ਮੀਂਹ ਪ੍ਰਭਾਵਿਤ ਇਲਾਕੇ ਦੀ ਸਾਰ ਲੈਣ ‘ਚ ਅਸਫ਼ਲ ਸਾਬਤ ਹੋਈ ‘ਆਪ’ ਸਰਕਾਰ -ਵਿਧਾਇਕ ਸੰਦੀਪ ਜਾਖੜ

Spread the love
ਪੱਟੀ ਸਦੀਕ, 12 ਅਗਸਤ (ਬਲਕਰਨ ਸਿੰਘ ਮਸ਼ਾਲ)- ਪਿਛਲੇ ਹਫ਼ਤੇ ਇਲਾਕੇ ਵਿੱਚ ਹੋਈ ਭਾਰੀ ਬਾਰਿਸ਼ ਕਾਰਣ ਕਈ ਪਿੰਡ ਪ੍ਰਭਾਵਿਤ ਹੋਏ ਹਨ। ਪਰ ਜ਼ਿਲ੍ਹਾ ਅਤੇ ਸਥਾਨਕ ਪ੍ਰਸ਼ਾਸਨ ਦੇ ਉਦਾਸੀਨ ਰਵੱਈਏ ਕਾਰਣ ਕਿਸਾਨਾਂ ਅਤੇ ਪਿੰਡ ਵਾਸੀਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਧਾਇਕ ਸੰਦੀਪ ਜਾਖੜ ਨੇ ਪਿੰਡ ਸੱਪਾਵਾਲੀ, ਪੱਟੀ ਬਿਲਾ, ਢੀਂਗਾਵਾਲੀ ਅਤੇ ਦਲਮੀਰ ਖੇੜਾ ਆਦਿ ਦਾ ਦੌਰਾ ਕੀਤਾ। ਫ਼ਸਲਾਂ ਤੋਂ ਇਲਾਵਾ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ ਅਤੇ ਜੇਕਰ ਖੇਤਾਂ ਵਿੱਚ ਜਮ੍ਹਾਂ ਹੋਏ ਪਾਣੀ ਨੂੰ ਜਲਦੀ ਬਾਹਰ ਨਾ ਕੱਢਿਆਂ ਗਿਆ ਤਾਂ ਕਿਸਾਨ ਬਰਬਾਦ ਹੋ ਜਾਣਗੇ। ਉਨ੍ਹਾਂ ਕਿਹਾ ਕਿ ਜਲਦੀ ਹੀ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਕਿਹਾ ਕਿ ਫ਼ਸਲਾਂ ਚੋਂ ਪਾਣੀ ਬਾਹਰ ਕੱਢਣ ਦਾ ਇੰਤਜ਼ਾਮ ਨਾਲ ਲੱਗਦੀਆਂ ਨਹਿਰਾਂ, ਕੱਸੀਆਂ, ਸੇਮਨਾਲੇ ਰਾਹੀਂ ਸੱਟਕੇ ਲਾ ਕੇ ਪਾਣੀ ਬਹਾਰ ਕੱਢਣ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ ਪਰ ਪ੍ਰਸ਼ਾਸਨ ਨੇ ਹਲੇ ਤੱਕ ਕੋਈ ਸਾਰ ਨਹੀਂ ਲਈ। ਜੇਕਰ ਹੱਲ ਨਾ ਕੀਤਾ ਗਿਆ ਤਾਂ ਕੁਦਰਤੀ ਬਰਸਾਤ ਹੋਰ ਆਉਂਦੀ ਹੈ ਤਾਂ ਮੁਸੀਬਤਾਂ ਵਧਣ ਦਾ ਕਾਰਣ ਵੀ ਬਣ ਸਕਦੀ ਹੈ। ਵਿਧਾਇਕ ਸੰਦੀਪ ਜਾਖੜ ਨੇ ਕਿਹਾ ਕਿ ਮੌਕੇ ‘ਤੇ ਮੀਂਹ ਪ੍ਰਭਾਵਿਤ ਇਲਾਕੇ ਦੀ ਸਾਰ ਲੈਣ ‘ਚ ਆਪ ਸਰਕਾਰ ਅਸਫ਼ਲ ਹੁੰਦੀ ਹੋਈ ਨਜ਼ਰ ਆ ਰਹੀ।
  • Related Posts

    ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਚਮਕੌਰ ਸਿੰਘ ਵਾਂਦਰ ਰਾਮੇਆਣਾ ਫਰੀਦਕੋਟ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ 

    Spread the love

    Spread the loveਜੈਤੋ, 18 ਸਤੰਬਰ (ਹਰਵਿੰਦਰਪਾਲ ਸ਼ਰਮਾ) ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪਾਰਟੀ ਦੀਆਂ ਜਥੇਬੰਦਕ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਚਮਕੌਰ ਸਿੰਘ ਵਾਂਦਰ ਰਾਮੇਆਣਾ ਨੂੰ ਫਰੀਦਕੋਟ ਦਾ ਸੀਨੀਅਰ ਮੀਤ…

    ਰਵਨੀਤ ਬਿੱਟੂ ਦੇ ਕਾਫਲੇ ‘ਤੇ ਹਮਲਾ ਤੇ ਗੱਡੀਆਂ ਭੰਨਣ ਦੀ ਭਾਜਪਾ ਆਗੂ ਐਡਵੋਕੇਟ ਰਾਜਵਿੰਦਰ ਲੱਕੀ ਨੇ ਕੀਤੀ ਨਿਖੇਧੀ 

    Spread the love

    Spread the love ਨਵਾਂਸ਼ਹਿਰ , 18 ਸਤੰਬਰ (ਜਤਿੰਦਰਪਾਲ ਸਿੰਘ ਕਲੇਰ):ਸਾਬਕਾ ਕੇਂਦਰੀ ਰਾਜ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਦੇ ਕਾਫਲੇ ‘ਤੇ ਹੋਏ ਹਮਲੇ ਨੇ ਸੂਬੇ ਦੀ ਸਿਆਸਤ…

    Leave a Reply

    Your email address will not be published. Required fields are marked *