ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਬੱਸੀ ਪਠਾਣਾਂ ਨੇ ਸਹੁੰ ਚੁੱਕ ਸਮਾਗਮ ਦਾ ਕੀਤਾ ਆਯੋਜਨ 

Spread the love
ਬੱਸੀ ਪਠਾਣਾ, 01 ਸਤੰਬਰ (ਉਦੇ ਧੀਮਾਨ): ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਬੱਸੀ ਪਠਾਣਾਂ ਵੱਲੋ ਰੁੱਤਬਾ ਹੋਟਲ ਸਰਹੰਦ ਵਿਖੇ ਸਹੁੰ ਚੁੱਕ ਸਮਾਗਮ ਅਤੇ ਪਰਿਵਾਰ ਮਿਲਣੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ਼ਕੁਨ ਸੋਫੱਟਵੇਅਰ ਕੰਪਨੀ ਦੇ ਮਾਲਿਕ ਹਿਤੇਸ਼ ਅਰੋੜਾ ਤੇ ਵਿਸ਼ੇਸ਼ ਮਹਿਮਾਨ ਬਲਜਿੰਦਰ ਸਿੰਘ ਬਿੱਟੂ ਭਾਰਤ ਵਿਕਾਸ ਪ੍ਰੀਸ਼ਦ ਪੰਜਾਬ ਪ੍ਰਧਾਨ ਅਤੇ ਨਵਦੀਪ ਗੁਪਤਾ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਮੁੱਖ ਮਹਿਮਾਨ ਬਲਜਿੰਦਰ ਸਿੰਘ ਬਿੱਟੂ ਨੇ 2025-2026 ਲਈ ਨਵੀਂ ਟੀਮ ਦੇ ਪ੍ਰਧਾਨ ਨੀਰਜ ਮਲਹੋਤਰਾ, ਸਕੱਤਰ ਰਵਿੰਦਰ ਰਿੰਕੂ ,ਖਜਾਨਚੀ ਪ੍ਰਦੀਪ ਮਲਹੋਤਰਾ, ਮੀਤ ਪ੍ਰਧਾਨ ਬਲਦੇਵ ਕ੍ਰਿਸ਼ਨ, ਜੁਆਇੰਟ ਸਕੱਤਰ ਭਾਰਤ ਭੂਸ਼ਣ ਸ਼ਰਮਾ ਅਤੇ ਪੀ,ਆਰ,ਓ ਸਾਹਿਲ ਰਬੜ ਨੂੰ ਆਪਣੇ -ਆਪਣੇ ਅਹੁਦਿਆਂ ਪ੍ਰਤੀ ਸੇਵਾ  ਭਾਵਨਾ ਨਾਲ ਕੰਮ ਕਰਨ ਦੀ ਸਹੁੰ ਚੁਕਾਈ ਗਈ ਅਤੇ ਪ੍ਰੀਸ਼ਦ ਨਵੀਂ ਟੀਮ ਤੋਂ ਸੇਵਾ ਭਾਵਨਾ ਨਾਲ ਕੰਮ ਕਰਨ ਦੀ ਆਸ ਜਤਾਈ ਅਤੇ ਨਵੀਂ ਟੀਮ ਨੂੰ ਵਧਾਈ ਦਿੱਤੀ। ਪ੍ਰੀਸ਼ਦ ਪਰਿਵਾਰ ਦੇ ਨਵੇਂ ਬਣੇ ਮੈਂਬਰਾ ਨੂੰ ਨਵਦੀਪ ਗੁਪਤਾ ਵਲੋ ਪ੍ਰੀਸ਼ਦ ਪ੍ਰਤੀ ਆਪਣੇ ਕਰਤਵਿਆ ਦਾ ਪਾਲਣ ਕਰਨ ਦੀ ਸਹੁੰ ਚੁਕਾਈ ਗਈ। ਪ੍ਰੀਸ਼ਦ  ਦੇ ਸਾਬਕਾ ਮੀਤ ਪ੍ਰਧਾਨ ਰਮੇਸ਼ ਮਲਹੋਤਰਾ ਨੇ ਆਏ ਮਹਿਮਾਨ ਅਤੇ ਮੈਂਬਰਾ ਦਾ ਸਵਾਗਤ ਕੀਤਾ। ਅਤੇ ਇਸ ਸਾਲ ਦੇ ਲਗਾਏ ਪ੍ਰੋਜੈਕਟਾਂ ਦੀ ਪ੍ਰੀਸ਼ਦ ਸਕੱਤਰ ਰਵਿੰਦਰ ਕੁਮਾਰ ਰਿੰਕੂ ਵਲੋਂ ਰਿਪੋਰਟ ਪੜ ਕੇ ਸੁਣਾਈ ਗਈ ਅਤੇ ਪ੍ਰੀਸ਼ਦ ਵਲੋ ਲਗਾਏ ਜਾਣ ਵਾਲੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ। ਮੁੱਖ ਮਹਿਮਾਨ ਹਿਤੇਸ਼ ਅਰੋੜਾ ਨੇ ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਬੱਸੀ ਪਠਾਣਾਂ ਵੱਲੋ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਆਪਣੇ ਵਲੋ ਵਿਤੀ ਸਹਾਇਤਾ ਵੀ ਦਿੱਤੀ। ਅੰਤ ਵਿੱਚ ਰਾਸ਼ਟਰੀ ਗੀਤ ਤੋਂ ਬਾਅਦ ਆਏ ਮਹਿਮਾਨਾਂ ਅਤੇ ਪ੍ਰੀਸ਼ਦ ਮੈਂਬਰਾ ਦਾ ਧੰਨਵਾਦ ਬਬਲਜੀਤ ਪਨੇਸਰ ਵੱਲੋ ਕੀਤਾ ਗਿਆ।
  • Related Posts

    ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਪੱਕਾ ਨੰਬਰ 3 ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸ ਨੂੰ ਰਵਾਨਾ ਕੀਤਾ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪਿੰਡ ਪੱਕਾ ਨੰਬਰ 3 ਵਿਖੇ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ…

    ਗੁ, ਗੜ੍ਹੀ ਭੌਰਖਾ ਸਾਹਿਬ ਵਿਖੇ ਗੁਰਚਰਨ ਸਿੰਘ ਖ਼ਾਲਸਾ ਨਮਿੱਤ ਨਮਿੱਤ ਭੋਗ ਤੇ ਸਰਧਾਂਜ਼ਲੀ ਸਮਾਗਮ ਅੱਜ

    Spread the love

    Spread the loveਨਿਊ ਚੰਡੀਗੜ੍ਹ, 12 ਜੂਨ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਸਵ. ਗੁਰਚਰਨ ਸਿੰਘ ਖ਼ਾਲਸਾ ਨਮਿੱਤ ਅੱਜ ਨਮਿੱਤ ਭੋਗ ਤੇ ਸਰਧਾਂਜ਼ਲੀ ਸਮਾਗਮ ਕਰਵਾਇਆ…

    Leave a Reply

    Your email address will not be published. Required fields are marked *