ ਕੀਰਤਪੁਰ ਸਾਹਿਬ ਦੇ ਵਾਰਡ ਨੰਬਰ-1 ਵਿਖੇ ਪਹੁੰਚੇ, ਜਿੱਥੇ ਇਲਾਕੇ ਦੀਆਂ ਸੰਗਤਾਂ ਨੇ ਉਨ੍ਹਾਂ ਦਾ ਸ਼ਰਧਾ,…

    ਧਾਰਮਿਕ ਅਸਥਾਨਾਂ ਤੋਂ ਆਸ਼ੀਰਵਾਦ ਲੈ ਕੇ ਸੰਭਾਲਿਆ ਕਾਰਜਭਾਰ, ਭੇਦਭਾਵ ਤੋਂ ਬਿਨਾਂ ਹੋਵੇਗਾ ਸ਼ਹਿਰ ਦਾ ਵਿਕਾਸ: ਗੁਰਮੀਤ ਸਿੰਘ ਟੀਨਾ

    Spread the love

    Spread the loveਸ਼੍ਰੀ ਕੀਰਤਪੁਰ ਸਾਹਿਬ 10 ਜੁਲਾਈ (ਮਨਦੀਪ) ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਨਵੇਂ ਪ੍ਰਧਾਨ ਗੁਰਮੀਤ ਸਿੰਘ ਟੀਨਾ ਨੇ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਕਾਰਜਕਾਲ ਦੀ ਸ਼ੁਰੂਆਤ ਧਾਰਮਿਕ ਅਸਥਾਨਾਂ ਤੋਂ…

    Leave a Reply

    Your email address will not be published. Required fields are marked *